India vs Sri Lanka: ਭਾਰਤ Vs ਸ਼੍ਰੀਲੰਕਾ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ, ਮਿਸ਼ਨ 2026 ਦੀ ਹੋਵੇਗੀ ਸ਼ੁਰੂਆਤ

India vs Sri Lanka

ਗੌਤਮ ਗੰਭੀਰ ਦੀ ਕੋਚਿੰਗ ਤੇ ਸੂਰਿਆ ਕੁਮਾਰ ਯਾਦਵ ਦੀ ਕਪਤਾਨੀ ’ਚ ਪਹਿਲਾ ਦੌਰਾ | India vs Sri Lanka

  • 3 ਮੈਚਾਂ ਦੀ ਖੇਡੀ ਜਾਵੇਗੀ ਟੀ20 ਸੀਰੀਜ਼

ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਪੱਲੇਕੇਲੇ ’ਚ ਖੇਡਿਆ ਜਾਵੇਗਾ। ਸ਼੍ਰੀਲੰਕਾ ਦੌਰੇ ਲਈ ਨਵੇਂ ਕੋਚ ਗੌਤਮ ਗੰਭੀਰ ਦੀ ਅਗਵਾਈ ’ਚ ਭਾਰਤੀ ਟੀਮ ਸ਼੍ਰੀਲੰਕਾ ਪਹੁੰਚ ਗਈ ਹੈ। 27 ਜੁਲਾਈ ਤੋਂ 7 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ’ਚ ਭਾਰਤੀ ਟੀਮ 3-3 ਮੈਚਾਂ ਦੀ ਟੀ20 ਸੀਰੀਜ਼ ਤੇ ਇੱਕਰੋਜ਼ਾ ਸੀਰੀਜ਼ ਖੇਡੇਗੀ। ਇਸ ਦੇ ਨਾਲ ਹੀ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਵਿੰਦਰ ਜਡੇਜ਼ਾ ਦੇ ਸੰਨਿਆਸ ਤੋਂ ਬਾਅਦ ਨਵੇਂ ਕਪਤਾਨ ਸੂਰਿਆਕੁਮਾਰ ਯਾਦਵ ਦੀ ਅਗਵਾਈ ’ਚ ਭਾਰਤੀ ਟੀਮ ਦੇ ਮਿਸ਼ਨ 2026 ਦੀ ਸ਼ੁਰੂਆਤ ਹੋ ਜਾਵੇਗੀ। ਟੀ20 ਦਾ ਅਗਲਾ ਵਿਸ਼ਵ ਕੱਪ ਸਾਲ 2026 ’ਚ ਖੇਡਿਆ ਜਾਵੇਗਾ।

Read This : ਮਹਿਲਾ ਏਸ਼ੀਆ ਕੱਪ ਸੈਮੀਫਾਈਨਲ-IND vs BAN, ਭਾਰਤੀ ਮਹਿਲਾ ਟੀਮ ਫਾਈਨਲ ‘ਚ, ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ ਹਰਾਇਆ

ਮੈਚ ਸਬੰਧੀ ਜਾਣਕਾਰੀ

  • ਸੀਰੀਜ਼ : 3 ਮੈਚਾਂ ਦੀ ਟੀ20 ਸੀਰੀਜ਼
  • ਮਿਤੀ : 27 ਜੁਲਾਈ
  • ਮੈਚ : ਭਾਰਤ ਬਨਾਮ ਸ਼੍ਰੀਲੰਕਾ
  • ਟਾਸ : ਸ਼ਾਮ 6:30 ਵਜੇ, ਮੈਚ ਸ਼ੁਰੂ, 7:00 ਵਜੇ
  • ਸਟੇਡੀਅਮ : ਪੱਲੇਕੇਲੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ

ਰੋਹਿਤ, ਕੋਹਲੀ ਤੇ ਜਡੇਜਾ ਦੇ ਸੰਨਿਆਸ ਤੋਂ ਬਾਅਦ ਪਹਿਲਾ ਵੱਡਾ ਦੌਰਾ | India vs Sri Lanka

ਟੀ20 ਵਿਸ਼ਵ ਕੱਪ ਜਿੱਤਣ ਤੋਂ ਤੁਰੰਤ ਬਾਅਦ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਇਸ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਜਦਕਿ ਇੱਕ ਦਿਨ ਬਾਅਦ ਹੀ ਆਲਰਾਉਂਡਰ ਰਵਿੰਦਰ ਜਡੇਜ਼ਾ ਨੇ ਵੀ ਇਸ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਅਜਿਹੇ ’ਚ 3 ਦਿੱਗਜ਼ ਖਿਡਾਰੀਆਂ ਦੇ ਜਾਣ ਤੋਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਵੱਡਾ ਦੌਰਾ ਹੈ। ਇਸ ਤੋਂ ਪਹਿਲਾਂ ਟੀਮ ਸ਼ੁਭਮਨ ਗਿੱਲ ਦੀ ਕਪਤਾਨੀ ’ਚ ਜ਼ਿੰਬਾਬਵੇ ਗਈ ਸੀ, ਜਿੰਬਾਬਵੇ ’ਚ ਭਾਰਤੀ ਟੀਮ ਨੇ 5 ਮੈਚਾਂ ਦੀ ਟੀ20 ਸੀਰੀਜ਼ 4-1 ਨਾਲ ਆਪਣੇ ਨਾਂਅ ਕੀਤੀ ਸੀ। India vs Sri Lanka

ਸਾਲ 2021 ਬਾਅਦ ਪਹਿਲਾ ਸ਼੍ਰੀਲੰਕਾ ਦੌਰਾ | India vs Sri Lanka

ਭਾਰਤੀ ਟੀਮ ਨੇ ਆਖਿਰੀ ਵਾਰ ਸਾਲ 2021 ’ਚ ਸ਼੍ਰੀਲੰਕਾ ਦਾ ਦੌਰਾ ਕੀਤਾ ਸੀ। ਟੀਮ ਨੇ ਉਸ ਸਮੇਂ ਸ਼੍ਰੀਲੰਕਾ ਨਾਲ 3 ਇੱਕਰੋਜ਼ਾ ਮੈਚ ਤੇ 3 ਹੀ ਟੀ20 ਮੈਚ ਖੇਡੇ ਸਨ। ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਭਾਰਤ ਨੇ 2-1 ਨਾਲ ਜਿੱਤੀ ਸੀ, ਜਦਕਿ ਟੀ20 ਸੀਰੀਜ਼ ’ਚ ਭਾਰਤੀ ਟੀਮ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। India vs Sri Lanka

ਟਾਸ ਦੇ ਪਿੱਚ ਸੰਬਧੀ ਰਿਪੋਰਟ | India vs Sri Lanka

ਪੱਲੇਕੇਲੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ ਦੀ ਪਿੱਚ ’ਤੇ ਸ਼ੁਰੂਆਤ ’ਚ ਤੇਜ਼ ਗੇਂਦਬਾਜ਼ਾਂ ਨੂੰ ਮੱਦਦ ਮਿਲਣ ਦੀ ਉਮੀਦ ਹੈ। ਦੂਜੀ ਪਾਰੀ ’ਚ ਇਸ ਪਿੱਚ ’ਤੇ ਦੌੜਾਂ ਬਣਾਉਣਾ ਸੌਖਾ ਹੋ ਜਾਵੇਗਾ। ਅਜਿਹੇ ’ਚ ਇਸ ਪਿੱਚ ’ਤੇ ਟਾਸ ਜਿੱਤਣ ਵਾਲਾ ਕਪਤਾਨ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦਾ ਹੈ। ਇਸ ਸਟੇਡੀਅਮ ’ਚ ਹੁਣ ਤੱਕ 23 ਟੀ20 ਕੌਮਾਂਤਰੀ ਕ੍ਰਿਕੇਟ ਮੁਕਾਬਲੇ ਖੇਡੇ ਜਾ ਚੁੱਕੇ ਹਨ। 12 ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਮੁਕਾਬਲੇ ਜਿੱਤੇ, ਜਦਕਿ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 9 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਦੋ ਮੈਚਾਂ ਦਾ ਨਤੀਜਾ ਨਹੀਂ ਨਿਕਲਿਆ ਹੈ। India vs Sri Lanka

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | India vs Sri Lanka

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੁਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ਼।

ਸ਼੍ਰੀਲੰਕਾ : ਚਰਿਥ ਅਸਲਾਂਕਾ (ਕਪਤਾਨ), ਪਥੁਮ ਨਿਸਾਂਕਾ, ਕੁਸ਼ਲ ਮੈਂਡਿਸ (ਵਿਕਟਕੀਪਰ), ਕੁਸ਼ਲ ਪਰੇਰਾ, ਕਾਮਿੰਦੁ ਮੈਂਡਿਸ, ਦਾਸੁਨ ਸ਼ਨਾਕਾ, ਵਾਨਿੰਦੁ ਹਸਰੰਗਾ, ਮਹੀਸ਼ ਤੀਕਸ਼ਣਾ, ਅਸਿਥਾ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ ਤੇ ਮਥੀਸ਼ਾ ਪਥਿਰਾਨਾ।