ਮੁੰਬਈ ’ਚ ਡੇਲਟਾ ਪਲਸ ਵੇਰੀਏਂਟ ਨਾਲ ਪਹਿਲੀ ਮੌਤ
ਮੁੰਬਈ (ਏਜੰਸੀ)। ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦੀ ਸੰਭਾਵਨਾ ਦਰਮਿਆਨ ਮੁੰਬਈ ’ਚ ਡੇਲਟਾ ਪਲਸ ਵੇਰੀਏਂਟ ਵਾਇਰਸ ਦੇ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਘਾਟਕੋਪਰ ’ਚ 63 ਸਾਲਾ ਮਹਿਲਾ ਦੀ ਜੁਲਾਈ ’ਚ ਮੌਤ ਹੋ ਗਈ ਹੈ।
ਰਿਪੋਰਟ ਅਨੁਸਾਰ ਮਹਿਲਾ ਦੀ ਮੌਤ ਡੇਲਟਾ ਪਲਸ ਵੇਰੀਏਂਟ ਦੇ ਚੱਲਦਿਆਂ ਹੋਈ ਸੀ ਹੈਰਾਨੀ ਵਾਲਾ ਪਹਿਲੂ ਇਹ ਹੈ ਕਿ ਮਹਿਲਾ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਸਨ ਇਸ ਦੇ ਬਾਵਜ਼ੂਦ ਮਹਿਲਾ ਦੀ ਡੇਲਟਾ ਪਲਸ ਵੇਰੀਏਂਟ ਕਾਰਨ ਮੌਤ ਹੋ ਗਈ ਜ਼ਿਕਰਯਗੋ ਹੈ ਕਿ ਮਹਾਂਰਾਸ਼ਟਰ ’ਚ ਹੁਣ ਤੱਕ ਡੇਲਟਾ ਪਲਸ ਵੇਰੀਏਂਟ ਨਾਲ ਦੋ ਮੌਤਾਂ ਹੋ ਚੁੱਕੀਆਂ ਹਨ ਪਹਿਲੀ ਮੌਤ 13 ਜੂਨ ਨੂੰ 80 ਸਾਲਾ ਇੱਕ ਮਹਿਲਾ ਦੀ ਰਤਨਾਗਿਰੀ ’ਚ ਹੋਈ ਸੀ ਦਰਅਸਲ 11 ਅਗਸਤ ਨੂੰ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਮਹਿਲਾ ਦੀ ਮੌਤ ਡੇਲਟਾ ਪਲਸ ਵੇਰੀਏਂਟ ਦੀ ਵਜ੍ਹਾ ਨਾਲ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ