ਸਰਕਾਰੀ ਪੈਨਲ ਨੇ ਆਪਣੀ ਜਾਂਚ ’ਚ ਕੀਤਾ ਸਵੀਕਾਰ
ਏਜੰਸੀ, ਨਵੀਂ ਦਿੱਲੀ । ਦੇਸ਼ ’ਚ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਦਾ ਅਧਿਐਨ ਕਰ ਰਹੇ ਸਰਕਾਰੀ ਪੈਨਲ ਨੇ ਟੀਕੇ ਕਾਰਨ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਕੋਰੋਨਾ ਵੈਕਸੀਨ ਕਾਰਨ ਭਾਰਤ ’ਚ ਇਹ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ ਏਈਐਫਆਈ (ਐਡਵਰਡਜ਼ ਇਵੈਂਟਸ ਫਾਲੋਇੰਗ ਇਮਯੂਨਾਈਜੇਸ਼ਨ) ਕਮੇਟੀ ਨੇ 68 ਸਾਲ ਦੇ ਸਖਸ਼ ਦੀ ਐਨਾਫਿਲਾਕਿਸਸ ਨਾਲ ਮੌਤ ਦੀ ਪੁਸ਼ਟੀ ਕੀਤੀ ਹੈ। ਐਨਾਫਿਲਾਕਿਸਸ ਇੱਕ ਤਰ੍ਹਾਂ ਦਾ ਐਲਰਜਿਕ ਰਿਐਕਸ਼ਨ ਹੈ ਏਈਐਫਆਈ ਦੇ ਚੇਅਰਮੈਨ ਡਾ. ਐਨਕੇ ਅਰੋੜਾ ਨੇ ਇਸ ਬਾਰੇ ਪੀਟੀਆਈ ਨਾਲ ਗੱਲ ਕਰਦਿਆਂ ਕਿਹਾ ਕਿ ਇੱਕ ਵਾਰ ਫਿਰ ਤੋਂ ਅਸੀਂ ਇਹ ਸਲਾਹ ਦਿਆਂਗੇ ਕਿ ਟੀਕਾ ਲੱਗਣ ਦੇ 30 ਮਿੰਟਾਂ ਤੱਕ ਵੈਕਸੀਨੇਸ਼ਨ ਸੈਂਟਰ ’ਤੇ ਹੀ ਰੋਕ ਇਸੇ ਸਮੇਂ ’ਚ ਕਈ ਵਾਰ ਸਾਈਡ ਇਫੈਕਟ ਵੇਖੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਤੁਰੰਤ ਇਲਾਜ ਮਿਲਣ ’ਤੇ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਕਮੇਟੀ ਵੱਲੋਂ ਵੈਕਸੀਨ ਲੈਣ ਤੋਂ ਬਾਅਦ ਜਿਨ੍ਹਾਂ ਕੇਸਾਂ ਦੀ ਜਾਂਚ ਕੀਤੀ ਸੀ, ਉਨ੍ਹਾਂ ’ਚੋਂ 5 ਵਿਅਕਤੀਆਂ ਨੇ 5 ਫਰਵਰੀ ਨੂੰ ਵੈਕਸੀਨ ਲਈ ਸੀ ਇਸ ਤੋਂ ਇਲਾਵਾ 8 ਵਿਅਕਤੀਆਂ ਨੇ 9 ਮਾਰਚ ਨੂੰ ਟੀਕਾ ਲਗਵਾਇਆ ਸੀ ਅਤੇ 18 ਵਿਅਕਤੀ ਅਜਿਹੇ ਸਨ, ਜਿਨ੍ਹਾਂ ਨੇ 31 ਮਾਰਚ ਨੂੰ ਕੋਰੋਨਾ ਵੈਕਸੀਨ ਲਗਵਾਈ ਸੀ ਅਰੋੜਾ ਨੇ ਕਿਹਾ, ਵੈਕਸੀਨ ਲੈਣ ਤੋਂ ਬਾਅਦ ਐਨਾਫਿਲਾਕਿਸਸ ਕਾਰਨ ਮੌਤ ਦਾ ਇਹ ਪਹਿਲਾ ਮਾਮਲਾ ਹੈ, ਜੋ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਤਿੰਨ ਵਿਅਕਤੀਆਂ ਨੂੰ ਕੋਰੋਨਾ ਟੀਕਾ ਲੱਗਣ ਕਾਰਨ ਮੌਤ ਦੀ ਗੱਲ ਕਹੀ ਗਈ ਸੀ, ਪਰ ਸਰਕਾਰੀ ਪੈਨਲ ਨੇ ਸਿਰਫ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਹੈ ਕਮੇਟੀ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ 68 ਸਾਲਾਂ ਸਖਸ਼ ਦੀ ਮੌਤ 8 ਮਾਰਚ 2021 ਨੂੰ ਹੋਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।