ਸਟੇਟ ਬੈਂਕ ਆਫ਼ ਇੰਡੀਆ ਦੇ ਕਾਊਂਟਰ ਤੋਂ ਪੰਜ ਲੱਖ ਚੋਰੀ
ਸੀਸੀਟੀਵੀ ‘ਚ ਕੈਦ ਹੋਈ ਚੋਰੀ ਦੀ ਪੂਰੀ ਘਟਨਾ
ਰਾਇਸੇਨ (ਏਜੰਸੀ)। ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਦੇ ਸਾਂਚੀ ਰੋਡ ਸਥਿੱਤ ਸਟੇਟ ਬੈਂਕ ਆਫ਼ ਇੰਡੀਆ State Bank of India ਦੀ ਬ੍ਰਾਂਚ ਦੇ ਕੈਸ਼ ਕਾਊਂਟਰ ਤੋਂ ਪੰਜ ਲੱਖ ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਜ਼ਿਲ੍ਹੇ ਦੇ ਸਾਂਚੀ ਰੋਡ ਸਥਿੱਤ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਤੋਂ ਪੰਜ ਲੱਖ ਰੁਪਏ ਚੋਰੀ ਹੋ ਜਾਣ ਦੀ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰ ਕਰ ਦਿੱਤੀ ਗਈ ਹੈ। ਸੀਸੀਟੀਵੀ ਕੈਮਰੇ ‘ਚ ਇੱਕ ਲੜਕੇ ਦੀ ਤਸਵੀਰ ਪੈਸੇ ਚੋਰੀ ਕਰਦਿਆਂ ਦੀ ਕੈਦ ਹੋਈ ਹੈ।
ਇਸ ‘ਚ ਇੱਕ ਔਰਤ ਦੇ ਵੀ ਸ਼ਾਮਲ ਹੋਣ ਦਾ ਪਤਾ ਲੱÎਗਆ ਹੈ। ਬੈਂਕ ਦੁਆਰਾ ਪੁਲਿਸ ‘ਚ ਕੀਤੀ ਗਈ ਸ਼ਿਕਾਇਤ ‘ਚ ਰੁਪਏ ਚੋਰੀ ਹੋਣ ਦਾ ਪਤਾ ਸ਼ਾਮ ਨੂੰ ਉਸ ਸਮੇਂ ਲੱਗਿਆ ਜਦੋਂ ਕੈਸ਼ ਦਾ ਮਿਲਾਣ ਕੀਤਾ ਜਾ ਰਿਹਾ ਸੀ। ਦੱਸਿਆ ਗਿਆ ਹੈ ਕਿ ਪੰਜ ਲੱਖ ਰੁਪਏ ਕੈਸ਼ ਕਾਊਂਟਰ ਤੋਂ ਐਨੀ ਸਫ਼ਾਈ ਨਾਲ ਚੋਰੀ ਕੀਤੇ ਗਏ ਕਿ ਬੈਂਕ ਕਰਮਚਾਰੀਆਂ ਸਮੇਤ ਉੱਥੇ ਮੌਜ਼ੂਦ ਲੋਕਾਂ ਨੂੰ ਵੀ ਪਤਾ ਨਹੀਂ ਲੱਗ ਸਕਿਆ।
- ਸ਼ਾਮ ਵੇਲੇ ਕਾਊਂਟਰ ਕਲੋਜ਼ਿੰਗ ‘ਤੇ ਲੱਗਿਆ ਚੋਰੀ ਦਾ ਪਤਾ।
- ਪੁਲਿਸ ਮਾਮਲਾ ਦਰਜ਼ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
#State_Bank_of_India
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।