AP Dhillon: ਕੈਨੇਡਾ ‘ਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਫਾਇਰਿੰਗ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

AP Dhillon
AP Dhillon

ਚੰਡੀਗੜ੍ਹ। ਕੈਨੇਡਾ ‘ਚ ਪੰਜਾਬੀ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ ਏਪੀ ਢਿੱਲੋਂ (AP Dhillon) ਦੇ ਘਰ ‘ਤੇ ਲਾਰੈਂਸ ਗੈਂਗ ਦੇ ਇੱਕ ਗੈਂਗਸਟਰ ਨੇ ਗੋਲੀਬਾਰੀ ਕੀਤੀ। ਇਹ ਘਟਨਾ ਐਤਵਾਰ ਨੂੰ ਕੈਨੇਡਾ ਦੇ ਵੈਨਕੂਵਰ ਇਲਾਕੇ ‘ਚ ਸਾਹਮਣੇ ਆਈ ਹੈ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦੇ ਸਰਗਨਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕੀਤੀ ਹੈ। ਇਸ ਪੂਰੀ ਘਟਨਾ ਦੀ ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਸ਼ੂਟਰ ਗੇਟ ਦੇ ਬਾਹਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ੂਟਰ ਨੇ ਗਾਇਕ ਦੇ ਘਰ ‘ਤੇ ਕਰੀਬ 11 ਗੋਲੀਆਂ ਚਲਾਈਆਂ। ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ।

ਇਹ ਵੀ ਪੜ੍ਹੋ: Patiala News: ਨਵਜੰਮੇ ਬੱਚਿਆਂ ਦੀ ਖਰੀਦ-ਵੇਚ ਕਰਨ ਵਾਲਾ ਗਿਰੋਹ ਕਾਬੂ

ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਗਾਇਕ ਏਪੀ ਦਾ ਗੀਤ 9 ਅਗਸਤ ਨੂੰ ਆਇਆ ਸੀ। ਜਿਸ ਤੋਂ ਬਾਅਦ ਹੁਣ ਏਪੀ ਦੇ ਘਰ ‘ਤੇ ਗੋਲੀਬਾਰੀ ਹੋਈ ਹੈ। ਇਸ ਘਟਨਾ ਨੂੰ ਲੈ ਕੇ ਭਾਰਤੀ ਅਤੇ ਕੈਨੇਡੀਅਨ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ।

ਲਾਰੈਂਸ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ

ਗਾਇਕ ਏਪੀ (AP Dhillon) ਦੇ ਘਰ ‘ਤੇ ਫਾਇਰਿੰਗ ਕਰਨ ਤੋਂ ਬਾਅਦ ਲਾਰੈਂਸ ਗੈਂਗ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਜਿਸ ਵਿੱਚ ਲਿਖਿਆ ਸੀ- ਰਾਮ ਰਾਮ ਜੀ ਸਾਰੇ ਭਰਾਵਾਂ ਨੂੰ। ਕੈਨੇਡਾ ‘ਚ 1 ਸਤੰਬਰ ਦੀ ਰਾਤ ਨੂੰ ਦੋ ਥਾਵਾਂ ‘ਤੇ ਗੋਲੀਬਾਰੀ ਹੋਈ ਸੀ। ਇੱਕ ਵਿਕਟੋਰੀਆ ਆਈਲੈਂਡ ਅਤੇ ਵੁੱਡਬ੍ਰਿਜ ਟੋਰਾਂਟੋ ਵਿੱਚ। ਆਈ ਰੋਹਿਤ ਗੋਦਾਰਾ (ਲਾਰੈਂਸ ਬਿਸ਼ਨੋਈ ਗਰੁੱਪ) ਨੇ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। AP Dhillon

LEAVE A REPLY

Please enter your comment!
Please enter your name here