ਜਾਖੜ ਨੇ ਸਿੱਧੂ ਦੀ ਮੌਜੂਦਗੀ ‘ਚ ਕੀਤੀ ਪ੍ਰਧਾਨਗੀ
(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਹੋਈ। ਇਸ ਮੀਟਿੰਗ ’ਚ ਸੂਬੇ ’ਚ ਆਉਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਚਰਚਾ ਕੀਤੀ ਗਈ। ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਦੀ ਵੀ ਮੀਟਿੰਗ ’ਚ ਪਹੁੰਚੇ ਸਨ।
ਕਾਂਗਰਸ ਹਾਈਕਮਾਂਡ ਨੇ ਕੁਝ ਦਿਨ ਪਹਿਲਾਂ ਪੰਜਾਬ ਚੋਣਾਂ ਲਈ ਪ੍ਰਚਾਰ ਕਮੇਟੀ ਦਾ ਐਲਾਨ ਕੀਤਾ ਸੀ। ਸੁਨੀਲ ਜਾਖੜ ਨੇ ਬੁੱਧਵਾਰ ਨੂੰ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਜਾਖੜ ਚੋਣ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੀ ਹਨ। ਉਧਰ, ਮੀਟਿੰਗ ਵਿੱਚ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਚੋਣ ਕਮੇਟੀ ਦੇ ਚੇਅਰਮੈਨ ਨਵਜੋਤ ਸਿੰਘ ਸਿੱਧੂ ਹਾਜ਼ਰ ਸਨ। ਸੱਤਾਧਾਰੀ ਕਾਂਗਰਸ ਪਾਰਟੀ ਆਪਣਾ ਹੋਮਵਰਕ ਪੂਰਾ ਕਰਕੇ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ।
ਅਗਲੇ ਮਹੀਨੇ ਹੋ ਸਕਦਾ ਹੈ ਚੋਣਾਂ ਦਾ ਐਲਾਨ
ਪੰਜਾਬ ਵਿੱਚ ਚੋਣਾਂ ਦਾ ਐਲਾਨ ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਹਫ਼ਤੇ ਹੋ ਸਕਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੀਆਂ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਜਨਵਰੀ ਮਹੀਨੇ ‘ਚ ਹੀ ਲਗਭਗ ਹਰ ਚੀਜ਼ ਦਾ ਐਲਾਨ ਹੋ ਗਿਆ ਸੀ। ਇਸ ਵਾਰ ਵੀ ਇਸੇ ਤਰ੍ਹਾਂ ਦੀ ਸੰਭਾਵਨਾ ਹੈ ਕਿ ਜਨਵਰੀ ਮਹੀਨੇ ਚੋਣਾਂ ਦਾ ਐਲਾਨ ਹੋ ਜਾਵੇਗਾ ਅਤੇ ਚੋਣ ਜ਼ਾਬਤਾ ਲਾਗੂ ਹੋ ਜਾਵੇਗੀ।
ਇਹ ਵੀ ਪੜ੍ਹੋ..
ਪੰਜਾਬ ਚੋਣਾਂ ਲਈ ਕਾਂਗਰਸ ਨੇ ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ, ਅਜੇ ਮਾਕਨ ਤੇ ਸੁਨੀਲ ਜਾਖੜ ਨੂੰ ਸੌਂਪੀ ਵੱਡੀ ਜਿੰਮਵਾਰੀ
ਨਰਾਜ਼ ਸੁਨੀਲ ਜਾਖੜ ਮਨਾਉਣ ਦੀ ਕੋfਸ਼ਸ਼, ਬਣਾਇਆ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ
- ਪ੍ਰਤਾਪ ਬਾਜਵਾ ਨੂੰ ਮੈਨੀਫੈਸਟੋ ਦੀ ਦਿੱਤੀ ਜਿੰਮੇਵਾਰੀ ਤਾਂ ਤਾਲਮੇਲ ਕਮੇਟੀ ਦਾ ਚੇਅਰਮੈਨ ਅੰਬਿਕਾ ਸੋਨੀ ਨੂੰ ਲਗਾਇਆ
- ਟਿਕਟਾਂ ਦੀ ਸਕ੍ਰੀਨਿੰਗ ਕਮੇਟੀ ਦਾ ਕੰਮ ਦੇਖਣਗੇ ਅਜੇ ਮਾਕਨ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨਗੀ ਦੀ ਕੁਰਸੀ ਖੋਹੇ ਜਾਣ ਤੋਂ ਨਰਾਜ਼ ਚਲ ਰਹੇ ਹਨ ਸੁਨੀਲ ਜਾਖੜ ਨੂੰ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੇ ਤਹਿਤ ਸੁਨੀਲ ਜਾਖੜ ਨੂੰ ਵਿਧਾਨ ਸਭਾ ਲਈ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਗਾਇਆ ਹੈ। ਪੰਜਾਬ ਵਿੱਚ ਚੋਣਾਂ ਦੌਰਾਨ ਪ੍ਰਚਾਰ ਕਿਸ ਤਰੀਕੇ ਨਾਲ ਕੀਤਾ ਜਾਏਗਾ, ਇਹ ਸਾਰਾ ਕੰਮ ਸੁਨੀਲ ਜਾਖੜ ਦੇਖਣਗੇ। ਸੁਨੀਲ ਜਾਖੜ ਨੂੰ ਇਹ ਅਹੁਦਾ ਮਿਲਣਾ ਤੈਅ ਮੰਨਿਆ ਜਾ ਰਿਹਾ ਸੀ ਕਿਉਂਕਿ ਇਸ ਤੋਂ ਘੱਟ ਤੋਂ ਸੁਨੀਲ ਜਾਖੜ ਮੰਨਣ ਵਾਲੇ ਵੀ ਨਹੀਂ ਸਨ।
ਇਸ ਨਾਲ ਹੀ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਗਾਉਂਦੇ ਹੋਏ ਅਗਲੀ ਵਿਧਾਨ ਸਭਾ ਚੋਣਾਂ ਲਈ ਖਰੜਾ ਤਿਆਰ ਕਰਨ ਦੀ ਅਹਿਮ ਜਿੰਮੇਵਾਰੀ ਦਿੱਤੀ ਹੈ। ਵਿਧਾਨ ਸਭਾ ਚੋਣਾਂ ਵਿੱਚ ਮੈਨੀਫੈਸਟੋ ਕਾਫ਼ੀ ਜ਼ਿਆਦਾ ਅਹਿਮ ਹੁੰਦਾ ਹੈ ਅਤੇ ਪਿਛਲੀ ਵਾਰ ਇਸ ਜਿੰਮੇਵਾਰੀ ਨੂੰ ਮਨਪ੍ਰੀਤ ਬਾਦਲ ਵੱਲੋਂ ਨਿਭਾਇਆ ਗਿਆ ਸੀ ਤਾਂ ਇਸ ਵਾਰ ਇਹ ਜਿੰਮੇਵਾਰੀ ਪ੍ਰਤਾਪ ਬਾਜਵਾ ਦੇ ਹੱਥਾਂ ਵਿੱਚ ਦਿੱਤੀ ਗਈ ਹੈ। ਇੱਥੇ ਹੀ ਪੰਜਾਬ ਕਾਂਗਰਸ ਪਾਰਟੀ ਵਿੱਚ ਤਾਲਮੇਲ ਬਣਿਆ ਰਹੇ ਅਤੇ ਸਾਰੇ ਲੀਡਰ ਮਿਲ ਕੇ ਚੱਲਣ ਇਸ ਦੀ ਜਿੰਮੇਵਾਰੀ ਅੰਬਿਕਾ ਸੋਨੀ ਨੂੰ ਦਿੱਤੀ ਗਈ ਹੈ। ਅੰਬਿਕਾ ਸੋਨੀ ਨੂੰ ਕਾਂਗਰਸ ਦੀ ਤਾਲਮੇਲ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ।
ਇਥੇ ਹੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਦੀ ਵੰਡ ਤੋਂ ਪਹਿਲਾਂ ਕੀਤੀ ਜਾਣ ਵਾਲੀ ਸਕ੍ਰੀਨਿੰਗ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ ਹੈ। ਇਸ ਸਕ੍ਰੀਨਿੰਗ ਕਮੇਟੀ ਦੀ ਜਿੰਮੇਵਾਰੀ ਅਜੇ ਮਾਕਨ ਨੂੰ ਦਿੱਤੀ ਗਈ ਹੈ ਤਾਂ ਉਨਾਂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਇਨਚਾਰਜ ਹਰੀਸ ਚੌਧਰੀ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ, ਕਾਂਗਰਸੀ ਲੀਡਰ ਚੰਦਨ ਯਾਦਵ ਅਤੇ ਕ੍ਰਿਸ਼ਨਾ ਅਲਾਵਾਰੂ ਨੂੰ ਲਗਾਇਆ ਗਿਆ ਹੈ।
ਅੰਬਿਕਾ ਸੋਨੀ ਨੂੰ ਮਿਲੀ ਅਹਿਮ ਜਿੰਮੇਵਾਰੀ
ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਅੰਬਿਕਾ ਸੋਨੀ ਉਹੀ ਆਗੂ ਹੈ, ਜਿਸ ਕਾਰਨ ਜਾਖੜ ਨੇ ਮੁੱਖ ਮੰਤਰੀ ਦੀ ਕੁਰਸੀ ਗੁਆ ਦਿੱਤੀ ਹੈ। ਸੋਨੀ ਨੇ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਹੋਣਾ ਚਾਹੀਦਾ ਹੈ। ਜਿਸ ਤੋਂ ਬਾਅਦ ਜਾਖੜ ਵੀ ਕਈ ਵਾਰ ਇਸ਼ਾਰਿਆਂ ‘ਚ ਉਨ੍ਹਾਂ ‘ਤੇ ਨਿਸ਼ਾਨਾ ਸਾਧਦੇ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ