Kotra: ਕੋਟੜਾ (ਸੱਚ ਕਹੂੰ ਨਿਊਜ)। ਕੋਟੜਾ ਸਥਿਤ ਐੱਮਐੱਸਜੀ ਹਾਈਟੈੱਕ ਗੁਰੂਕੁਲ ਸਕੂਲ ’ਚ 23 ਦਸੰਬਰ ਤੋਂ 27 ਦਸੰਬਰ 2025 ਤੱਕ ਪੰਜ ਰੋਜ਼ਾ ਸਮਾਜਿਕ ਉਪਯੋਗੀ ਅਤੇ ਉਤਪਾਦਕ ਕਾਰਜ ਕੈਂਪ ਲਾਇਆ ਗਿਆ। ਇਸ ਕੈਂਪ ’ਚ ਸਕੂਲ ਦੇ ਲਗਭਗ 600 ਵਿਦਿਆਰਥੀਆਂ ਨੇ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਭਾਗ ਲਿਆ। ਕੈਂਪ ਦੀ ਸ਼ੁਰੂਆਤ ਬੇਨਤੀ ਦਾ ਸ਼ਬਦ ਲਾ ਕੇ ਕੀਤੀ ਗਈ।
ਇਸ ਮੌਕੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸੇਵਾ ਭਾਵਨਾ, ਸਮਾਜਿਕ ਫਰਜ਼ ਅਤੇ ਨੈਤਿਕ ਮੁੱਲਾਂ ਦੇ ਮਹੱਤਵ ਤੋਂ ਜਾਣੂ ਕਰਾਇਆ ਗਿਆ। ਪ੍ਰੋਗਰਾਮ ਦੌਰਾਨ ਸਕੂਲ ਕੰਪਲੈਕਸ ਅਧਿਆਤਮਿਕਤਾ ਅਤੇ ਸਾਕਾਰਾਤਮਕ ਊਰਜਾ ਨਾਲ ਭਰਪੂਰ ਰਿਹਾ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਨਾਲ ਜੁੜੀਆਂ ਕਈ ਗਤੀਵਿਧੀਆਂ ’ਚ ਸ਼ਾਮਲ ਕੀਤਾ ਗਿਆ। ਘੋਸ਼ ਪ੍ਰਦਰਸ਼ਨ, ਪਰੇਡ ਅਤੇ ਸਰੀਰਕ ਕਸਰਤ ਜ਼ਰੀਏ ਵਿਦਿਆਰਥੀਆਂ ’ਚ ਅਨੁਸ਼ਾਸਨ ਅਤੇ ਸਾਮੂਹਿਕਤਾ ਦੀ ਭਾਵਨਾ ਵਿਕਸਿਤ ਕੀਤੀ ਗਈ।
Read Also : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 24 ਦਸੰਬਰ ਨੂੰ ਪੁਲਿਸ ਪਾਸਿੰਗ ਆਊਟ ਪਰੇਡ ’ਚ ਹੋਣਗੇ ਸ਼ਾਮਲ
ਇਸ ਤਹਿਤ ਸਾਰੇ ਵਿਦਿਆਰਥੀਆਂ ਦੀ ਸਮੂਹਿਕ ਦੌੜ ਵੀ ਕਰਵਾਈ ਗਈ। ਖੇਡ ਗਤੀਵਿਧੀਆਂ ’ਚ ਲੁੱਡੋ, ਸਿਤੋਲੀਆ, ਰੱਸਾਕਸੀ, ਸ਼ਤਰੰਜ ਅਤੇ ਵੱਖ-ਵੱਖ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਜ਼ਰੀਏ ਵਿਦਿਆਰਥੀਆਂ ’ਚ ਖੇਡ ਭਾਵਨਾ ਨੂੰ ਉਤਸ਼ਾਹਿਤ ਕੀਤਾ। ਨਾਲ ਹੀ ਸਿਰਜਣਾਤਮਕ ਗਤੀਵਿਧੀਆਂ ਤਹਿਤ ਚਿੱਤਰਕਲਾ ਅਤੇ ਪਾਕਿ-ਕਲਾ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਯੋਗੇਸ਼ ਗੋਇਲ ਸਮੇਤ ਹਾਜ਼ਰ ਮਹਿਮਾਨਾਂ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ।
ਉਨ੍ਹਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਮਿਹਨਤ, ਆਤਮਨਿਰਭਰਤਾ ਅਤੇ ਸਮਾਜ ਸੇਵਾ ਲਈ ਪ੍ਰੇਰਿਤ ਕਰਦੇ ਹਨ। ਸਕੂਲ ਪ੍ਰਸ਼ਾਸਨ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਸੇਵਾ ਭਾਵਨਾ, ਸਹਿਯੋਗ, ਅਨੁਸ਼ਾਸਨ ਅਤੇ ਅਗਵਾਈ ਸਮਰੱਥਾ ਦਾ ਵਿਕਾਸ ਕਰਨਾ ਹੈ, ਤਾਂ ਕਿ ਉਹ ਭਵਿੱਖ ’ਚ ਇੱਕ ਜ਼ਿੰਮੇਵਾਰ ਨਾਗਰਿਕ ਬਣ ਸਕਣ।














