ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਬਠਿੰਡਾ ਪੁਲਿਸ ...

    ਬਠਿੰਡਾ ਪੁਲਿਸ ਵੱਲੋਂ ਨਜਾਇਜ਼ ਤੌਰ ‘ਤੇ ਭੰਡਾਰ ਕਰਕੇ ਰੱਖੇ ਪਟਾਕੇ ਬਰਾਮਦ

    Bathinda, Police, Illegally Store, Firecrackers

    ਬਰਾਮਦ ਪਟਾਕਿਆਂ ‘ਚ ਖਤਰਨਾਕ ‘ਸੁੱਬੀ ਬੰਬ’ ਵੀ ਸ਼ਾਮਲ | Bathinda News

    ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਦੇ ਥਾਣਾ ਕੋਤਵਾਲੀ ਪੁਲਿਸ ਨੇ ਸ਼ਹਿਰ ਦੇ ਭੀੜ-ਭਾੜ ਵਾਲੇ ਪੋਸਟ ਆਫ਼ਿਸ ਬਜ਼ਾਰ ਲਾਗੇ ਸਥਿੱਤ ਅਫ਼ੀਮ ਵਾਲੀ ਗਲੀ ਦੀ ਇੱਕ ਦੁਕਾਨ ‘ਤੇ ਛਾਪਾ ਮਾਰ ਕੇ ਅਣਅਧਿਕਾਰਤ ਤੌਰ ‘ਤੇ ਸਟੋਰ ਕਰਕੇ ਰੱਖੇ ਪਟਾਕਿਆਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਹੈ ਬਟਾਲਾ ‘ਚ ਪਟਾਕਾ ਫੈਕਟਰੀ ਨੂੰ ਅੱਗ ਲੱਗਣ ਤੋਂ ਬਾਅਦ ਦੋ ਦਰਜਨ ਦੇ ਕਰੀਬ ਜਾਨਾਂ ਜਾਣ ਤੋਂ ਬਾਅਦ ਬਠਿੰਡਾ ਪੁਲਿਸ ਨੇ ਮੁਸਤੈਦੀ ਵਿਖਾਈ ਹੈ ਪੁਲਿਸ ਨੇ ਜੋ ਪਟਾਕੇ ਬਰਾਮਦ ਕੀਤੇ ਹਨ ਉਨ੍ਹਾਂ ‘ਚ ਭਾਰੀ ਮਾਤਰਾ ‘ਚ ‘ਸੁੱਬੀ ਬੰਬ’ ਵੀ ਸ਼ਾਮਲ ਹਨ। (Bathinda News)

    ਜਿਨ੍ਹਾਂ ਕਾਰਨ ਬਟਾਲਾ ‘ਚ ਐਨੀ ਤਬਾਹੀ ਮੱਚੀ ਹੈ ਪੁਲਿਸ ਨੇ ਇਹ ਕਾਰਵਾਈ ਗੁਪਤ ਤੌਰ ‘ਤੇ ਲੱਗੀ ਸੂਹ ਦੇ ਅਧਾਰ ‘ਤੇ ਕੀਤੀ ਹੈ ਬਰਾਮਦ ਕੀਤੇ ਪਟਾਕਿਆਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਪਤਾ ਲੱਗਿਆ ਹੈ ਕਿ ਥਾਣਾ ਕੋਤਵਾਲੀ ਪੁਲਿਸ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਅਫੀਮ ਵਾਲੀ ਗਲੀ ਦੇ ਇੱਕ ਰਿਹਾਇਸ਼ੀ ਮਕਾਨ ‘ਚ ਨਜਾਇਜ਼ ਤੌਰ ‘ਤੇ ਬਿਨਾਂ ਪ੍ਰਵਾਨਗੀ ਭਾਰੀ ਮਾਤਰਾ ‘ਚ ਪਟਾਕੇ ਭੰਡਾਰ ਕਰਕੇ ਰੱਖੇ ਹੋਏ ਹਨ। ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਜੀਵਨ ਕਰਿਆਨਾ ਸਟੋਰ ‘ਤੇ ਛਾਪਾ ਮਾਰਿਆ, ਜਿਸ ਦੇ ਖੁਦ ਨੂੰ ਬੌਨ ਬਰੈਡ ਦਾ ਅਧਿਕਾਰਤ ਡੀਲਰ ਦਰਸਾਇਆ ਗਿਆ ਹੈ।

    ਜਿਲ੍ਹਾ ਪ੍ਰਸ਼ਾਸਨ ਵੱਲੋਂ ਕਾਰਜਕਾਰੀ ਮੈਜਿਸਟਰੇਟ ਵਜੋਂ ਪੁੱਜੇ ਨਾਇਬ ਤਹਿਸੀਲਦਾਰ ਨਥਾਣਾ ਸੁਰਿੰਦਰ ਗੋਇਲ ਦੀ ਨਿਗਰਾਨੀ ਹੇਠ ਪੁਲਿਸ ਨੇ ਇਸ ਦੇ ਨਾਲ ਲੱਗਦੇ ਕਮਰੇ ਦੀ ਤਲਾਸ਼ੀ ਲਈ ਤਾਂ ਡੱਬਿਆਂ ਅਤੇ ਗੱਟਿਆਂ ਵਿਚ ਪਟਾਕੇ ਰੱਖੇ ਹੋਏ ਸਨ ਮਹੱਤਵਪੂਰਨ ਤੱਥ ਹੈ ਕਿ 15 ਤੋਂ 20 ਗੱਟੇ ਸੇਬਾ ਲਪੇਟ ਕੇ ਤਿਆਰ ਕੀਤੇ ਜਾਂਦੇ ‘ਸੁੱਬੀ ਬੰਬ’ ਦੇ ਹਨ ਜਿਨ੍ਹਾਂ ਦਾ ਧਮਾਕਾ ਆਮ ਬੰਬਾਂ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ ਪੁਲਿਸ ਨੇ ਪਟਾਕਿਆਂ ਦਾ ਜ਼ਖੀਰਾ ਜ਼ਬਤ ਕਰ ਲਿਆ ਹੈ, ਜਿਸ ਦੀ ਗਿਣਤੀ ਕੀਤੀ ਜਾ ਰਹੀ ਹੈ ਓਧਰ ਦੁਕਾਨ ਦੇ ਮਾਲਕ ਜੀਵਨ ਕੁਮਾਰ ਦਾ ਕਹਿਣਾ ਸੀ ਕਿ ਇਹ ਪੁਰਾਣੇ ਪਟਾਕੇ ਹਨ, ਜੋ ਕਿ ਬਾਹਰ ਸੁੱਟਣ ਲਈ ਰੱਖੇ ਹੋਏ ਸਨ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਪਟਾਕੇ ਵੇਚਣ ਦਾ ਕੰਮ ਕਰਦੇ ਸਨ ਪਰ ਐਤਕੀਂ ਬੰਦ ਕਰ ਦਿੱਤਾ ਹੈ।

    ਥਾਣਾ ਕੋਤਵਾਲੀ ਪੁਲਿਸ ਵੱਲੋਂ ਕਾਰਵਾਈ

    ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਅੱਜ ਬਰਾਮਦ ਕੀਤੇ ਪਟਾਕੇ ਬਿਨਾਂ ਕਿਸੇ ਮਨਜ਼ੂਰੀ ਦੇ ਸਟੋਰ ਕੀਤੇ ਹੋਏ ਸਨ ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਥਾਣਾ ਕੋਤਵਾਲੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

    ਪਟਾਕਿਆਂ ਦੀ ਸੂਚਨਾ ਦਿਓ ਪੁਲਿਸ ਨੂੰ

    ਬਠਿੰਡਾ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਥਾਂ ਪਟਾਕਿਆਂ ਦੇ ਭੰਡਾਰ ਕੀਤੇ ਹੋਣ ਬਾਰੇ ਜਾਣਕਾਰੀ ਮਿਲੇ ਤਾਂ ਉਹ ਪੁਲਿਸ ਨੂੰ ਸੂਚਨਾ ਦੇਣ ਡੀਐਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਇਸ ਸਬੰਧੀ ਸੂਚਨਾ ਪੁਲਿਸ ਕੰਟਰੋਲ ਰੂਮ ਦੇ ਨੰਬਰ 75080-18100 ਤੇ ਦਿੱਤੀ ਜਾਵੇ,ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

    ਪ੍ਰਸ਼ਾਸਨ ਤੋਂ ਕੋਈ ਪ੍ਰਵਾਨਗੀ ਨਹੀਂ

    ਜਿਸ ਮਕਾਨ ‘ਚ ਪਟਾਕਿਆਂ ਦੇ ਡੱਬਿਆਂ ਨੂੰ ਸਟੋਰ ਕਰਕੇ ਰੱਖਿਆ ਹੋਇਆ ਸੀ, ਉਸ ਲਈ ਜਿਲ੍ਹਾ ਮੈਜਿਸਟਰੇਟ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ ਹੈ ਜਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 144 ਤਹਿਤ ਇਸ ਤਰ੍ਹਾਂ ਦੀ ਪਾਬੰਦੀ ਲਾਈ ਹੋਈ ਹੈ ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਦਵਿੰਦਰ ਸਿੰਘ ਦਾ ਕਹਿਣਾ ਸੀ।  ਕਿ ਦੁਕਾਨ ਦੇ ਮਾਲਕ ਨੇ ਪਟਾਕੇ ਸਟੋਰ ਕਰਨ ਲਈ ਕੋਈ ਮਨਜ਼ੂਰੀ ਨਹੀਂ ਲਈ ਹੈ । ਉਨ੍ਹਾਂ ਦੱਸਿਆ ਕਿ ਦੋ-ਤਿੰਨ ਥਾਵਾਂ ‘ਤੇ ਹੋਰ ਵੀ ਛਾਪੇ ਮਾਰੇ ਹਨ ਪਰ ਉੱਥੋਂ ਕੁਝ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਸੁਰੱਖਿਆ ਦਾ ਵੀ ਕੋਈ ਇੰਤਜਾਮ ਨਹੀਂ ਕੀਤਾ ਗਿਆ ਹੈ। (Bathinda News)

    ਮੱਚ ਸਕਦੀ ਸੀ ਭਾਰੀ ਤਬਾਹੀ | Bathinda News

    ਅਫ਼ੀਮ ਵਾਲੀ ਗਲੀ ਦੇ ਜਿਸ ਮਕਾਨ ‘ਚੋਂ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ।  ਉਹ ਕਾਫੀ ਤੰਗ ਗਲੀ ਵਿਚ ਹੈ ਦੁਕਾਨ ਦੇ ਨਾਲ ਕਾਫੀ ਪਰਿਵਾਰਾਂ ਦੀ ਰਿਹਾਇਸ਼ ਹੈ ਬਿਲਕੁਲ ਨਜ਼ਦੀਕ ਬਜ਼ਾਰ ‘ਚ ਸ਼ੋਅਰੂਮ ਆਦਿ ਹੋਣ ਕਾਰਨ ਹਰ ਵਕਤ ਭੀੜ ਰਹਿੰਦੀ ਹੈ ਇੱਕ ਵੀ ਚੰਗਿਆੜੀ ਇਸ ਇਲਾਕੇ ‘ਚ ਭਾਰੀ ਤਬਾਹੀ ਮਚਾ ਸਕਦੀ ਹੈ ਅਤੇ ਜਾਨ ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਹੈ । ਅੱਗ ਬੁਝਾਉਣ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਅੱਗ ਵਗੈਰਾ ਦੀ ਕੋਈ ਘਟਨਾ ਵਾਪਰਦੀ ਹੈ।

    LEAVE A REPLY

    Please enter your comment!
    Please enter your name here