ਟਿਊਨੇਸ਼ੀਆ ‘ਚ ਬੱਸ ਪਲਟਣ ਨਾਲ ਪੰਜ ਦੀ ਮੌਤ

Five Killed Road Accident

ਹਾਦਸੇ ‘ਚ 24 ਜਣੇ ਹੋਏ ਜ਼ਖਮੀ

ਟਿਊਨਿਸ, ਏਜੰਸੀ। ਦੱਖਣ-ਪੂਰਬ ਟਿਊਨੇਸ਼ੀਆ ‘ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 24 ਦੇ ਲਗਭਗ ਵਿਅਕਤੀ ਜਖਮੀ ਹੋ ਗਏ। ਟਿਊਨੇਸ਼ੀਆ ਦੇ ਸਿਹਤ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਅਨੁਸਾਰ ਗਬੇਸ ਸੂਬੇ ‘ਚ ਇੱਕ ਯਾਤਰੀ ਬੱਸ ਇੱਕ ਪਹਾੜ ਤੋਂ ਪਲਟਕੇ ਲਗਭਗ 25 ਮੀਟਰ ਡੂੰਘੀ ਖੱਡ ‘ਚ ਡਿੱਗ ਗਈ, ਜਿਸ ਕਾਰਨ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖਮੀ ਹੋ ਗਏ। ਗਬੇਸ ਦੇ ਗਵਰਨਰ ਮੋਂਜੀ ਥਾਮੇਰ ਨੇ ਕਿਹਾ ਕਿ ਘਟਨਾ ਦਾ ਕਾਰਨ ਬੱਸ ਦੀ ਤੇਜ਼ ਰਫਤਾਰ ਹੋ ਸਕਦਾ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਗੰਭੀਰ ਤੌਰ ‘ਤੇ ਜ਼ਖਮੀ ਸੱਤ ਵਿਅਕਤੀਆਂ ਨੂੰ ਇਲਾਜ ਲਈ ਗਬੇਜ, ਮਟਮਾਟਾ ਅਤੇ ਮੇਡੇਨਿਨ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here