50 ਤੋਂ ਜ਼ਿਆਦਾ ਵਿਅਕਤੀ ਜਖ਼ਮੀ ਹੋਏ
ਬੀਜਿੰਗ: ਉੱਤਰੀ ਚੀਨ ਦੇ ਚੀਫੇਂਗ ਸ਼ਹਿਰ ‘ਚ ਆਏ ਭਿਆਨਕ ਤੂਫਾਨ ਕਾਰਨ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ 50 ਤੋਂ ਜ਼ਿਆਦਾ ਵਿਅਕਤੀ ਜਖ਼ਮੀ ਹੋਏ ਹਨ ਤੂਫਾਨ ਕਾਰਨ ਇਨਰ ਮੰਗੋਲੀਆ ਦੇ ਇੱਕ ਵੱਡੇ ਸ਼ਹਿਰ ‘ਚ ਕਈ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਇਹ ਤੂਫਾਨ ਸ਼ੁੱਕਰਵਾਰ ਦੁਪਹਿਰ ਹੋਹੋਤ ਤੋਂ 1046 ਕਿਲੋਮੀਟਰ ਦੂਰ ਚੀਫੇਂਗ ਸ਼ਹਿਰ ਨਾਲ ਟਕਰਾਇਆ
ਤੂਫਾਨ ਕਾਰਨ ਪ੍ਰਭਾਵਿਤ ਖੇਤਰ ‘ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ ‘ਪੀਪੁਲਜ਼ ਡੇਲੀ’ ਨਿਊਜ਼ ਪੱਤਰ ‘ਚ ਤੂਫਾਨ ਕਾਰਨ ਨੁਕਸਾਨੇ ਘਰਾਂ ਅਤੇ ਇਮਾਰਤਾਂ ਦੀਆਂ ਤਸਵੀਰਾਂ ਵੀ ਛਪੀਆਂ ਹਨ ਨਿਊਜ਼ ਪੇਪਰ ਅਨੁਸਾਰ ਇਸ ਤੂਫਾਨ ਕਾਰਨ ਤਿੰਨ ਪਿੰਡਾਂ ਦੇ ਘੱਟ ਤੋਂ ਘੱਟ 30 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਦੋਂਕਿ 270 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ ਜਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜ਼ਿਕਰਯੋਗ ਹੈ ਕਿ ਇਨਰ ਮੰਗੋਲੀਆ ਚੀਨ ਦਾ ਸਭ ਤੋਂ ਵੱਡਾ ਕੋਲਾ ਉਤਪਾਦਨ ਖੇਤਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।