ਦੋ ਰੋਜ਼ਾ ਪਹਿਲੀ ਹੈਂਡਬਾਲ ਲੀਗ ਸਮਾਪਤ;ਦਨੌਦਾ ਅਕੈਡਮੀ ਬਣੀ ਚੈਂਪੀਅਨ

ਸ਼ਾਹ ਸਤਿਨਾਮ ਜੀ ਕ੍ਰਿਕੇਟ ਸਟੇਡੀਅਮ ਦੇ ਚੇਅਰਮੈਨ  ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਨੇ ਕੀਤਾ ਜੇਤੂਆਂ ਨੂੰ ਸਨਮਾਨਤ

 

 

ਮੇਜ਼ਬਾਨ ਸ਼ਾਹ ਸਤਿਨਾਮ ਜੀ ਹੈਂਡਬਾਲ ਅਕੈਡਮੀ ਰਹੀ ਉਪ ਜੇਤੂ

ਦਨੌਦਾ ਦੇ ਅਸ਼ੋਕ ਅੱਵਲ ਖਿਡਾਰੀ ਅਤੇ ਸ਼ਾਹ ਸਤਿਨਾਮ ਜੀ ਹੈਂਡਬਾਲ ਅਕੈਡਮੀ ਦੇ ਗੁਰਮੀਤ ਬਣੇ ਅੱਵਲ ਗੋਲਕੀਪਰ

 

ਸੱਚ ਕਹੂੰ/ਸਰਸਾ, 21 ਅਕਤੂਬਰ

ਐਮਐਸਜੀ ਭਾਰਤੀ ਖੇਡ ਪਿੰਡ ‘ਚ ਚੱਲੀ ਦੋ ਰੋਜ਼ਾ ਪਹਿਲੀ ਹੈਂਡਬਾਲ ਲੀਗ ਸਪੀਡ ਅਕੈਡਮੀ ਦਨੋਦਾ ਵੱਲੋਂ ਖ਼ਿਤਾਬੀ ਜਿੱਤ ਨਾਲ ਅੱਜ ਸਮਾਪਤ ਹੋ ਗਈ ਲੀਗ ਦੇ ਸਮਾਪਤੀ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ਦੇ ਚੇਅਰਮੈਨ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ ਨੇ ਟੂਰਨਾਮੈਂਟ ਦੀ ਜੇਤੂ ਰਹੀ ਸਪੀਡ ਹੈਂਡਬਾਲ ਅਕੈਡਮੀ ਦਨੌਦਾ ਨੂੰ 11 ਹਜਾਰ ਰੁਪਏ ਨਕਦ ਅਤੇ ਟਰਾਫ਼ੀ ਅਤੇ ਉਪ ਜੇਤੂ ਸ਼ਾਹ ਸਤਿਨਾਮ ਜੀ ਹੈਂਡਬਾਲ ਅਕੈਡਮੀ ਨੂੰ 5100 ਰੁਪਏ ਨਕਦ ਅਤੇ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਤੀਸਰੇ ਸਥਾਨ ‘ਤੇ ਰਹੀ ਹੈਂਡਬਾਲ ਅਕੈਡਮੀ ਭਰੋਖਾਂ ਨੂੰ ਵੀ 3100 ਰੁਪਏ ਦੇ ਨਕਦ ਅਤੇ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਗਿਆ
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਸਾਹਿਬਜਾਦੇ ਜਸਮੀਤ ਸਿੰਘ ਜੀ ਇੰਸਾਂ ਦਾ ਖੇਡ ਪਿੰਡ ਪਹੁੰਚਣ ‘ਤੇ ਲੀਗ ਦੇ ਪ੍ਰਬੰਧਕਾਂ ਨੇ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਸਮਾਪਤੀ ਸਮਾਗਮ ‘ਚ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ
ਲੀਗ ਦੇ ਦੂਸਰੇ ਅਤੇ ਆਖ਼ਰੀ ਦਿਨ ਦੇ ਮੁਕਾਬਲਿਆਂ ‘ਚ ਸ਼ਾਹ ਸਤਿਨਾਮ ਜੀ ਅਕੈਡਮੀ ਨੇ ਭਾਰਤੀ ਸਕੂਲ ਕੈਥਲ ਨੂੰ 21-19 ਦੇ ਫ਼ਰਕ ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਜਿੱਥੇ ਟੀਮ ਨੇ ਨਜ਼ਦੀਕੀ ਮੁਕਾਬਲੇ ‘ਚ ਭਰੋਖਾਂ ਦੀ ਟੀਮ ਨੂੰ 26-23 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਜਦੋਂਕਿ ਦਨੌਦਾ ਦੀ ਟੀਮ ਕੁਆਰਟਰ ਫਾਈਨਲ ‘ਚ ਚੰਡੀਗੜ ਹੈਂਡਬਾਲ ਅਕੈਡਮੀ ਨੂੰ 30-25 ਦੇ ਫ਼ਰਕ ਨਾਲ ਹਰਾਇਆ ਜਦੋਂਕਿ ਸੈਮੀਫਾਈਨਲ ‘ਚ ਟੀਮ ਨੇ ਨਰਵਾਣਾ ਨੂੰ ਬੇਹੱਦ ਨਜ਼ਦੀਕੀ ਮੁਕਾਬਲੇ ‘ਚ 16-15 ਨਾਲ ਹਰਾ ਕੇ ਫ਼ਾਈਨਲ ਲਈ ਜਗ੍ਹਾ ਪੱਕੀ ਕੀਤੀ

 
ਲੀਗ ਦੇ ਫਾਈਨਲ ਮੁਕਾਬਲੇ ‘ਚ ਦਨੌਦਾ ਦੀ ਟੀਮ ਨੇ ਸ਼ਾਹ ਸਤਿਨਾਮ ਜੀ ਅਕੈਡਮੀ ਸਰਸਾ ਨੂੰ 34-22 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਲੀਗ ‘ਚ ਉੱਤਰੀ ਭਾਰਤ ਦੀਆਂ 16 ਟੀਮਾਂ ਨੇ ਭਾਗ ਲਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।