Ludhiana Firing: (ਵਨਰਿੰਦਰ ਸਿੰਘ ਮਣਕੂ) ਲੁਧਿਆਣਾ। ਲੁਧਿਆਣਾ ’ਚ ਜਨਤਾ ਨਗਰ ਦੇ ਵਸਨੀਕ ਇਕ ਪ੍ਰਾਪਰਟੀ ਦੇ ਕਾਰੋਬਾਰੀ ’ਤੇ ਬੀਤੀ ਰਾਤ ਕੁੱਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਹਮਲਾਵਾਰਾਂ ਵੱਲੋਂ ਕਾਰੋਬਾਰੀ ਉਪਰ ਗੋਲੀਆਂ ਚਲਾਉਣ ਦੀ ਵੀ ਗੱਲ ਸਾਹਮਣੇ ਆਈ ਹੈ, ਜਿਸ ’ਚ ਉਸਦੇ ਗੋਡੇ ’ਤੇ ਗੋਲੀ ਲੱਗਣ ਕਾਰਨ ਉਸਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਸ ਤੋਂ ਡਾਕਟਰਾਂ ਵੱਲੋਂ ਉਸ ਨੂੰ ਡੀ ਐਮ ਸੀ ਹਸਪਤਾਲ ਰੈਫਰ ਕੀਤਾ ਗਿਆ।
ਇਹ ਵੀ ਪੜ੍ਹੋ: Punjab BJP: ਭਾਜਪਾ ਆਗੂ ਅਰਵਿੰਦ ਖੰਨਾ ਦਾ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਵੱਡਾ ਬਿਆਨ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮੁਦੱਈ ਦੇ ਭਰਾ ਨੇ ਦੱਸਿਆ ਕਿ ਜਖ਼ਮੀ ਦਾ ਨਾਂਅ ਜਸਵਿੰਦਰ ਸਿੰਘ ਵਾਸੀ ਜਨਤਾ ਨਗਰ ਦਾ ਰਹਿਣ ਵਾਲਾ ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ। ਇਹਨਾਂ ਮੁਤਾਬਿਕ ਜਸਵਿੰਦਰ ਸੋਮਵਾਰ ਦੇਰ ਰਾਤ ਆਪਣੇ ਦੋਸਤਾਂ ਨਾਲ ਡਿਨਰ ਕਰਕੇ ਘਰ ਵਾਪਿਸ ਆ ਰਿਹਾ ਸੀ, ਤਾਂ ਜਦੋਂ ਉਹ ਢੋਲੇਵਾਲ ਗੁਰਦੁਆਰਾ ਫੇਰੂਮਾਨ ਸਾਹਿਬ ਦੇ ਬਾਹਰ ਪਹੁੰਚੇ ਤਾਂ ਪਿਛੋਂ ਕਾਰ (ਮਾਰਕਾਂ ਕੀਆ) ਚ ਸਵਾਰ ਹੋ ਕੇ ਆਏ 5-6 ਬਦਮਾਸ਼ਾਂ ਨੇ ਪਹਿਲਾਂ ਕਾਰ ਨੂੰ ਫੇਟ ਮਾਰੀ ਤੇ ਬਾਅਦ ’ਚ ਜਦੋਂ ਕਾਰ ਰੁਕੀ ਤਾਂ ਬਦਮਾਸ਼ਾਂ ਨੇ ਕਾਰ ਦਾ ਸ਼ੀਸ਼ਾ ਤੋੜਨ ਉਪਰੰਤ ਉਸ ¹ਤੇ ਹਮਲਾ ਕਰ ਦਿੱਤਾ।
ਬਦਮਾਸ਼ਾਂ ਵੱਲੋਂ ਕਾਰੋਬਾਰੀ ਤੇ ਫਾਇਰਿੰਗ ਵੀ ਕੀਤੀ ਗਈ, ਜਿਸ ਕਾਰਨ ਉਸ ਦੀ ਲੱਤ ਦੇ ਗੋਲੀ ਲੱਗ ਗਈ। ਗੋਲੀ ਲੱਗਣ ਕਾਰਨ ਜਸਵਿੰਦਰ ਤੁਰੰਤ ਸੜ੍ਕ ’ਤੇ ਹੀ ਡਿੱਗ ਪਿਆ। ਸੜਕ ’ਤੇ ਲੋਕਾਂ ਦਾ ਇਕੱਠ ਹੁੰਦਾ ਦੇਖ ਉਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਕਾਰੋਬਾਰੀ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਵੱਲੋਂ ਉਸ ਨੂੰ ਡੀ ਐਮ ਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪਹਿਲਾ ਵੀ ਹੋ ਚੁੱਕਿਆ ਹਮਲਾ- Ludhiana Firing
ਕਾਰੋਬਾਰੀ ਦੇ ਭਰਾ ਨੇ ਦੱਸਿਆ ਕਿ ਸਾਲ 2025 ਚ 2 ਜਨਵਰੀ ਨੂੰ ਪਹਿਲਾਂ ਵੀ ਸਾਡੇ ਤੇ ਇਸ ਤਰਾਂ ਨਾਲ ਹਮਲਾ ਹੋਇਆ ਸੀ। ਜਿਸ ਦੀ ਐਫ ਆਈ ਆਰ ਸਬੰਧਤ ਥਾਣੇ ’ਚ ਰਜਿਸਟਰ ਹੈ।
ਪੜਤਾਲ ਹਜੇ ਜਾਰੀ ਹੈ: ਐਸ ਐਚ ਓ ਕੁਲਵੰਤ ਕੌਰ
ਇਸ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਿਆ ਥਾਣਾ ਡਵੀਜ਼ਨ ਨੂੰ 6 ਇੰਚਾਰਜ ਮੈਡਮ ਐਸ ਐਚ ਓ ਕੁਲਵੰਤ ਕੌਰ ਨੇ ਦੱਸਿਆ ਕਿ ਬੀਤੇ ਸੋਮਵਾਰ ਦੇਰ ਰਾਤ ਦਾ ਇਹ ਮਾਮਲਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਮਾਮਲਾ ਸਾਡੇ ਕੋਲ ਰਜਿਸਟਰ ਹੈ। ਉਹਨਾਂ ਕਿਹਾ ਕਿ ਸੀਸੀਟੀਵੀ ਤੋਂ ਹਜੇ ਪੜਤਾਲ/ ਦੋਸ਼ੀਆਂ ਦੀ ਭਾਲ ਜਾਰੀ ਹੈ, ਜਿਸ ਉਪਰੰਤ ਹੀ ਉਹ ਹੋਰ ਜਾਣਕਾਰੀ ਸਾਂਝੀ ਕਰ ਸਕਣਗੇ।