ਪਹਿਲਾਂ ਝੋਨੇ ਲਾਉਣ ਵਾਲੇ ਕਿਸਾਨਾਂ ਦਾ ਝੋਨਾ ਵਾਹਿਆ

Earlier, Farmers, Paddy, Shed, Paddy

ਭਗਤਾ ਭਾਈ,(ਸੱਚ ਕਹੂੰ ਨਿਊਜ਼)। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ 20 ਜੂਨ ਤੋਂ ਬਾਅਦ ਝੋਨਾ ਲਾਉਣ ਦੇ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨ ਵਿਰੁੱਧ ਕਾਰਵਾਈ ਕਰਦਿਆਂ ਹਲਕੇ ਦੇ ਪਿੰਡ ਦਿਆਲਪੁਰਾ ਮਿਰਜਾ ਤੇ ਭੋਡੀਪੁਰਾ ਵਿਖੇ ਦੋ ਵੱਖ-ਵੱਖ ਕਿਸਾਨਾਂ ਦੇ ਝੋਨੇ ਦੀ ਵਹਾਈ ਕਰਵਾਈ ਗਈ। ਜਾਣਕਾਰੀ ਦਿੰਦਿਆਂ ਡਾ. ਜਗਦੀਸ਼ ਸਿੰਘ ਖੇਤੀਬਾੜੀ ਅਫਸਰ ਫੂਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਪ੍ਰੀਜਰਬੇਸ਼ਨ ਆਫ ਸਬ ਸੁਆਇਲ ਵਾਟਰ ਐਕਟ-2009 ਤਹਿਤ ਪਾਣੀ ਦੀ ਸੰਭਾਲ ਕਰਨ ਲਈ ਝੋਨੇ ਦੀ ਪਨੀਰੀ ਖੇਤ ਵਿੱਚ ਲਾਉਣ ਲਈ 20 ਜੂਨ ਮਿੱਥੀ ਗਈ ਹੈ ਅਤੇ ਇਸ ਉਲੰਘਣਾ ਕਰਨੇ ਵਾਲੇ ਕਿਸਾਨਾਂ ਨਾਲ ਤਾਲਮੇਲ ਕਰਕੇ ਕਾਰਵਾਈ ਕਰਦੇ ਹੋਏ ਝੋਨਾ ਵਹਾ ਦਿੱਤਾ ਗਿਆ ਹੈ ਅਤੇ ਅੱਗੇ ਤੋ ਝੋਨਾ ਲਾਉਣ ਤੋ ਰੋਕਿਆ ਗਿਆ ਹੈ।

ਉਨਾਂ ਦੱਸਿਆ ਕਿ ਇਸ ਸਬੰਧੀ ਜਿਲਾ ਪ੍ਰਸਾਸਨ ਅਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੇ ਨਿਰਦੇਸ਼ਾ ਅਨੁਸਾਰ ਸਾਰੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਗੁਰੂਘਰ ਦੇ ਲਾਊਡ ਸਪੀਕਰਾਂ ਰਾਹੀ ਸੂਚਨਾਂ ਦਿੱਤੀ ਜਾ ਰਹੀ ਹੈ ਅਤੇ ਇੱਕ ਵੈਨ ਪ੍ਰਚਾਰ ਕਰਨ ਲਈ ਬਲਾਕ ਫੂਲ ਦੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਪਾਣੀ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਝੋਨਂੇ ਦੀ ਲਵਾਈ 20 ਜੂਨ ਤੋਂ ਮਗਰਂੋ ਹੀ ਕੀਤੀ ਜਾਵੇ।