ਸੱਤ ਅਧਿਕਾਰੀ ਹੋਏ ਜ਼ਖਮੀ
ਦੱਖਣੀ ਕੈਰੋਲਿਨਾ, ਏਜੰਸੀ।
ਅਮਰੀਕਾ ਦੇ ਦੱਖਣੀ ਕੈਰੋਲਿਨਾ ‘ਚ ਬੰਧਕ ਬਣਾ ਕੇ ਰੱਖੇ ਗਏ ਇੱਕ ਬੱਚੇ ਨੂੰ ਛੁਡਾਉਣ ਗਏ ਪੁਲਿਸ ਅਧਿਕਾਰੀਆਂ ‘ਤੇ ਹਮਲਾਵਰ ਨੇ ਗੋਲੀਆਂ ਚਲਾਈਆਂ ਜਿਸ ‘ਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਬੀਬੀਸੀ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸ਼ੈਰਿਫ ਦਫ਼ਤਰ ਤੋਂ ਬੱਚੇ ਨੂੰ ਬਚਾਉਣ ਦੀ ਟੈਲੀਫੋਨ ਸੂਚਨਾ ‘ਤੇ ਗਏ ਇਹਨਾ ਪੁਲਿਸ ਕਰਮਚਾਰੀਆਂ ‘ਤੇ ਹਮਲਾਵਰ ਨੇ ਗੋਲੀਆਂ ਚਲਾ ਦਿੱਤੀਆਂ। ਇਹ ਨਾਟਕੀ ਡ੍ਰਾਮਾ ਦੋ ਘੰਟੇ ਤੋਂ ਜ਼ਿਆਦਾ ਦੀ ਮਿਆਦ ਤੱਕ ਚੱਲਿਆ ਅਤੇ ਇਸ ਤੋਂ ਬਾਅਦ ਹਮਲਾਵਰ ਨੇ ਬੱਚੇ ਨੂੰ ਰਿਹਾਅ ਕਰਵਾ ਦਿੱਤਾ ਅਤੇ ਖੁਦ ਵੀ ਹਥਿਆਰ ਸੁੱਟ ਦਿੱਤੇ। ਹਮਲਾਵਰ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਅਤੇ ਬੱਚੇ ਨੂੰ ਬੰਧਕ ਬਣਾਉਣ ਦੇ ਮਕਸਦ ਦਾ ਵੀ ਪਤਾ ਨਹੀਂ ਲੱਗ ਸਕਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੈਰੋਲਿਨਾ ਦੇ ਗਵਰਨਰ ਹੈਨਰੀ ਮੇਕਾਸਟਰ ਦੇ ਹਵਾਲੇ ਨਾਲ ਇੱਕ ਟਵੀਟ ਕਰਕੇ ਹਮਲੇ ਬਾਰੇ ਜਾਣਕਾਰੀ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।