ਇਰਾਨੀ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਪੁਲਿਸ ਨੇ ਸੀਬੀਆਈ ਅਧਿਕਾਰੀ ਬਣ ਕੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਪੰਜ ਇਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਸੈਂਟਰਲ ਦਿੱਲੀ ਦੇ ਪੁਲਿਸ ਕਮਿਸ਼ਨਰ ਜਸਮੀਤ ਸਿੰਘ ਨੇ ਅੱਜ ਦੱਸਿਆ ਕਿ ਇਰਾਨੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ।
ਜਿਨ੍ਹਾਂ ਦੀ ਪਛਾਣ ਮੁਹੰਮਦ ਸਾਬਿਰ ਹੁਸੈਨ, ਮੁਹੰਮਦ ਕਾਬਲੀ ਉਰਫ਼ ਇਮਰਾਨ ਉਰਫ਼ ਇਮਰਾਨ ਹੁਸੈਨ, ਅਨਵਰ ਅਲੀ, ਸ਼ੌਕਤ ਅਲੀ ਜਾਫ਼ਰੀ ਤੇ ਮੁਖਤਿਆਰ ਹੁਸੈਨ ਉਰਫ਼ ਸ਼ੇਖ ਮੁਖਤਿਆਰ ਉਮਰ ਵਜੋਂ ਹੋਈ ਹੈ ਸਾਰੇ ਇਰਾਨ ਦੇ ਨਾਗਰਿਕ ਹਲ ਤੇ ਮੱਧ ਪ੍ਰਦੇਸ਼ ਦੇ ਭੋਪਾਲ ’ਚ ਰਹਿੰਦੇ ਸਨ ਪਰ ਇੱਥੇ ਕਰੋਲਬਾਗ ’ਚ ਇਨ੍ਹਾਂ ਲੋਕਾਂ ਨੇ ਚਾਰ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਇਨ੍ਹਾਂ ’ਤੇ 25 ਤੋਂ ਵੱਧ ਮਾਮਲੇ ਦਰਜ ਹਨ ਤੇ ਦਸ ਮਾਮਲੇ ’ਚ ਭਗੌੜਾ ਐਲਾਨਿਆ ਹੈ ਇਨ੍ਹਾਂ ’ਤੇ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ’ਚ ਵੀ ਅਪਰਾਧਕਿ ਮਾਮਲੇ ਦਰਜ ਹਨ ਇਨ੍ਹਾਂ ਕੋਲ ਪੁਲਿਸ ਨੇ ਸੀਬੀਆਈ ਦੇ ਪੰਜ ਫਰਜੀ ਪਛਾਣ ਪੱਤਰ ਵੀ ਬਰਾਮਦ ਕੀਤੇ ਹਨ
ਇਹ ਲੋਕ ਇਰਾਨੀ ਗੈਂਗ ਨਾਲ ਜੁੜੇ ਹੋ ਸਕਦੇ ਹਨ
ਉਨ੍ਹਾਂ ਕਿਹਾ ਕਿ 27 ਜੂਨ ਨੂੰ ਕਰੋਲ ਬਾਗ ਦੇ ਬੈਂਕ ਸਟ੍ਰੀਟ ’ਚ ਸੀਬੀਆਈ ਅਧਿਕਾਰੀ ਬਣ ਕੇ ਕੁਝ ਲੋਕਾਂ ਵੱਲੋਂ 300 ਗ੍ਰਾਮ ਸੋਨੇ ਦੇ ਗਹਿਣੇ ਖੋਹਣ ਤੋਂ ਲੈ ਕੇ ਇੱਕ ਪੀਸੀਆਰ ਕਾਲ ’ਤੇ ਪੁਲਿਸ ਨੂੰ ਸੂਚਨਾ ਮਿਲੀ।
ਪੁਛਗਿਛ ਕਰਨ ’ਤੇ ਪਤਾ ਚੱਲਿਆ ਕਿ 4-5 ਵਿਅਕਤੀ ਇੱਕ ਜਵੈਲਰ ਦੇ ਕਰਮਚਾਰੀ ਕੋਲ ਖੁਦ ਨੂੰ ਸੀਬੀਆਈ ਅਧਿਕਾਰੀ ਦੱਸ ਕੇ ਫਿਲਮ ਸਪੈਸ਼ਲ 26 ਦੀ ਤਰਜ਼ ’ਤੇ ਉਸ ਦੇ ਕੋਲ ਪਹੁੰਚੇ ਤੇ ਉਸਦੇ ਬੈਗ ਦੀ ਜਾਂਚ ਦੇ ਬਹਾਨੇ ਉਸ ਦੀ ਕੁੱਲ 300 ਗ੍ਰਾਮ ਸੋਨੇ ਦੀ ਚੇਨ ਲੈਹ ਲਈ ਇਸ ਮਾਮਲੇ ’ਚ ਪੁਲਿਸ ਨੇ ਐਫਆਈਆਰ ਦਰਜ ਕਰਕੇ ਕਰੋਲਬਾਗ ’ਚ ਆਸ-ਪਾਸ ਦੇ ਇੱਕ ਕਿਲੋਮੀਟਰ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਫਰੋਲਿਆ ਜਿਸ ’ਚ ਸਾਰੇ ਪੰਜ ਸ਼ੱਕੀਆਂ ਦਾ ਪਤਾ ਚੱਲਿਆ ਤਸਵੀਰਾਂ ’ਚ ਇਨ੍ਹਾਂ ਦੀ ਕਦ ਕਾਠੀ ਨੂੰ ਵੇਖਦਿਆਂ ਸ਼ੱਕ ਹੋਇਆ ਕਿ ਇਹ ਲੋਕ ਇਰਾਨੀ ਗੈਂਗ ਨਾਲ ਜੁੜੇ ਹੋ ਸਕਦੇ ਹਨ।
ਪੁਲਿਸ ਨੂੰ ਪਤਾ ਚੱਲਿਆ ਕਿ ਸਾਰੇ ਮੁਲਜ਼ਮ ਭੋਪਾਲ ਤੋਂ ਵਾਰਦਾਤ ਕਰਨ ਦਿੱਲੀ ਆਏ ਸਨ ਪੁਲਿਸ ਨੇ ਇਨ੍ਹਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਪਰ ਕੁਝ ਹੱਥ ਨਹੀਂ ਲੱਗਿਆ ਇਸ ਦਰਮਿਆਨ ਇੱਕ ਅਗਸਤ ਨੂੰ ਜਾਣਕਾਰੀ ਮਿਲੀ ਕਿ ਇਹ ਲੋਕ ਟ੍ਰੇਨ ਤੋਂ ਇਲਾਹਾਬਾਦ ਜਾਣ ਵਾਲੇ ਹਨ ਪੁਲਿਸ ਟੀਮ ਨੇ ਚੌਕਸੀ ਵਰਤਦਿਆਂ ਝਾਂਸੀ ’ਚ ਰੇਲ ਤੋਂ ਪੰਜਾਂ ਨੂੰ ਗ੍ਰਿਫ਼ਤਾਰ ਕੀਤਾ ਇਸ ਦਾ ਇੱਕ ਹੋਰ ਸਾਥੀ ਮੁਲਜ਼ਮ ਅਲੀ ਚੋਰੀ ਤੇ ਧੋਖਾਧੜੀ ਦੇ ਸਮਾਨ ਨੂੰ ਲੈਂਦਾ ਸੀ ਫਿਲਹਾਲ ਫਰਾਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ