ਸਰਕਾਰੀ ਗੁਦਾਮਾਂ ’ਚ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ

Patiala News
ਪਟਿਆਲਾ : ਪਟਿਆਲਾ ਪੁਲਿਸ ਵੱਲੋਂ ਸਰਕਾਰੀ ਗੋਦਾਮਾਂ ’ਚ ਚੋਰੀ ਕਰਨ ਵਾਲੇ ਕਾਬੂ ਕੀਤੇ ਗਿਰੋਹ ਦੇ ਮੈਂਬਰ।

ਚੋਰੀ ਕੀਤੀਆਂ ਵਾਸਿੰਗ ਮਸੀਨਾਂ, ਸਲਲਿੱਟ ਏਸੀ, ਟਰਾਲੀ ਬੈਗ ਤੇ ਐਲਸੀਡੀ ਵੀ ਬਰਾਮਦ

Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਸਰਕਾਰੀ ਗੁਦਾਮਾਂ ’ਚ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਟਿਆਲਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ 2 ਸਤੰਬਰ ਨੂੰ ਕੁਮਾਰ ਇੰਟਰਪ੍ਰਾਈਜਜ ਕੰਪਨੀ ਦੇ ਗੋਦਾਮ ਪਿੰਡ ਦੁਲੱਦੀ ਥਾਣਾ ਸਦਰ ਨਾਭਾ ਦੇ ਤਾਲੇ ਤੋੜ ਕੇ ਕੁਝ ਨਾਮਾਲੂਮ ਵਿਅਕਤੀਆਂ ਵੱਲੋਂ ਵਾਸਿੰਗ ਮਸੀਨਾਂ, ਸਪਲਿੱਟ ਏਸੀ (ਇੰਨਡੋਰ), ਟਰਾਲੀ ਬੈਗ ਵਗੈਰਾ ਚੋਰੀ ਕਰਕੇ ਲੈ ਗਏ ਸੀ।

ਇਸ ਕੇਸ ਨੂੰ ਟਰੇਸ ਕਰਨ ਲਈ ਐਸਪੀ ਯੁਗੇਸ ਸ਼ਰਮਾ, ਆਈਪੀਐਸ ਵੈਭਵ ਚੌਧਰੀ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਵੱਲੋ ਸਰਕਾਰੀ ਗੋਦਾਮਾਂ ਵਿੱਚੋਂ ਚੋਰੀ ਕਰਨ ਵਾਲੇ ਗਿਰੋਹ ਦੀ ਸਨਾਖਤ ਕਰਕੇ ਇਸ ਵਾਰਦਾਤ ’ਚ ਸ਼ਾਮਲ ਮੁਲਜ਼ਮ ਰਜਿੰਦਰ ਸਿੰਘ ਉਰਫ ਬੰਟੀ ਪੁੱਤਰ ਜਸਵੀਰ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ, ਅਰਵਿੰਦ ਉਰਫ ਰੇਵਿੰਦ ਕੁਮਾਰ ਉਰਫ ਕਾਲੀਆਂ ਪੁੱਤਰ ਰਾਮ ਚੰਦਰ ਵਾਸੀ ਦਾਖਾ ਜ਼ਿਲ੍ਹਾ ਲੁਧਿਆਣਾ (ਦਿਹਾਤੀ), ਸੰਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਭੋਲੇਵਾਲ (ਜਦੀਦ) ਥਾਣਾ ਲਾਡੋਵਾਲ ਜਿਲ੍ਹਾ ਲੁਧਿਆਣਾ (ਦਿਹਾਤੀ), ਬੱਲੂ ਪੁੱਤਰ ਲੇਟ ਵਿਸਵਨਾਥ ਵਾਸੀ ਭੋਲੇਵਾਲ ਜਿਲ੍ਹਾ ਲੁਧਿਆਣਾ, ਗੁਲਸਨ ਮਸੀਹ ਪੁੱਤਰ ਕੇਵਲ ਮਸੀਹ ਵਾਸੀ ਜਿਲ੍ਹਾ ਲੁਧਿਆਣਾ ਨੂੰ ਟਰੇਸ ਕਰਕੇ ਪਟਿਆਲਾ ਨਾਭਾ ਰੋਡ ਨੇੜੇ ਰੋਹਟੀ ਖਾਸ ਤੋਂ ਗ੍ਰਿਫ਼ਤਾਰ ਕਰ ਲਿਆ ਹੈ। Patiala News

ਇਹ ਵੀ ਪੜ੍ਹੋ: Ladowal Toll Plaza News: ਲਾਡੋਵਾਲ ਟੋਲ ਪਲਾਜਾ ਇੱਕ ਵਾਰ ਫ਼ਿਰ ਹੋਵੇਗਾ ਫਰੀ

ਉਨ੍ਹਾਂ ਦੱਸਿਆ ਕਿ ਕੀਤੀ ਚੈਕਿੰਗ ਦੌਰਾਨ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਵਾਸਿੰਗ ਮਸ਼ੀਨਾਂ, 01 ਸਲਲਿੱਟ ਏਸੀ (ਇੰਨਡੋਰ), 04 ਟਰਾਲੀ ਬੈਗ, 01 ਐਲਸੀਡੀ ਅਤੇ ਵਾਰਦਾਤ ਵਿੱਚ ਵਰਤੀ ਇਕ ਬਲੈਰੋ ਪਿੱਕਅਪ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਉੱਕਤ ਗਿਰੋਹ ਦੇ ਮੈਂਬਰ ਸਰਕਾਰੀ ਗੋਦਾਮਾਂ ਵਿੱਚੋਂ ਚੋਰੀ ਕਰਦੇ ਹਨ ਜਿੰਨ੍ਹਾ ਦੇ ਖਿਲਾਫ ਚੋਰੀ, ਲੁੱਟਖੋਹ, ਅਸਲਾ ਐਕਟ ਅਤੇ ਐਨ.ਡੀ.ਪੀ.ਐਸ.ਐਕਟ ਆਦਿ ਦੇ ਮੁਕੱਦਮੇ ਦਰਜ ਹਨ ਮੁਲਜਮ ਅਰਵਿੰਦਰ ਉਰਫ ਰੇਵਿੰਦ ਕੁਮਾਰ ਦੇ ਖਿਲਾਫ 9 ਮੁਕੱਦਮੇ, ਰਜਿੰਦਰ ਸਿੰਘ ਉਰਫ ਬੰਟੀ ਦੇ ਖਿਲਾਫ 3 ਮੁਕੱਦਮੇ, ਅਤੇ ਬੱਲੂ ਉਕਤਾਨ ਦੇ ਖਿਲਾਫ 01 ਮੁਕੱਦਮਾ ਦਰਜ ਹੈ ਜਿੰਨ੍ਹਾ ਵਿੱਚ ਇਹ ਗਿ੍ਰਫਤਾਰ ਹੋ ਕੇ ਜੇਲਾਂ ਵਿੱਚ ਜਾ ਚੁੱਕੇ ਹਨ।