ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਭਿਆਨਕ ਸਡ਼ਕ ਹਾ...

    ਭਿਆਨਕ ਸਡ਼ਕ ਹਾਦਸੇ ’ਚ ਪੰਜ ਦੋਸਤਾਂ ਦੀ ਮੌਤ

    Road Accident

    ਸੜਕ ਕਿਨਾਰੇ ਡੂੰਘੇ ਖੱਡ ’ਚ ਡਿੱਗੀਆਂ ਕਾਰਾਂ

    ਹਨੂੰਮਾਨਗੜ੍ਹ। (ਸੱਚ ਕਹੂੰ ਨਿਊਜ਼)। ਹਨੂੰਮਾਨਗੜ੍ਹ ਦੇ ਭੀਰਾਣੀ ਥਾਣਾ ਖੇਤਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਗੂਗਾਮੇੜੀ ਮੰਦਰ ਵਿੱਚ ਮੱਥਾ ਟੇਕਣ ਜਾ ਰਹੇ 5 ਦੋਸਤਾਂ ਦੀ ਮੌਤ ਹੋ ਗਈ, ਜਦੋਂ ਕਿ 5 ਲੋਕ ਜ਼ਖਮੀ ਹੋ ਗਏ। ਮੋੜ ‘ਤੇ ਬੇਕਾਬੂ ਹੋਣ ਕਾਰਨ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਹੇਠਾਂ ਖੱਡ ਜਾ ਜਾ ਡਿੱਗੀ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਹਨ। (Road Accident)

    ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਰਾਤ ਕਰੀਬ 11 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਛਾਨੀ ਵੱਡੀ ਰੋਹੀ ਕੋਲ ਸੜਕ ਹਾਦਸਾ ਵਾਪਰ ਗਿਆ ਹੈ। ਪੁਲਿਸ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਦੋ ਕਾਰਾਂ ਸੜਕ ਕਿਨਾਰੇ ਡੂੰਘੇ ਖੱਡ ਵਿੱਚ ਡਿੱਗੀਆਂ ਹੋਈਆਂ ਸਨ। ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਭਾਦਰਾ ਹਸਪਤਾਲ ਪਹੁੰਚਾਇਆ ਹੈ। ਜ਼ਖ਼ਮੀਆਂ ਨੂੰ ਹਰਿਆਣਾ ਦੇ ਹਿਸਾਰ ਅਤੇ ਅਗਰੋਹਾ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। (Road Accident)

    Road Accident

    ਖੱਡ ਵਿੱਚ ਡਿੱਗਣ ਨਾਲ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ Road Accident

    ਜਾਣਕਾਰੀ ਦਿੰਦਿਆਂ ਐੱਸਆਈ ਰਾਮਕਰਨ ਨੇ ਦੱਸਿਆ ਕਿ 2 ਕਾਰਾਂ ‘ਚ ਸਵਾਰ 10 ਦੋਸਤ ਹਰਿਆਣਾ ਤੋਂ ਹਨੂੰਮਾਨਗੜ੍ਹ ਦੇ ਗੂਗਾਮੇੜੀ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਰਾਜਸਥਾਨ ਵਿੱਚ ਦਾਖਲ ਹੋਣ ਤੋਂ ਬਾਅਦ ਜਿਵੇਂ ਹੀ ਪਿੰਡ ਝਾਂਸਲ ਨੇੜੇ ਮੋੜ ਆਇਆ ਤਾਂ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਡੂੰਘ ਖੱਟ ਜਾ ਡਿੱਗੀ। ਖੱਡ ਵਿੱਚ ਡਿੱਗਣ ਨਾਲ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਕਾਰ ਦੇ ਟਾਇਰ ਨਿਕਲ ਗਏ ਅਤੇ ਗੱਡੀ ਚਕਨਾਚੂਰ ਹੋ ਗਈ।

    ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਚਤਰ ਸਿੰਘ ਉਰਫ਼ ਸੋਨੂੰ ਪੁੱਤਰ ਸੁਲੇਖਚੰਦ ਸੈਣੀ ਵਾਸੀ ਗੰਡਾਪੁਰ, ਵਿਕਾਸ ਉਰਫ਼ ਵਿੱਕੀ ਪੁੱਤਰ ਗੁਰਮੇਲ ਸਿੰਘ ਜਾਟ ਵਾਸੀ ਜੀਵਰੇੜੀ, ਸਚਿਨ ਪੁੱਤਰ ਰਾਮੇਸ਼ਵਰ ਦਾਸ ਵਾਸੀ ਘਨਗੌਰੀ ਵਜੋਂ ਹੋਈ ਹੈ। ਰਾਜਨ ਪੁੱਤਰ ਸ਼ਿਆਮ ਸਿੰਘ ਘਨਗੌਰੀ ਅਤੇ ਨਰਿੰਦਰ ਪੁੱਤਰ ਜਗਤ ਸਿੰਘ ਵਾਸੀ ਲਾਡਵਾ, ਹਰਿਆਣਾ। ਜਦਕਿ ਜ਼ਖਮੀਆਂ ‘ਚ ਸਾਹਿਲ, ਰਾਹੁਲ, ਆਕਾਸ਼, ਅਰਵਿੰਦ ਅਤੇ ਵਿਮਲ ਸ਼ਾਮਲ ਹਨ। ਜ਼ਖ਼ਮੀਆਂ ਦਾ ਹਰਿਆਣਾ ਦੇ ਹਿਸਾਰ ਅਤੇ ਅਗਰੋਹਾ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here