IND-SA ਪਹਿਲਾ ਟੈਸਟ : ਲੰਚ ਤੋਂ ਬਾਅਦ ਅੱਧੀ ਭਾਰਤੀ ਟੀਮ ਵਾਪਸ ਪਵੇਲੀਅਨ ਪਰਤੀ, ਹੁਣ ਵਿਰਾਟ ਵੀ ਸਸਤੇ ’ਚ ਆਊਟ

IND vs SA

ਵਿਰਾਟ ਨੇ ਬਣਾਇਆਂ 38 ਦੌੜਾਂ | IND vs SA

  • ਰਬਾਡਾ ਨੇ ਲਈਆਂ 3 ਵਿਕਟਾਂ | IND vs SA
  • ਰੋਹਿਤ, ਜਾਇਸਵਾਲ, ਗਿੱਲ ਸਸਤੇ ’ਚ ਆਊਟ | IND vs SA

ਸੈਂਚੁਰੀਅਨ (ਏਜੰਸੀ)। ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਕਾਰ ਟੈਸਟ ਸੀਰੀਜ ਦਾ ਪਹਿਲਾ ਮੈਚ ਸੈਂਚੁਰੀਅਨ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਸੁਪਰਸਪੋਰਟ ਪਾਰਕ ਮੈਦਾਨ ’ਤੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮੇਂ ਪਹਿਲੇ ਦਿਨ ਦੇ ਦੂਜੇ ਸੈਸ਼ਨ ਦਾ ਖੇਡ ਚੱਲ ਰਿਹਾ ਹੈ। ਭਾਰਤ ਨੇ 6 ਵਿਕਟਾਂ ਦੇ ਨੁਕਸਾਨ ’ਤੇ 139 ਦੌੜਾਂ ਬਣਾ ਲਈਆਂ ਹਨ। ਸ਼ਾਰਦੁਲ ਠਾਕੁਰ ਅਤੇ ਕੇਐੱਲ ਰਾਹੁਲ ਕ੍ਰੀਜ ’ਤੇ ਮੌਜ਼ੂਦ ਹਨ। ਵਿਰਾਟ ਕੋਹਲੀ 38 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਉਨ੍ਹਾਂ ਤੋਂ ਪਹਿਲਾਂ ਸ਼੍ਰੇਅਸ ਅਈਅਰ ਬੋਲਡ ਹੋਏ। ਕਾਗਿਸੋ ਰਬਾਡਾ ਨੇ ਦੋਵਾਂ ਨੂੰ ਪੈਵੇਲੀਅਨ ਭੇਜਿਆ ਹੈ। ਰਬਾਡਾ ਨੂੰ 3 ਵਿਕਟਾਂ ਹਾਸਲ ਹੋਇਆਂ ਹਨ। ਲੰਚ ਤੋਂ ਪਹਿਲਾਂ ਭਾਰਤੀ ਟੀਮ ਚੰਗੀ ਸਥਿਤੀ ’ਚ ਸੀ, ਇੱਕ ਸਮੇਂ ਵਿਰਾਟ ਅਤੇ ਅਈਅਰ ਵਿਚਕਾਰ ਕਾਫੀ ਦੌੜਾਂ ਦੀ ਸਾਂਝੇਦਾਰੀ ਹੋ ਗਈ ਸੀ ਪਰ ਲੰਚ ਤੋਂ ਬਾਅਦ ਦੋਵੇਂ ਬੱਲੇਬਾਜ਼ ਸਸਤੇ ’ਚ ਆਊਟ ਹੋ ਗਏ। (IND vs SA)

ਵਿਰਾਟ-ਸ਼੍ਰੇਅਸ 5 ਓਵਰਾਂ ਦੇ ਅੰਦਰ ਹੀ ਆਊਟ | IND vs SA

ਭਾਰਤ ਲਈ 5ਵੇਂ ਨੰਬਰ ’ਤੇ ਬੱਲੇਬਾਜੀ ਕਰਨ ਆਏ ਸ਼੍ਰੇਅਸ ਅਈਅਰ ਨੂੰ 13ਵੇਂ ਓਵਰ ’ਚ ਹੀ ਜੀਵਨਦਾਨ ਮਿਲ ਗਿਆ। ਸ਼੍ਰੇਅਸ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਟੀਮ ਦੇ ਸਕੋਰ ਨੂੰ 50 ਦੌੜਾਂ ਤੋਂ ਪਾਰ ਕਰ ਦਿੱਤਾ। ਉਨ੍ਹਾਂ ਟੀਮ ਕੋਹਲੀ ਦੇ ਨਾਲ ਪਹਿਲੇ ਸੈਸ਼ਨ ਦੇ ਅੰਤ ਤੱਕ ਪੰਜਾਹ ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਕੋਈ ਵਿਕਟ ਨਹੀਂ ਗਵਾਉਣ ਦਿੱਤੀ। ਸ਼੍ਰੇਅਸ ਦੂਜੇ ਸੈਸ਼ਨ ਦੇ ਪਹਿਲੇ ਹੀ ਓਵਰ ’ਚ ਆਊਟ ਹੋ ਗਏ। ਉਨ੍ਹਾਂ ਨੂੰ 27ਵੇਂ ਓਵਰ ਦੀ ਆਖਰੀ ਗੇਂਦ ’ਤੇ ਰਬਾਡਾ ਨੇ ਬੋਲਡ ਕੀਤਾ। (IND vs SA)

ਇਨ੍ਹਾਂ ਸੂਬਿਆਂ ’ਚ 30 ਦਸੰਬਰ ਤੱਕ ਸੰਘਣੀ ਧੁੰਦ ਦਾ ਅਲਰਟ, ਮੀਂਹ ਦੀ ਵੀ ਸੰਭਾਵਨਾ

ਸ਼੍ਰੇਅਸ 31 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਵਿਰਾਟ ਨਾਲ ਉਸ ਦੀ 68 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ। ਰਬਾਡਾ ਨੇ ਦੂਜੇ ਸੈਸ਼ਨ ’ਚ ਕੋਹਲੀ ਨੂੰ ਵੀ ਕੈਚ ਆਊਟ ਕਰਵਾਇਆ। ਕੋਹਲੀ ਨੇ 64 ਗੇਂਦਾਂ ’ਤੇ 38 ਦੌੜਾਂ ਬਣਾਈਆਂ। ਸ਼੍ਰੇਅਸ 27ਵੇਂ ਓਵਰ ’ਚ ਅਤੇ ਕੋਹਲੀ 31ਵੇਂ ਓਵਰ ’ਚ ਆਊਟ ਹੋ ਗਏ, ਇਸ ਤਰ੍ਹਾਂ ਭਾਰਤ ਨੇ 5 ਓਵਰਾਂ ਦੇ ਅੰਦਰ ਹੀ ਦੋਵੇਂ ਸੈੱਟ ਬੱਲੇਬਾਜਾਂ ਦੀਆਂ ਵਿਕਟਾਂ ਗੁਆ ਦਿੱਤੀਆਂ।

ਸੈਸ਼ਨ-1 ਦੀ ਖੇਡ ਭਾਰਤੀ ਟੀਮ ਦੇ ਨਾਂਅ | IND vs SA

ਮੀਂਹ ਕਾਰਨ ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਏ ਪਹਿਲੇ ਟੈਸਟ ’ਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ 24 ਦੌੜਾਂ ਦੇ ਅੰਦਰ ਹੀ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ। ਕਪਤਾਨ ਰੋਹਿਤ ਸਿਰਫ 5 ਦੌੜਾਂ, ਯਸ਼ਸਵੀ ਜਾਇਸਵਾਲ 17 ਅਤੇ ਸਟਾਰ ਸ਼ੁਭਮਨ ਗਿੱਲ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਨੰਦਰੇ ਬਰਗਰ ਨੇ 2 ਅਤੇ ਕਾਗਿਸੋ ਰਬਾਡਾ ਨੇ ਇੱਕ ਵਿਕਟ ਲਈ। 12ਵੇਂ ਓਵਰ ’ਚ ਹੀ 3 ਵਿਕਟਾਂ ਡਿੱਗਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਪਾਰੀ ਨੂੰ ਸੰਭਾਲਿਆ। (IND vs SA)

ਫਿਰ ਕੰਟਰੋਲ ਹਾਸਲ ਕਰਨ ਤੋਂ ਬਾਅਦ ਦੋਵਾਂ ਨੇ ਖਰਾਬ ਗੇਂਦਾਂ ’ਤੇ ਖੁੱਲ੍ਹ ਕੇ ਸ਼ਾਟ ਖੇਡੇ। ਦੋਵਾਂ ਨੇ ਭਾਰਤ ਦੇ ਸਕੋਰ ਨੂੰ 50 ਦੌੜਾਂ ਤੋਂ ਪਾਰ ਪਹੁੰਚਾਇਆ ਅਤੇ ਆਪਸ ’ਚ ਅਰਧਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ। ਸੈਸ਼ਨ 1 ਦੀ ਸਮਾਪਤੀ ਤੋਂ ਬਾਅਦ ਭਾਰਤ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ’ਤੇ 91 ਦੌੜਾਂ ਸੀ। ਭਾਰਤ ਨੇ 26 ਓਵਰਾਂ ’ਚ 3.50 ਦੀ ਰਨ ਰੇਟ ਨਾਲ ਸਕੋਰ ਬਣਾਇਆ। ਸਕੋਰਿੰਗ ਰੇਟ ਅਤੇ ਰਿਕਵਰੀ ਦੇ ਕਾਰਨ ਭਾਰਤ ਸੈਸ਼ਨ 1 ’ਚ ਦੱਖਣੀ ਅਫਰੀਕਾ ਤੋਂ ਅੱਗੇ ਰਿਹਾ। (IND vs SA)

ਇੱਕ ਵਾਰ ਫੇਰ ਤੋਂ ਭਾਰਤ ਦਾ ਟਾਪ ਆਰਡਰ ਫਲਾਪ | IND vs SA

ਭਾਰਤ ਵੱਲੋਂ ਸ਼ੁਭਮਨ ਗਿੱਲ 2 ਅਤੇ ਯਸ਼ਸਵੀ ਜੈਸਵਾਲ 17 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ, ਦੋਵਾਂ ਨੂੰ ਡੈਬਿਊ ਕਰਨ ਵਾਲੇ ਨੰਦਰੇ ਬਰਗਰ ਨੇ ਪੈਵੇਲੀਅਨ ਭੇਜਿਆ। ਕਪਤਾਨ ਰੋਹਿਤ ਸ਼ਰਮਾ 5 ਦੌੜਾਂ ਬਣਾ ਕੇ ਕੈਗਿਸੋ ਰਬਾਡਾ ਹੱਥੋਂ ਕੈਚ ਆਊਟ ਹੋ ਗਏ।

ਸ਼੍ਰੇਅਸ-ਕੋਹਲੀ ਨੂੰ ਮਿਲਿਆ ਇੱਕ-ਇੱਕ ਜੀਵਨਦਾਨ | IND vs SA

24 ਦੌੜਾਂ ’ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਵਿਰਾਟ ਕੋਹਲੀ ਨੇ ਭਾਰਤ ਦੀ ਪਾਰੀ ਨੂੰ ਸੰਭਾਲਿਆ। ਦੋਵਾਂ ਨੂੰ ਸ਼ੁਰੂਆਤੀ ਓਵਰਾਂ ’ਚ ਇੱਕ-ਇੱਕ ਲੀਜ ਮਿਲੀ। 13ਵੇਂ ਓਵਰ ਦੀ ਚੌਥੀ ਗੇਂਦ ’ਤੇ ਸ਼੍ਰੇਅਸ ਨੇ ਪੁਆਇੰਟ ਵੱਲ ਸ਼ਾਟ ਖੇਡਿਆ, ਇੱਥੇ ਮਾਰਕੋ ਜੈਨਸਨ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। 14ਵੇਂ ਓਵਰ ਦੀ ਤੀਜੀ ਗੇਂਦ ’ਤੇ ਵਿਰਾਟ ਨੇ ਸਕਵੇਅਰ ਲੇਗ ਵੱਲ ਸ਼ਾਟ ਖੇਡਿਆ, ਇੱਥੇ ਟੋਨੀ ਡੀ ਜਾਰਜੀ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। (IND vs SA)

ਮੀਂਹ ਕਾਰਨ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਮੈਚ | IND vs SA

ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਸਟੇਡੀਅਮ ’ਚ ਮੈਚ ਅੱਜ ਦੁਪਹਿਰ 1:30 ਵਜੇ ਸ਼ੁਰੂ ਹੋਣਾ ਸੀ ਪਰ ਇੱਥੇ ਮੀਂਹ ਪੈ ਰਿਹਾ ਸੀ ਜਿਸ ਕਾਰਨ ਟਾਸ ’ਚ ਥੋੜੇ ਸਮੇਂ ਦੀ ਦੇਰੀ ਹੋਈ। ਟਾਸ ਦੁਪਹਿਰ 1:45 ਵਜੇ ਹੋਇਆ ਅਤੇ ਮੈਚ ਦੁਪਹਿਰ 2:00 ਵਜੇ ਸ਼ੁਰੂ ਹੋ ਸਕਿਆ।

ਪ੍ਰਸਿਧ ਕ੍ਰਿਸ਼ਨਾ ਨੇ ਕੀਤਾ ਟੈਸਟ ਡੈਬਿਊ | IND vs SA

ਤੇਜ ਗੇਂਦਬਾਜ ਪ੍ਰਸਿਧ ਕ੍ਰਿਸ਼ਨਾ ਨੇ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ, ਜਸਪ੍ਰੀਤ ਬੁਮਰਾਹ ਨੇ ਉਨ੍ਹਾਂ ਨੂੰ ਡੈਬਿਊ ਕੈਪ ਸੌਂਪੀ। ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਸੱਟ ਕਾਰਨ ਪਹਿਲਾ ਟੈਸਟ ਨਹੀਂ ਖੇਡ ਸਕੇ, ਉਨ੍ਹਾਂ ਦੀ ਜਗ੍ਹਾ ਰਵੀਚੰਦਰਨ ਅਸ਼ਵਿਨ ਨੂੰ ਮੌਕਾ ਮਿਲਿਆ। ਨੈਂਡਰੇ ਬਰਗਰ ਅਤੇ ਡੇਵਿਡ ਬੇਡਿੰਗਮ ਨੂੰ ਦੱਖਣੀ ਅਫਰੀਕਾ ਲਈ ਆਪਣਾ ਟੈਸਟ ਡੈਬਿਊ ਕਰਨ ਦਾ ਮੌਕਾ ਮਿਲਿਆ। ਟੀਮ ਇੰਡੀਆ ਹੁਣ ਤੱਕ ਦੱਖਣੀ ਅਫਰੀਕਾ ’ਚ ਇੱਕ ਵੀ ਟੈਸਟ ਸੀਰੀਜ ਨਹੀਂ ਜਿੱਤ ਸਕੀ ਹੈ। ਟੀਮ ਨੇ ਇੱਥੇ 8 ਸੀਰੀਜ ਖੇਡੀਆਂ ਅਤੇ ਇਨ੍ਹਾਂ ’ਚੋਂ 7 ਹਾਰੀਆਂ ਹਨ। ਸਿਰਫ ਇੱਕ ਲੜੀ ਡਰਾਅ ਹੋ ਸਕੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਲਈ ਦੋਵਾਂ ਟੀਮਾਂ ਲਈ ਇਹ ਲੜੀ ਬਹੁਤ ਮਹੱਤਵਪੂਰਨ ਹੈ। (IND vs SA)