ਸਲੋਵਾਕੀਆ ‘ਚ ਗੈਸ ਧਮਾਕੇ ‘ਚ ਪੰਜ ਦੀ ਮੌਤ

Gas, Explosion, Slovakia

ਸਲੋਵਾਕੀਆ ‘ਚ ਗੈਸ ਧਮਾਕੇ ‘ਚ ਪੰਜ ਦੀ ਮੌਤ

ਮਿਰਤਕਾਂ ਦੀ ਗਿਣਤੀ ਵਧਣ ਦੇ ਆਸਾਰ

ਬ੍ਰਾਤਿਸਲਾਵਾ (ਏਜੰਸੀ)। ਸਲੋਵਾਕੀਆ ਦੇ ਪ੍ਰੇਸੋਵ ਸ਼ਹਿਰ ‘ਚ ਇੱਕ 12 ਮੰਜ਼ਲਾ ਇਮਾਰਤ ‘ਚ ਗੈਸ ਧਮਾਕਾ (Explosion) ਹੋਣ ਨਾਲ ਘੱਟ ਤੋਂ ਘੱਟ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਹੋਰ 40 ਜਖ਼ਮੀ ਹੋ ਗਏ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਪੀਟਰ ਪੇਲੇਗ੍ਰੀਨੀ ਸ਼ੁੱਕਰਵਾਰ ਨੂੰ ਘਟਨਾ ਸਥਾਨ ‘ਤੇ ਪਹੁੰਚੇ ਅਤੇ ਕਿਹਾ ਕਿ ਅਸੀਂ ਗੈਸ ਧਮਾਕੇ ‘ਚ ਹੁਣ ਤੱਕ ਪੰਜ ਜਣਿਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਇਹ ਗਿਣਤੀ ਹੁਣ ਵਧ ਸਕਦੀ ਹੈ। ਫਾਇਰ ਬ੍ਰਿਗੇਡ ਮੁਲਾਜ਼ਮਾਂ ਅਨੁਸਾਰ ਇਹ ਧਮਾਕਾ ਕੱਲ੍ਹ ਦੁਪਹਿਰ ਵੇਲੇ ਹੋਇਆ ਅਤੇ ਇਸ ਤੋਂ ਬਾਅਦ ਅੱਗ ਦੀਆਂ ਲਪਟਾਂ ਨੇ ਇਸ ਉੱਚੀ ਇਮਾਰਤ ਦੇ ਉੱਪਰਲੀਆਂ ਚਾਰ ਜਾਂ ਪੰਜ ਮੰਜਲਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਪੀਟਰ ਪੇਲੇਗ੍ਰੀਨੀ ਸ਼ੁੱਕਰਵਾਰ ਨੂੰ ਘਟਨਾ ਸਥਾਨ ‘ਤੇ ਪਹੁੰਚੇ ਅਤੇ ਕਿਹਾ ਕਿ ਅਸੀਂ ਗੈਸ ਧਮਾਕੇ ‘ਚ ਹੁਣ ਤੱਕ ਪੰਜ ਜਣਿਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਇਹ ਗਿਣਤੀ ਹੁਣ ਵਧ ਸਕਦੀ ਹੈ।

  • ਫਾਇਰ ਬ੍ਰਿਗੇਡ ਮੁਲਾਜ਼ਮਾਂ ਅਨੁਸਾਰ ਇਹ ਧਮਾਕਾ ਕੱਲ੍ਹ ਦੁਪਹਿਰ ਵੇਲੇ ਹੋਇਆ।
  • ਇਸ ਤੋਂ ਬਾਅਦ ਅੱਗ ਦੀਆਂ ਲਪਟਾਂ ਨੇ ਇਸ ਉੱਚੀ ਇਮਾਰਤ ਦੇ ਉੱਪਰਲੀਆਂ ਚਾਰ ਜਾਂ ਪੰਜ ਮੰਜਲਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here