ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, February 12, 2026
More
    Home Breaking News Faridkot Firi...

    Faridkot Firing Incident: ਫਰੀਦਕੋਟ ’ਚ ਪੁਲਿਸ ਸਟੇਸ਼ਨ ਨੇੜੇ ਹੋਈ ਫਾਇਰਿੰਗ ਦੀ ਅਸਲ ਵਜ੍ਹਾ ਆਈ ਸਾਹਮਣੇ

    Faridkot Firing Incident
    Faridkot Firing Incident: ਫਰੀਦਕੋਟ ’ਚ ਪੁਲਿਸ ਸਟੇਸ਼ਨ ਨੇੜੇ ਹੋਈ ਫਾਇਰਿੰਗ ਦੀ ਅਸਲ ਵਜ੍ਹਾ ਆਈ ਸਾਹਮਣੇ

    ਗੱਡੀ ਓਵਰਟੇਕ ਕਰਨ ਦੇ ਚੱਲਦੇ ਹੋਈ ਸੀ ਤਕਰਾਰ ਜਿਸ ਤੋਂ ਬਾਅਦ ਗੱਲ ਹੱਥੋਪਾਈ ਤੋਂ ਵੱਧ ਫਾਇਰਿੰਗ ਤੱਕ ਪੁੱਜੀ

    Faridkot Firing Incident: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਦੇ ਥਾਣਾ ਸਦਰ ਦੇ ਸਾਹਮਣੇ ਉਸ ਵਕਤ ਮਾਹੌਲ ਸਹਿਮ ਵਾਲਾ ਬਣ ਗਿਆ ਸੀ ਜਦੋਂ ਆਪਸੀ ਰੰਜਿਸ਼ ਦੇ ਚੱਲਦੇ ਦੋ ਧੜਿਆਂ ਦੇ ਵਿੱਚ ਫਾਇਰਿੰਗ ਹੋ ਗਈ ਸੀ। ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਪੁਰਾਣੀ ਰੰਜਿਸ਼ ਦੇ ਚਲਦੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਪੁਲਿਸ ਵੱਲੋਂ ਹੁਣ ਇਸ ਮਾਮਲੇ ਵਿੱਚ ਜੋ ਖੁਲਾਸਾ ਕੀਤਾ ਹੈ ਕਿ ਕਾਰ ਨੂੰ ਓਵਰਟੇਕ ਕਰਨ ਦੇ ਚੱਲਦੇ ਹੋਈ ਤਕਰਾਰ ਤੋਂ ਬਾਅਦ ਦੋਵਾਂ ਧਿਰਾਂ ’ਚ ਝਗੜੇ ਤੋਂ ਬਾਅਦ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ।

    ਇਹ ਵੀ ਪੜ੍ਹੋ: Punjab Crime News: ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਦੋ ਮੁਲਜ਼ਮ ਹਥਿਆਰਾਂ ਸਮੇਤ ਕਾਬੂ

    ਜਾਣਕਾਰੀ ਦਿੰਦੇ ਹੋਏ ਡੀਐਸਪੀ ਜਗਤਾਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਫ਼ਰੀਦਕੋਟ ਦਾ ਦਵਿੰਦਰ ਸਿੰਘ ਉਰਫ ਬਾਬੂ ਆਪਣੇ ਸਾਥੀ ਨਾਲ ਰੈਸਟੋਰੈਂਟ ਤੋਂ ਖਾਣਾ ਖਾ ਕੇ ਬਾਹਰ ਨਿਕਲਿਆ ਸੀ ਅਤੇ ਜਦੋਂ ਕਾਰ ਵਿੱਚ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਵਰਨਾ ਕਾਰ ਵੱਲੋਂ ਓਵਰਟੇਕ ਕਰਨ ਨਾਲ ਦੋਵਾਂ ਕਾਰ ਸਵਾਰਾਂ ਵਿੱਚ ਤਕਰਾਰ ਹੋ ਗਈ ਅਤੇ ਗੱਲ ਹੱਥਾਪਾਈ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਉਕਤ ਨੌਜਵਾਨ ਦੇ ਸੱਟਾਂ ਵੱਜੀਆਂ। ਸੱਟਾਂ ਲੱਗਣ ਤੋਂ ਬਾਅਦ ਦਵਿੰਦਰ ਕੁਮਾਰ ਉਰਫ ਬਾਬੂ ਨਾਂਅ ਦੇ ਵਿਅਕਤੀ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਪੰਜ ਫਾਇਰ ਕੱਢੇ ਗਏ ਜਿਸ ਤੋਂ ਬਾਅਦ ਦੋਵੇਂ ਧਿਰ ਉੱਥੋਂ ਚਲੀਆਂ ਗਈਆਂ ।

    ਪੁਲਿਸ ਸੀਸੀਟੀਵੀ ਖੰਗਾਲ ਕਾਰ ਸਵਾਰਾਂ ਦੀ ਪਛਾਣ ’ਚ ਜੁਟੀ

    ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਵਰਨਾ ਕਾਰ ਵਾਲਾ ਜਿਸ ਉੱਤੇ ਫਾਇਰਿੰਗ ਹੋਈ ਸੀ ਕੌਣ ਸਨ ਅਤੇ ਦੂਜੇ ਪਾਸੇ ਉਨ੍ਹਾਂ ਦੱਸਿਆ ਕਿ ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਵੱਲੋਂ ਨਾ ਤਾ ਸ਼ਿਕਾਇਤ ਦਰਜ ਕਰਾਈ ਗਈ ਅਤੇ ਨਾ ਹੀ ਕਿਸੇ ਨੇ ਨਾ ਹੀ ਕੋਈ ਹਸਪਤਾਲ ਵਿੱਚ ਦਾਖਲ ਹੋਇਆ ਉਨ੍ਹਾਂ ਦੱਸਿਆ ਕਿ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਹੀ ਸੰਪਰਕ ਸਥਾਪਤ ਹੁੰਦਾ ਹੈ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। Faridkot Firing Incident