150 ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਮਯੰਕ ਕਰ ਸਕਦੇ ਡੈਬਿਊ | IND vs BAN
ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ ਤੋਂ ਬਾਅਦ ਅੱਜ ਤੋਂ ਦੋਵਾਂ ਵਿਚਕਾਰ ਟੀ-20 ਸੀਰੀਜ ਸ਼ੁਰੂ ਹੋ ਰਹੀ ਹੈ। ਮੈਚ ਗਵਾਲੀਅਰ ਦੇ ਨਵੇਂ ਬਣੇ ਮਾਧਵਰਾਵ ਸਿੰਧੀਆ ਸਟੇਡੀਅਮ ’ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਸ਼ਹਿਰ ’ਚ 14 ਸਾਲ ਬਾਅਦ ਅੰਤਰਰਾਸ਼ਟਰੀ ਮੈਚ ਹੋਵੇਗਾ, ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਆਖਰੀ ਵਨਡੇ ਇੱਥੇ 2010 ’ਚ ਖੇਡਿਆ ਗਿਆ ਸੀ। ਭਾਰਤ ਦੇ ਆਲਰਾਊਂਡਰ ਸ਼ਿਵਮ ਦੂਬੇ ਸੱਟ ਕਾਰਨ ਸੀਰੀਜ ਤੋਂ ਬਾਹਰ ਹਨ। ਉਨ੍ਹਾਂ ਦੀ ਜਗ੍ਹਾ ਬੱਲੇਬਾਜ ਤਿਲਕ ਵਰਮਾ ਟੀਮ ’ਚ ਸ਼ਾਮਲ ਹੋਏ। ਸੂਰਿਆਕੁਮਾਰ ਯਾਦਵ ਟੀ-20 ’ਚ ਫੁੱਲ ਟਾਈਮ ਕਪਤਾਨ ਬਣਨ ਤੋਂ ਬਾਅਦ ਪਹਿਲੀ ਵਾਰ ਭਾਰਤ ਦੀ ਕਪਤਾਨੀ ਕਰਨਗੇ। IND vs BAN
Read This : INDW Vs PAKW: ਮਹਿਲਾ ਟੀ20 ਵਿਸ਼ਵ ਕੱਪ ’ਚ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ
ਮੈਚ ਵੇਰਵੇ… | IND vs BAN
- ਟੂਰਨਾਮੈਂਟ : ਟੀ20 ਸੀਰੀਜ਼
- ਟੀਮਾਂ : ਭਾਰਤ ਬਨਾਮ ਬੰਗਲਾਦੇਸ਼
- ਤਰੀਕ : 6 ਅਕਤੂਬਰ
- ਸਟੇਡੀਅਮ : ਮਾਧਵਰਾਵ ਸਿੰਧੀਆ ਸਟੇਡੀਅਮ, ਗਵਾਲੀਅਰ
- ਸਮਾਂ : ਟਾਸ ਸ਼ਾਮ : 6:30 ਵਜੇ, ਮੈਚ ਸ਼ੁਰੂ : ਸ਼ਾਮ 7:00 ਵਜੇ
ਬੰਗਲਾਦੇਸ਼ ਤੋਂ ਸਿਰਫ ਇੱਕ ਮੈਚ ਹਾਰਿਆ ਹੈ ਭਾਰਤ | IND vs BAN
ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਟੀ-20 ਮੈਚਾਂ ’ਚ ਭਾਰਤ ਬੰਗਲਾਦੇਸ ਤੋਂ ਸਿਰਫ ਇੱਕ ਮੈਚ ਹਾਰਿਆ ਹੈ। ਭਾਰਤ ਨੇ 13 ਤੇ ਬੰਗਲਾਦੇਸ ਸਿਰਫ ਇੱਕ ਜਿੱਤਿਆ ਹੈ। ਟੀਮ ਨੂੰ ਇਹ ਜਿੱਤ 2019 ’ਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਮਿਲੀ ਸੀ। ਦੋਵਾਂ ਵਿਚਾਲੇ ਭਾਰਤ ’ਚ 4 ਮੈਚ ਹੋਏ, ਜਿਨ੍ਹਾਂ ’ਚ ਭਾਰਤ ਨੇ 3 ਤੇ ਬੰਗਲਾਦੇਸ ਨੇ ਇੱਕ ਜਿੱਤਿਆ।
ਭਾਰਤ ਵੱਲੋਂ ਅਰਸ਼ਦੀਪ ਸਿੰਘ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼
ਭਾਰਤ ਦੇ ਅਰਸਦੀਪ ਸਿੰਘ 2024 ’ਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ ਬਣੇ। ਭਾਰਤ ਨੇ 2024 ’ਚ ਟੀ-20 ਵਿਸ਼ਵ ਕੱਪ ’ਚ ਵੱਡੀ ਕਾਮਯਾਬੀ ਹਾਸਲ ਕੀਤੀ। ਇਸ ਸਾਲ ਰੋਹਿਤ ਸ਼ਰਮਾ ਨੇ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਪਰ ਉਨ੍ਹਾਂ ਨੇ ਇਸ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਤੋਂ ਬਾਅਦ ਸ਼ਿਵਮ ਦੂਬੇ ਸਭ ਤੋਂ ਵੱਧ ਸਕੋਰਰ ਰਹੇ ਪਰ ਉਹ ਵੀ ਜਖਮੀ ਹੋ ਕੇ ਸੀਰੀਜ ਤੋਂ ਬਾਹਰ ਹੋ ਗਏ। ਉਸ ਤੋਂ ਬਾਅਦ ਯਸ਼ਸਵੀ ਜਾਇਸਵਾਲ ਨੇ 293 ਦੌੜਾਂ ਬਣਾਈਆਂ। ਗੇਂਦਬਾਜਾਂ ’ਚ ਅਰਸ਼ਦੀਪ ਸਿੰਘ ਟੀਮ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ ਹਨ। ਉਸ ਨਾਂਅ 12 ਮੈਚਾਂ ’ਚ 24 ਵਿਕਟਾਂ ਹਨ। ਉਸ ਨੇ ਟੀ-20 ਵਿਸ਼ਵ ਕੱਪ ’ਚ ਭਾਰਤ ਦੇ ਗੇਂਦਬਾਜੀ ਹਮਲੇ ਨੂੰ ਵੀ ਮਜਬੂਤ ਕੀਤਾ। ਉਸ ਨੂੰ ਮਯੰਕ ਯਾਦਵ ਤੇ ਹਰਸ਼ਿਤ ਰਾਣਾ ਦਾ ਸਮਰਥਨ ਮਿਲ ਸਕਦਾ ਹੈ।
ਬੰਗਲਾਦੇਸ ਵੱਲੋਂ ਹਿਰਦੋਏ ਟਾਪ ਸਕੋਰਰ
ਬੰਗਲਾਦੇਸ ਵੱਲੋਂ ਹਿਰਦੋਏ ਨੇ 2024 ’ਚ ਬੰਗਲਾਦੇਸ ਲਈ ਸਭ ਤੋਂ ਜ਼ਿਆਦਾ 416 ਦੌੜਾਂ ਬਣਾਈਆਂ ਸਨ। ਉਸ ਨੇ ਟੀ-20 ਵਿਸ਼ਵ ਕੱਪ ’ਚ ਬੰਗਲਾਦੇਸ਼ ਲਈ ਕਈ ਉਪਯੋਗੀ ਪਾਰੀਆਂ ਵੀ ਖੇਡੀਆਂ। ਲੈੱਗ ਸਪਿਨਰ ਰਿਸਾਦ ਹੁਸੈਨ ਇਸ ਸਾਲ ਟੀਮ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ ਹਨ। ਉਨ੍ਹਾਂ ਦੇ ਨਾਂਅ ਸਿਰਫ 18 ਮੈਚਾਂ ’ਚ 26 ਵਿਕਟਾਂ ਹਨ।
ਹਰਸ਼ਿਤ ਤੇ ਮਯੰਕ ਕਰ ਸਕਦੇ ਹਨ ਡੈਬਿਊ
ਤੇਜ ਗੇਂਦਬਾਜ ਮਯੰਕ ਯਾਦਵ ਤੇ ਹਰਸ਼ਿਤ ਰਾਣਾ ਬੰਗਲਾਦੇਸ਼ ਖਿਲਾਫ ਪਹਿਲੇ ਟੀ-20 ’ਚ ਡੈਬਿਊ ਕਰ ਸਕਦੇ ਹਨ। ਦੋਵਾਂ ਨੇ ਪਿਛਲੇ ਆਈਪੀਐੱਲ ਸੀਜਨ ’ਚ ਕਾਫੀ ਪ੍ਰਭਾਵਿਤ ਕੀਤਾ ਸੀ। ਮਯੰਕ ਨੇ 150 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫਤਾਰ ਨਾਲ ਗੇਂਦਬਾਜੀ ਕੀਤੀ ਤੇ ਸਿਰਫ 4 ਮੈਚਾਂ ’ਚ 7 ਵਿਕਟਾਂ ਲਈਆਂ। ਚੈਂਪੀਅਨ ਕੋਲਕਾਤਾ ਲਈ ਖੇਡਦੇ ਹੋਏ ਹਰਸ਼ਿਤ ਨੇ 13 ਮੈਚਾਂ ’ਚ 19 ਵਿਕਟਾਂ ਲਈਆਂ।
ਸ਼ਿਵਮ ਦੁਬੇ ਪਿੱਠ ਦੀ ਸੱਟ ਕਾਰਨ ਬਾਹਰ
ਸ਼ਿਵਮ ਦੂਬੇ ਦੀ ਪਿੱਠ ’ਚ ਸੱਟ ਲੱਗ ਗਈ ਤੇ ਸੀਰੀਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤ ਦੇ ਅਹਿਮ ਆਲਰਾਊਂਡਰ ਸ਼ਿਵਮ ਦੂਬੇ ਜਖਮੀ ਹੋ ਗਏ ਤੇ ਸੀਰੀਜ ਤੋਂ ਬਾਹਰ ਹੋ ਗਏ। ਉਸ ਦੀ ਪਿੱਠ ’ਤੇ ਸੱਟ ਲੱਗੀ ਹੈ। ਉਨ੍ਹਾਂ ਦੀ ਜਗ੍ਹਾ ਬੱਲੇਬਾਜ ਤਿਲਕ ਵਰਮਾ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਹ ਅੱਜ ਸਵੇਰੇ ਹੀ ਟੀਮ ’ਚ ਸ਼ਾਮਲ ਹੋਏ ਹਨ।
ਟੀ-20 ਸੀਰੀਜ ’ਚ ਭਾਰਤ ਲਈ ਵੱਡੀ ਚੁਣੌਤੀ
ਕਈ ਮਾਹਰਾਂ ਨੇ ਲੰਬੇ ਟੈਸਟ ਸੈਸ਼ਨ ਦੇ ਮੱਧ ’ਚ ਬੰਗਲਾਦੇਸ਼ ਖਿਲਾਫ 3 ਟੀ-20 ਸੀਰੀਜ ਖੇਡਣ ਨੂੰ ਖਰਾਬ ਕਰਾਰ ਦਿੱਤਾ ਹੈ। ਕਿਉਂਕਿ ਭਾਰਤ ਨੇ ਅਗਲੇ ਸਾਲ ਵਨਡੇ ਚੈਂਪੀਅਨਸ ਟਰਾਫੀ ਖੇਡਣੀ ਹੈ, ਇਸ ਲਈ ਟੀਮ ਵਨਡੇ ਦੀ ਬਜਾਏ ਟੀ-20 ਖੇਡਣ ’ਤੇ ਧਿਆਨ ਦੇ ਰਹੀ ਹੈ। ਪਰ ਭਾਰਤ ਨੂੰ ਇਸ ਸੀਰੀਜ ਤੋਂ ਕਈ ਵੱਡੇ ਸਵਾਲਾਂ ਦੇ ਜਵਾਬ ਮਿਲਣਗੇ। ਜਾਣੋ ਭਾਰਤ ਦੀਆਂ 4 ਵੱਡੀਆਂ ਚੁਣੌਤੀਆਂ…
- ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਖਾਲੀ ਹੋ ਗਈ ਹੈ। ਅਭਿਸ਼ੇਕ ਸ਼ਰਮਾ, ਰਿਆਨ ਪਰਾਗ ਤੇ ਸੰਜੂ
- ਸੈਮਸਨ ਮੌਜ਼ੂਦਾ ਸੀਰੀਜ ’ਚ ਇਨ੍ਹਾਂ 2 ਸਥਾਨਾਂ ਲਈ ਦਾਅਵੇਦਾਰੀ ਪੇਸ਼ ਕਰਨਗੇ।
- ਹਰਫਨਮੌਲਾ ਰਵਿੰਦਰ ਜਡੇਜਾ ਦੀ ਜਗ੍ਹਾ ਭਰਨ ਲਈ ਟੀਮ ਇੰਡੀਆ ’ਚ ਭਾਰਤ ਨੂੰ ਆਲਰਾਊਂਡਰ ਨੂੰ ਹੀ ਫਿਟ ਕਰਨਾ ਹੋਵੇਗਾ। ਬੱਲੇਬਾਜੀ ਤੇ ਗੇਂਦਬਾਜੀ ਦੇ ਨਾਲ-ਨਾਲ ਉਸ ਖਿਡਾਰੀ ਨੂੰ ਜਡੇਜਾ ਵਾਂਗ ਫੀਲਡਿੰਗ ਦੇ ਮਿਆਰ ਨੂੰ ਵੀ ਕਾਇਮ ਰੱਖਣਾ ਹੋਵੇਗਾ। ਵਾਸ਼ਿੰਗਟਨ ਸੁੰਦਰ ਤੇ ਨਿਤੀਸ਼ ਰੈੱਡੀ ਆਲਰਾਊਂਡਰ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨਗੇ।
- ਵਿਕਟਕੀਪਰ ਦੇ ਤੌਰ ’ਤੇ ਰਿਸ਼ਭ ਪੰਤ ਨੂੰ ਵਿਸ਼ਵ ਕੱਪ ’ਚ ਪਹਿਲ ਮਿਲੀ ਸੀ। ਉਨ੍ਹਾਂ ਨੂੰ ਫਿਲਹਾਲ ਆਰਾਮ ਦਿੱਤਾ ਗਿਆ ਹੈ ਪਰ ਵਿਸ਼ਵ ਕੱਪ ’ਚ ਉਸ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਉਸ ਦੀ ਜਗ੍ਹਾ ਪੱਕੀ ਨਹੀਂ ਮੰਨੀ ਜਾ ਸਕਦੀ। ਅਜਿਹੇ ’ਚ ਸੈਮਸਨ ਤੇ ਜਿਤੇਸ਼ ਦੋਵੇਂ ਵਿਕਟਕੀਪਰ ਸਥਾਨ ਲਈ ਮਜਬੂਤ ਦਾਅਵਾ ਪੇਸ਼ ਕਰ ਸਕਦੇ ਹਨ।
- ਦੋ ਨੌਜਵਾਨ ਤੇਜ ਗੇਂਦਬਾਜਾਂ ਨੂੰ ਮਯੰਕ ਯਾਦਵ ਤੇ ਹਰਸ਼ਿਤ ਰਾਣਾ ਦੇ ਰੂਪ ’ਚ ਮੌਕਾ ਮਿਲਿਆ ਹੈ। ਦੋਵੇਂ ਦਿੱਲੀ ਤੋਂ ਘਰੇਲੂ ਕ੍ਰਿਕੇਟ ਖੇਡਦੇ ਹਨ ਤੇ ਆਈਪੀਐਲ ਦੇ ਪਿਛਲੇ ਸੀਜਨ ’ਚ ਇਨ੍ਹਾਂ ਨੇ ਕਾਫੀ ਪ੍ਰਭਾਵਿਤ ਕੀਤਾ ਸੀ। ਜਿੱਥੇ ਮਯੰਕ ਆਪਣੀ ਰਫਤਾਰ ਨਾਲ ਪ੍ਰਭਾਵਿਤ ਕਰਦਾ ਹੈ, ਹਰਸ਼ਿਤ ਕੋਲ ਭਿੰਨਤਾ ਤੇ ਬੱਲੇਬਾਜੀ ਦੀ ਯੋਗਤਾ ਹੈ। ਇਨ੍ਹਾਂ ਦੋਵਾਂ ਵਿੱਚ ਭਾਰਤ ਲਈ ਲੰਬੇ ਸਮੇਂ ਤੱਕ ਖੇਡਣ ਦਾ ਹੁਨਰ ਵੀ ਹੈ। IND vs BAN
ਪਿੱਚ ਸਬੰਧੀ ਰਿਪੋਰਟ | IND vs BAN
ਗਵਾਲੀਅਰ ਦੇ ਮਾਧਵਰਾਓ ਸਿੰਧੀਆ ਸਟੇਡੀਅਮ ’ਚ ਪਹਿਲੀ ਵਾਰ ਕੋਈ ਅੰਤਰਰਾਸ਼ਟਰੀ ਮੈਚ ਹੋਵੇਗਾ। ਇੱਥੋਂ ਤੱਕ ਕਿ ਘਰੇਲੂ ਕ੍ਰਿਕੇਟ ਮੈਚ ਵੀ ਇੱਥੇ ਨਹੀਂ ਖੇਡੇ ਗਏ ਸਨ, ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ ਪਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰੇਗੀ। ਮੱਧ ਪ੍ਰਦੇਸ਼ ਪ੍ਰੀਮੀਅਰ ਲੀਗ ਦੇ ਮੈਚ ਜੂਨ ’ਚ ਇੱਥੇ ਕਰਵਾਏ ਗਏ ਸਨ। ਹਾਈ ਸਕੋਰਿੰਗ ਮੈਚ ਵੇਖਣ ਨੂੰ ਮਿਲੇ, ਜੇਕਰ ਪਿੱਚ ਅਜਿਹੀ ਹੀ ਰਹਿੰਦੀ ਹੈ ਤਾਂ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਮੌਸਮ ਸਬੰਧੀ ਜਾਣਕਾਰੀ | IND vs BAN
ਐਤਵਾਰ ਨੂੰ ਗਵਾਲੀਅਰ ’ਚ ਮੀਂਹ ਦੀ ਸੰਭਾਵਨਾ ਸਿਰਫ 4 ਫੀਸਦੀ ਹੈ, ਦਿਨ ਭਰ ਧੁੱਪ ਰਹੇਗੀ, ਇਸ ਲਈ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 24 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs BAN
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿਆਨ ਪਰਾਗ, ਤਿਲਕ ਵਰਮਾ/ਨਿਤੀਸ਼ ਰੈਡੀ, ਹਾਰਦਿਕ ਪੰਡਯਾ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮਯੰਕ ਯਾਦਵ। ਵਾਧੂ : ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ ਤੇ ਜਿਤੇਸ਼ ਸ਼ਰਮਾ।
ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤਨਜੀਦ ਹਸਨ ਤਮੀਮ, ਲਿਟਨ ਦਾਸ (ਵਿਕੇਟਕੀਪਰ), ਤੌਹੀਦ ਹਿਰਦੌਏ, ਮਹਿਮੂਦੁੱਲਾ, ਮੇਹਦੀ ਹਸਨ ਮਿਰਾਜ, ਸ਼ੇਖ ਮੇਹਦੀ ਹਸਨ, ਰਿਸਾਦ ਹੁਸੈਨ, ਮਸਤਫਿਜੁਰ ਰਹਿਮਾਨ, ਤਸਕੀਨ ਅਹਿਮਦ ਤੇ ਤਨਜੀਮ ਹਸਨ ਸ਼ਾਕਿਬ। ਵਾਧੂ : ਜਾਕਰ ਅਲੀ, ਪਰਵੇਜ ਹੁਸੈਨ ਇਮੋਨ, ਸ਼ਰੀਫੁਲ ਇਸਲਾਮ, ਰਕੀਬੁਲ ਹਸਨ।