IND vs SL ਪਹਿਲਾ ਵਨਡੇ : ਅੱਧੀ ਸ਼੍ਰੀਲੰਕਾਈ ਟੀਮ ਵਾਪਸ ਪਵੇਲੀਅਨ, ਸੁੰਦਰ ਨੇ ਨਿਸਾਂਕਾ ਨੂੰ LBW ਕੀਤਾ

IND vs SL
IND vs SL ਪਹਿਲਾ ਵਨਡੇ : ਅੱਧੀ ਸ਼੍ਰੀਲੰਕਾਈ ਟੀਮ ਵਾਪਸ ਪਵੇਲੀਅਨ, ਸੁੰਦਰ ਨੇ ਨਿਸਾਂਕਾ ਨੂੰ LBW ਕੀਤਾ

ਸ਼ਿਵਮ ਦੁੁਬੇ ਦਾ ਕਰੀਅਰ ਦਾ ਦੂਜਾ ਇੱਕਰੋਜ਼ਾ ਮੈਚ | IND vs SL

  • ਪਥੁਮ ਨਿਸਾਂਕਾ ਦਾ ਅਰਧਸੈਂਕੜਾ, 56 ਬਣਾ ਕੇ ਆਊਟ

IND vs SL : ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਦਾ ਪਹਿਲਾ ਮੈਚ ਅੱਜ ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ ਵਿਖੇ ਖੇਡਿਆ ਜਾ ਰਿਹਾ ਹੈ। ਜਿੱਥੇ ਸ਼੍ਰੀਲੰਕਾ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼੍ਰੀਲੰਕਾ ਦੀ ਟੀਮ ਦੀ ਪੰਜਵੀਂ ਵਿਕਟ ਡਿੱਗ ਗਈ ਹੈ। ਪਰ ਓਪਨਰ ਬੱਲੇਬਾਜ਼ ਪਥੁਮ ਨਿਸਾਂਕਾ 56 ਦੌੜਾਂ ਬਣਾ ਕੇ ਵਾਸ਼ਿੰਗਟਨ ਸੁੰਦਰ ਦਾ ਸ਼ਿਕਾਰ ਬਣੇ ਹਨ। ਭਾਰਤੀ ਟੀਮ ਵੱਲੋਂ ਮੁਹੰਮਦ ਸਿਰਾਜ਼, ਸ਼ਿਵਮ ਦੁਬੇ, ਅਕਰਸ਼ ਪਟੇਲ ਤੇ ਕੁਲਦੀਪ ਯਾਦਵ ਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕਟ ਲਈ ਹੈ।

ਸ਼੍ਰੀਲੰਕਾਈ ਟੀਮ ਨੇ 31 ਓਵਰਾਂ ‘ਚ ਆਪਣੀਆਂ 5 ਵਿਕਟਾਂ ਗੁਆ ਕੇ 114 ਦੌੜਾਂ ਬਣਾ ਲਈਆਂ ਹਨ। ਭਾਰਤੀ ਟੀਮ ਵੱਲੋਂ ਅੱਜ ਸ਼ਿਵਮ ਦੁਬੇ ਆਪਣਾ ਦੂਜਾ ਹੀ ਇੱਕਰੋਜ਼ਾ ਮੈਚ ਖੇਡ ਰਹੇ ਹਨ ਤੇ ਉਨ੍ਹਾਂ ਨੇ ਆਪਣੇ ਇੱਕਰੋਜ਼ਾ ਕਰੀਅਰ ਦੀ ਪਹਿਲੀ ਵਿਕਟ ਹਾਸਲ ਕੀਤੀ ਹੈ। ਦੱਸ ਦੇਈਏ ਕਿ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਟੀ20 ਸੀਰੀਜ਼ ’ਚ 3-0 ਨਾਲ ਕਲੀਨ ਸਵੀਪ ਕੀਤਾ ਹੈ। ਅੱਜ ਭਾਰਤੀ ਟੀਮ ਦਾ ਇਹ ਪਹਿਲਾ ਇੱਕਰੋਜ਼ਾ ਮੈਚ ਹੈ। ਜਦਕਿ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਅੱਜ 7 ਮਹੀਨਿਆਂ ਬਾਅਦ ਵਨਡੇ ਫਾਰਮੈਟ ’ਚ ਵਾਪਸੀ ਕਰ ਰਹੇ ਹਨ। IND vs SL