ਚੌਂਕੀਦਾਰ ਨੂੰ ਬੰਧਕ ਬਣਾ ਕੇ 30 ਲੱਖ ਦੀ ਤਾਂਬੇ ਦੀਆ ਤਾਰਾਂ ਲੁੱਟਣ ਵਾਲੇ 5 ਮੁਲਜ਼ਮ ਕਾਬੂ
ਸਮਾਨ ਖਰੀਦਣ ਵਾਲਾ ਕਬਾੜੀ ਵੀ ਹਿਰਾਸਤ ਵਿੱਚ
ਫੈਕਟਰੀ ਦਾ ਸਾਬਕਾ ਚੌਂਕੀਦਾਰ ਮਾਸਟਰ ਮਾਈਂਡ ਨਿਕਲਿਆ
ਫਰੀਦਾਬਾਦ (ਸੱਚਕੰਹੂ ਨਿਊਜ) ਕ੍ਰਾਈਮ ਬ੍ਰਾਂਚ ਨੇ 65 ਨੇ 5 ਦਿਨ ਪਹਿਲਾਂ ਸੈਕਟਰ 59 ਸਥਿਤ ਤਾਂਬੇ ਦੀਆਂ ਤਾਰਾਂ ਦੀ ਫੈਕਟਰੀ ਦੇ ਚੌਂਕੀਦਾਰ ਨੂੰ ਬੰਧਕ ਬਣਾ ਕੇ 30 ਲੱਖ ਰੁਪਏ ਦੀ ਤਾਂਬੇ ਦੀਆਂ ਤਾਰਾਂ ਦੀ ਲੁੱਟ ਦੇ ਮਾਮਲੇ ਵਿੱਚ 6 ਮੁਲਜ਼ਮਾ ਨੂੰ ਲੁੱਟ ਦਾ ਸਮਾਨ ਖਰੀਦਣ ਵਾਲੇ ਕਬਾੜੀਏ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਗਿਰੀਸ਼ ਉਰਫ ਬੰਟੀ ਉਰਫ ਮੋਹਿਤ, ਪੰਕਜ, ਜਤਿੰਦਰ, ਰਾਮਨਰੇਸ਼, ਸ਼ੰਜੇ ਅਤੇ ਕਬਾੜੀ ਆਰਿਫ ਸ਼ਾਮਲ ਹਨ। ਸੈਕਟਰ 58 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਫੈਕਟਰੀ ਦੇ ਮਾਲਕ ਹਿਮਾਂਸ਼ੂ ਵਾਸੀ ਸੈਕਟਰ 9 ਨੇ ਦੱਸਿਆ ਕਿ ਉਸ ਦੀ ਸੈਕਟਰ 58 ਵਿੱਚ ਰਾਜਪੂਤ ਕੇਬਲ ਦੇ ਨਾਂ ਤੇ ਬਿਜਲੀ ਦੀਆ ਤਾਰਾ ਬਣਾਉਣ ਦੀ ਫੈਕਟਰੀ ਹੈ।
ਜਦੋਂ ਸਵੇਰੇ 4 ਵਜੇ ਫੈਕਟਰੀ ਦਾ ਫੋਰਮੈਨ ਹੀਰਾਲਾਲ ਫੈਕਟਰੀ ਪਹੁੰਚਿਆ ਤਾਂ ਉਸ ਨੇ ਫੈਕਟਰੀ ਦੇ ਚੌਂਕੀਦਾਰ ਨੂੰ ਹੱਥ-ਪੈਰ ਬੰਨਿ੍ਆ ਹੋਇਆ ਦੇਖਿਆ। ਫੋਰਮੈਨ ਨੇ ਤੁਰੰਤ ਚੌਂਕੀਦਾਰ ਦੇ ਹੱਥ ਪੈਰ ਖੋਲ੍ਹੇ ਤਾਂ ਚੌਂਕੀਦਾਰ ਨੇ ਦੱਸਿਆ ਕਿ ਰਾਤ ਸਮੇਂ ਚਾਰ-ਪੰਜ ਬਦਮਾਸ਼ ਇੱਕ ਪਿਕਅੱਪ ਗੱਡੀ ਨਾਲ ਫੈਕਟਰੀ ਅੰਦਰ ਦਾਖਲ ਹੋਏ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ। ਚੌਂਕੀਦਾਰ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸਦੇ ਮੂੰਹ ਤੇ ਮੁੱਕਾ ਮਾਰ ਕੇ ਜ਼ਖਮੀ ਕਰ ਦਿੱਤਾ। ਲੁਟੇਰੇ ਫੈਕਟਰੀ ਵਿੱਚੋ ਤਾਂਬੇ ਦੀਆਂ ਤਾਰਾਂ ਦੀਆ 90 ਰੀਲਾਂ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੀਮਤ 30 ਲੱਖ ਰੁਪਏ ਤੋਂ ਵੱਧ ਸੀ। ਜਾਂਦੇ ਸਮੇਂ ਬਦਮਾਸ਼ਾਂ ਨੇ ਫੈਕਟਰੀ ਵਿੱਚੋਂ ਡੀਵੀਆਰ ਸਮੇਤ ਸੀਸੀਟੀਵੀ ਕੈਮਰਾ ਵੀ ਲੁੱਟ ਲਿਆ। ਪੁਲਿਸ ਨੇ ਫੈਕਟਰੀ ਮਾਲਕ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾ ਖਿਲਾਫ਼ ਲੁੱਟ-ਖੋਹ ਅਤੇ ਡਕੈਤੀ ਦੀਆ ਧਰਾਵਾ ਤਹਿਤ ਕੇਸ ਦਰਜ ਕਰਕੇ ਮੁਲਜ਼ਮਾ ਦੀ ਭਾਲ ਸ਼ੁਰੁ ਕਰ ਦਿੱਤੀ ਹੈ।
ਏਸੀਪੀ ਕ੍ਰਾਈਮ ਸੁਰੇਂਦਰ ਸ਼ਿਓਰਾਣ ਨੇ ਸ਼ਨੀਵਾਰ ਨੂੰ ਪ੍ਰੇਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਘਟਨਾ ਦਾ ਮੁੱਖ ਦੋਸ਼ੀ ਗਿਰੀਸ਼ ਉਰਫ਼ ਬੰਟੀ ਉਰਫ਼ ਮੋਹਿਤ ਹੈ, ਜੋ ਪਹਿਲਾਂ ਇਸ ਫੈਕਟਰੀ ਵਿੱਚ ਚੌਂਕੀਦਾਰ ਦਾ ਕੰਮ ਕਰਦਾ ਸੀ। ਬੰਟੀ ਨੇ 6 ਮਹੀਨੇ ਪਹਿਲਾਂ ਇੱਥੇ ਚੌਂਕੀਦਾਰ ਵਜੋਂ ਨੌਕਰੀ ਸ਼ੁਰੂ ਕੀਤੀ ਸੀ ਅਤੇ 3 ਮਹੀਨੇ ਬਾਅਦ ਹੀ ਨੌਕਰੀ ਛੱਡ ਕੇ ਚਲਾ ਗਿਆ। ਮੁਲਜ਼ਮ ਬੰਟੀ ਨੂੰ ਇਸ ਫੈਕਟਰੀ ਬਾਰੇ ਕਾਫ਼ੀ ਜਾਣਕਾਰੀ ਹੋ ਚੁੱਕੀ ਸੀ, ਇਸ ਲਈ ਆਰੋਪੀ ਨੇ ਆਪਣੇ ਚਾਰ ਹੋਰ ਸਾਥੀਆਂ ਨਾਲ ਮਿਲ ਕੇ ਫੈਕਟਰੀ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਮੁਲਜ਼ਮਾਂ ਨੇ ਦੱਸਿਆਂ ਕਿ ਲੁੱਟ ਖੋਹ ਕਰਨ ਤੋਂ ਬਾਅਦ ਓਹਨਾਂ ਨੇ ਐਮਜੀਐਮ ਨਗਰ ਵਿੱਚ ਮੁਲਜ਼ਮ ਆਰਿਫ਼ ਦੀ ਕਬਾੜੀ ਦੀ ਦੁਕਾਨ ’ਤੇ ਵੇਚ ਦਿੱਤਾ ਸੀ। ਇਸ ਤੋਂ ਬਆਦ ਮੁਲਜ਼ਮ ਕਬਾੜੀ ਆਰਿਫ਼ ਨੂੰ ਵੀ ਐਸ ਜੀ ਐਮ ਨਗਰ ਤੋਂ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਦੇ ਕਬਜ਼ੇ ਚੋਂ ਹੁਣ ਤੱਕ 10 ਬੰਡਲ ਤਾਰਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਮੁਲਜ਼ਮ ਆਰਿਫ਼ ਕਬਾੜੀ ਦੇ ਕਬਜ਼ੇ ’ਚੋਂ 2 ਬੰਡਲ ਤਾਰਾਂ ਬਰਾਮਦ ਹੋਈਆਂ ਹਨ, ਜਿਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ