Dance Reality Show: ਇੰਡੀਅਨ ਬਾਲੀਵੁੱਡ ਟੀ.ਵੀ. ਡਾਂਸ ਰਿਆਲਿਟੀ ਸ਼ੋਅ ‘ਚ ਪਹਿਲੀ ਕਲਾਸ ਦੀ ਵਿਦਿਆਰਣ ਨੇ ਜਿੱਤਿਆ ਪਹਿਲਾ ਇਨਾਮ

Dance Reality Show
ਅਬੋਹਰ: ਸੱਚਖੰਡ ਕਾਨਵੈਂਟ ਸਕੂਲ ਅਬੋਹਰ ਦੀ ਪਹਿਲੀ ਕਲਾਸ ਦੀ ਬੱਚੀ ਆਪਣੇ ਇਨਾਮ ਤੇ ਟਰਾਫੀ ਨਾਲ।

Dance Reality Show: (ਮੇਵਾ ਸਿੰਘ) ਅਬੋਹਰ/ਹਨੂੰਮਾਨਗੜ੍ਹ। ਬੀਤੇ ਦਿਨੀ ਹਨੂੰਮਾਨਗੜ੍ਹ ਵਿਚ ਹੋਈ ਇੰਡੀਅਨ ਬਾਲੀਵੁੱਡ ਟੀ.ਵੀ. ਡਾਂਸ ਰਿਆਲਿਟੀ ਸ਼ੋਅ ‘‘ਇੰਡੀਅਨ ਬਾਲੀਵੁੱਡ ਕਰਾਊਨ ਵਿਚ ਸੱਚਖੰਡ ਕਾਨਵੈਂਟ ਸਕੂਲ ਅਬੋਹਰ ਦੀ ਪਹਿਲੀ ਕਲਾਸ ਦੀ ਵਿਦਿਆਰਥਣ ਸਾਇਰਾ ਨੇ ਪਹਿਲਾ ਇਨਾਮ ਜਿੱਤ ਕੇ ਆਪਣਾ, ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ: Punjab Sports News: ਫਾਜ਼ਿਲਕਾ ਪੁਲਿਸ ਨੇ ਕਰਵਾਇਆ ਜ਼ਿਲ੍ਹਾ ਪੱਧਰੀ ਓਪਨ ਖੇਡ ਟੂਰਨਾਮੈਂਟ

ਇਸ ਰਿਆਲਟੀ ਸ਼ੋਅ ਵਿਚ ਦਿੱਗਜ਼ ਕੋਰੀਓਗਰਾਫੀ ਅਤੇ ਕਲਾਕਾਰ ਮੌਜੂਦ ਸਨ। ਬੱਚੀ ਸ਼ਾਇਰਾ ਦੀ ਇਹ ਪ੍ਰਾਪਤੀ ਉਸ ਦੇ ਮਾਤਾ-ਪਿਤਾ ਵਾਸਤੇ ਮਾਣ ਵਾਲੀ ਗੱਲ ਰਹੀ। ਇਸ ਡਾਂਸ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਬੱਚੀ ਸ਼ਾਇਰਾ ਨੂੰ ਇਕ ਖੂਬਸੂਰਤ ਟਰਾਫੀ ਅਤੇ 31000/-ਰੁਪਏ ਨਗਦ ਇਨਾਮ ਦਿੱਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਨ ਕਮੇਟੀ ਅਤੇ ਸਕੂਲ ਦੀ ਪ੍ਰਿੰਸੀਪਲ ਮਿਸ ਸਵੇਤਾ ਆਹੂਜਾ ਬੱਚੀ ਸ਼ਾਇਰਾ,ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਤੇ ਉਸ ਦੇ ਉਜਲ ਭਵਿੱਖ ਦੀ ਕਾਮਨਾ ਕੀਤੀ। Dance Reality Show