ਅਮਰੀਕਾ ਨੇ ਹਟਾਈ ਭਾਰਤ ਦੀ 40 ਸਾਲ ਪੁਰਾਣੀ ਪਾਬੰਦੀ

Cude Oil, Ship, America, India, Narendra Modi,Donald Trump

ਕੱਚੇ ਤੇਲ ਦੀ ਪਹਿਲੀ ਖੇਪ ਅਗਲੇ ਮਹੀਨੇ ਪਹੁੰਚੇਗੀ ਭਾਰਤ

ਵਾਸ਼ਿੰਗਟਨ: ਅਮਰੀਕਾ ਤੋਂ 10 ਕਰੋੜ ਡਾਲਰ ਮੁੱਲ ਦੇ ਕੱਚੇ ਤੇਲ ਦੀ ਪਹਿਲੀ ਖੇਪ ਅਗਲੇ ਮਹੀਨੇ ਭਾਰਤ ਪਹੁੰਚੇਗੀ। ਇਸ ਦੇ ਨਾਲ ਹੀ ਇਹ ਦੋਵੇਂ ਦੇਸ਼ਾਂ ਦਰਮਿਆਨ ਰਿਸ਼ਤਿਆਂ ਨੂੰ ਇੱਕ ਨਵਾਂ ਆਯਾਮ ਦੇਣ ਵਾਲੀ ਸ਼ੁਰੂਆਤ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਅਮਰੀਕਾ ਤੋਂ ਤੇਲ ਦੀ ਖਰੀਦ ‘ਤੇ 40 ਸਾਲ ਪੁਰਾਣੀ ਪਾਬੰਦੀ ਹਟਾਏ ਜਾਣ ਦੇ ਕਰੀਬ ਦੋ ਸਾਲਾਂ ਬਾਅਦ ਕੱਚਾ ਤੇਲ ਪਾਰਤ ਭੇਜਿਆ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 26ਜੂਨ ਨੂੰ ਹੋਈ ਪਹਿਲੀ ਬੈਠਕ ਵਿੱਚ ਊਰਜਾ ਖੇਤਰ ਵਿੱਚ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ‘ਤੇ ਸਹਿਮਤੀ ਪ੍ਰਗਟਾਈ ਸੀ। ਇਸ ਤੋਂ ਤੁਰੰਤ ਬਾਅਦ ਭਾਰਤੀ ਕੰਪਨੀਆਂ ਨੇ ਅਮਰੀਕਾ ਤੋਂ ਕੱਚੇ ਤੇਲ ਦੀ ਖਰੀਦ ਦੇ ਸਮਝੌਤੇ ਕਰਨੇ ਸ਼ੁਰੂ ਕੀਤੇ। ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਭਾਰਤ ਪੈਟਰੋਲੀਅਮ ਨੇ ਉੱਥੇ 40 ਲੱਖ ਬੈਰਲ ਤੋਂਜ਼ਿਆਦਾ ਦੇ ਆਰਡਰ ਦਿੱਤੇ ਹਨ ਅਤੇਇਸ ਦੇ ਨਾਲ ਭਾਰਤ ਤੀਜਾ ਸਭ ਤੋਂ ਵੱਡਾ ਤੇਲ ਖਰੀਦਣ ਵਾਲਾ ਦੇਸ਼ ਬਣ ਗਿਆ ਹੈ। ਦੱਖਣੀ ਕੋਰੀਆ, ਜਪਾਨ ਅਤੇ ਚੀਨ ਵਰਗੇ ਏਸ਼ੀਆ ਦੇ ਕੁਝ ਹੋਰ ਦੇਸ਼ ਵੀ ਉੱਥੋਂ ਤੇਲ ਮੰਗਾਉਂਦੇ ਹਨ।

ਭਾਰਤ ਵਿੱਚ ਕਿੱਥੇ ਰਿਸੀਵ ਹੋਵੇਗੀ ਖੇਪ

ਅਮਰੀਕੀ ਸਮੁੰਦਰ ਤੋਂ ਭਾਰਤ ਲਈ ਕਰੂਡ ਆਇਲ ਦੀ ਇਹ ਪਹਿਲੀ ਖੇਪ 6 ਤੋਂ 14 ਅਗਸਤ ਦਰਮਿਆਨ ਰਵਾਨਾ ਕੀਤੀ ਗਈ। ਉਮੀਦ ਹੈ ਸਤੰਬਰ ਦੇ ਆਖਰੀ ਹਫ਼ਤੇ ਵਿੱਚ ਇਹ ਓਡੀਸ਼ਾ ਦੇ ਪਾਰਾਦਵੀਪ ਪੋਰਟ ‘ਤੇ ਪਹੁੰਚ ਜਾਵੇਗੀ।

ਖਪਤ ਵਿੱਚ ਸਭ ਤੋਂ ਅੱਗੇ ਭਾਰਤ-ਚੀਨ

ਨਿਊਜ਼ ਏਜੰਸੀ ਮੁਤਾਬਕ, ਅਗਲੇ 20 ਸਾਲ ਵਿੱਚ ਭਾਰਤ ਦਾ ਐਨਰਜੀ ਕੰਜ਼ਪਸ਼ਨ ਰੇਟ ਦੂਜੀ ਵੱਡੀ ਇਕੋਨਾਮੀਜ਼ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਹੋਵੇਗਾ।
2035 ਤੱਕ ਭਾਰਤ ਅਤੇ ਚੀਨ ਕੁੱਲ ਗਲੋਬਲ ਐਨਰਜੀ ਮੰਗ ਦਾ 35 ਫੀਸਦੀ ਆਰਡਰ ਕਰਨਗੇ। ਜ਼ਿਕਰਯੋਗ ਹੈ ਕਿ ਯੂਐਸ ਦੇ ਐਨਰਜੀ ਸੈਕਟਰ ਵਿੱਚ ਭਾਰਤ ਦੀਆਂ ਚਾਰ ਵੱਡੀਆਂ ਤੇਲ ਕੰਪਨੀਆਂ ਨੇ ਇਨਵੈਸਮੈਂਟ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।