Sunam News: ਸੁਨਾਮ ਤੋਂ ‘ਪਹਿਲਾ ਹੈਲਮਟ, ਫਿਰ ਸਫ਼ਰ’ ਮੁਹਿੰਮ ਦਾ ਆਗ਼ਾਜ਼, 50 ਹੈਲਮਟ ਵੰਡੇ

Sunam News
Sunam News: ਸੁਨਾਮ ਤੋਂ 'ਪਹਿਲਾ ਹੈਲਮਟ, ਫਿਰ ਸਫ਼ਰ' ਮੁਹਿੰਮ ਦਾ ਆਗ਼ਾਜ਼, 50 ਹੈਲਮਟ ਵੰਡੇ

Sunam News: ਦੋ-ਪਹੀਆ ਵਾਹਨ ਵਿਕਰੇਤਾ ਹਰ ਵਾਹਨ ਨਾਲ ਮੁਫ਼ਤ ਹੈਲਮਟ ਦੇਣ : ਅਮਨ ਅਰੋੜਾ

  • ਕਿਹਾ, “ਤੁਹਾਡੀ ਜ਼ਿੰਦਗੀ ਹੈਲਮਟ ਲਈ ਲੱਗਣ ਵਾਲੇ ਕੁਝ ਪੈਸਿਆਂ ਨਾਲੋਂ ਕਿਤੇ ਵੱਧ ਕੀਮਤੀ” | Sunam News

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸੜਕ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਨੇ ਸੁਨਾਮ ਤੋਂ ਇੱਕ ਨਵੀਂ ਪਹਿਲ ਕੀਤੀ ਹੈ। ‘ਪਹਿਲਾ ਹੈਲਮਟ, ਫਿਰ ਸਫ਼ਰ’ ਮੁਹਿੰਮ ਦੀ ਸ਼ੁਰੂਆਤ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਕੀਤੀ। ਰੋਟਰੀ ਕਲੱਬ ਸੁਨਾਮ ਗ੍ਰੀਨ ਅਤੇ ਹਰਿਹਰ ਹੋਂਡਾ ਦੇ ਸਾਂਝੇ ਪ੍ਰੋਜੈਕਟ ਤਹਿਤ 50 ਦੋ-ਪਹੀਆ ਚਾਲਕਾਂ ਨੂੰ ਮੁਫ਼ਤ ਹੈਲਮਟ ਦੇ ਕੇ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ।

Sunam News

ਆਪਣੇ ਸੰਬੋਧਨ ਵਿੱਚ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਕਿਹਾ, “ਤੁਹਾਡੀ ਜ਼ਿੰਦਗੀ ਹੈਲਮਟ ਲਈ ਲੱਗਣ ਵਾਲੇ ਕੁਝ ਪੈਸਿਆਂ ਨਾਲੋਂ ਕਿਤੇ ਵੱਧ ਕੀਮਤੀ ਹੈ।” ਉਨ੍ਹਾਂ ਦੋ-ਪਹੀਆ ਵਾਹਨ ਵਿਕਰੇਤਿਆਂ ਨੂੰ ਅਪੀਲ ਕੀਤੀ ਕਿ ਹਰ ਵਾਹਨ ਦੀ ਵਿਕਰੀ ਨਾਲ ਹੈਲਮਟ ਮੁਫ਼ਤ ਦੇਣ, ਤਾਂ ਜੋ ਵੱਧ ਤੋਂ ਵੱਧ ਲੋਕ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਹੋਣ। Sunam News

ਪੰਜਾਬ ਰੋਡ ਸੇਫ਼ਟੀ ਐਡਵਾਈਜ਼ਰ ਪੰਕਜ ਅਰੋੜਾ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਟ੍ਰੈਫ਼ਿਕ ਪੁਲਿਸ ਦੇ ਸਿਨੀਅਰ ਅਧਿਕਾਰੀਆਂ ਦੇ ਹੁਕਮਾਂ ਅਧੀਨ ਸਰਕਾਰੀ ਕਰਮਚਾਰੀਆਂ ਲਈ ਹੈਲਮਟ ਲਾਜ਼ਮੀ ਕੀਤਾ ਗਿਆ ਹੈ। ਦੋ-ਪਹੀਆ ਵਾਹਨ ਚਲਾ ਕੇ ਦਫ਼ਤਰ ਆਉਣ ਵਾਲੇ ਕਰਮਚਾਰੀਆਂ ਨੂੰ ਬਿਨਾਂ ਹੈਲਮਟ ਦਫ਼ਤਰ ਵਿੱਚ ਦਾਖਲਾ ਨਹੀਂ ਮਿਲੇਗਾ।

Sunam News

Sunam News

ਇਸ ਮੌਕੇ ‘ਤੇ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ, ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਪਵਨ ਸ਼ਰਮਾ ਅਤੇ ਸੁਨਾਮ ਟ੍ਰੈਫ਼ਿਕ ਇੰਚਾਰਜ ਨਿਰਭੈ ਸਿੰਘ ਨੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਰੋਟਰੀ ਗਵਰਨਰ 2023-24 ਘਨਸ਼ਿਆਮ ਕਾਂਸਲ, ਰੋਟਰੀ ਕਲੱਬ ਸੁਨਾਮ ਗ੍ਰੀਨ ਦੇ ਪ੍ਰਧਾਨ ਗੌਰਵ ਕਾਂਸਲ ਅਤੇ ਹਰਿਹਰ ਹੋਂਡਾ ਦੇ ਐਮ.ਡੀ. ਮਦਨ ਕਾਂਸਲ ਨੇ ਕਲੱਬ ਮੈਂਬਰਾਂ ਅਤੇ ਆਮ ਨਾਗਰਿਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਗੋਪਾਲ ਸ਼ਰਮਾ ਨੇ ਕੀਤਾ।

Read Also : ਬਦਲ ਗਏ ਨਿਯਮ, ਤੁਹਾਡੀ ਪਛਾਣ ਆਈਡੀ ਵੀ ਹੋ ਸਕਦੀ ਹੈ ਰੱਦ, ਸਮਾਂ ਰਹਿੰਦਿਆਂ ਕਰ ਲਓ ਇਹ ਕੰਮ

ਸਮਾਗਮ ਵਿੱਚ ਐਸ.ਐਚ.ਓ. ਪ੍ਰਤੀਕ ਜਿੰਦਲ, ਏ.ਐਸ.ਆਈ. ਹਰਪਾਲ ਸਿੰਘ, ਸੁਖਵਿੰਦਰ ਸਿੰਘ ਭੱਟੀ, ਰਾਜ ਸ਼ਰਮਾ, ਸੰਦੀਪ ਗਰਗ, ਗੋਰਾ ਲਾਲ ਬਾਂਸਲ, ਐਡਵੋਕੇਟ ਰਾਕੇਸ਼ ਜਿੰਦਲ, ਕੇਵਲ ਕ੍ਰਿਸ਼ਨ, ਅਸ਼ਵਨੀ ਕੁਮਾਰ ਕਾਲਾ, ਅਨੂਪ ਰਿਖੀ, ਨਵਦੀਪ ਕਾਂਸਲ, ਚਮਕੌਰ ਸਿੰਘ, ਐਡਵੋਕੇਟ ਰਮਨ ਗੋਇਲ, ਅਜੈ ਕੁਮਾਰ ਤ੍ਰਿਪਾਠੀ, ਨਿਸ਼ਾਨ ਗਰਗ, ਦੀਪਕ ਬਾਂਸਲ, ਪ੍ਰਦੀਪ ਕੁਮਾਰ, ਕ੍ਰਿਸ਼ਨ ਸੰਦੋਹਾ, ਮਹੇਸ਼ ਸਿੰਗਲਾ, ਮਨੋਜ ਕੁਮਾਰ, ਐਡਵੋਕੇਟ ਅਵਿਨਾਸ਼ ਸਿੰਗਲਾ, ਐਡਵੋਕੇਟ ਗੌਰਵ ਸਿੰਗਲਾ, ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ ਅਤੇ ਆਰ.ਐਨ. ਕਾਂਸਲ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ।