Sivakasi Factory Explosion: ਚੇਨਈ (ਏਜੰਸੀ)। ਮੰਗਲਵਾਰ ਨੂੰ ਤਾਮਿਲਨਾਡੂ ਦੇ ਸ਼ਿਵਕਾਸੀ ’ਚ ਇੱਕ ਪਟਾਕਿਆਂ ਦੀ ਫੈਕਟਰੀ ’ਚ ਇੱਕ ਵੱਡਾ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ 5 ਲੋਕ ਗੰਭੀਰ ਰੂਪ ’ਚ ਝੁਲਸ ਗਏ ਹਨ। ਕਿਹਾ ਜਾ ਰਿਹਾ ਹੈ ਕਿ ਕੁਝ ਹੋਰ ਲੋਕ ਫਸੇ ਹੋ ਸਕਦੇ ਹਨ। ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਇਲਾਜ ਲਈ ਵਿਰੁਧੁਨਗਰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਵਿਰੁਧੁਨਗਰ ਜ਼ਿਲ੍ਹੇ ਦੇ ਐਸਪੀ ਕੰਨਨ ਨੇ ਦੱਸਿਆ ਕਿ ਸ਼ਿਵਕਾਸੀ ਦੇ ਨੇੜੇ ਚਿੰਨਕਮਨਪੱਟੀ ਪਿੰਡ ’ਚ ਇੱਕ ਪਟਾਕਿਆਂ ਦੀ ਫੈਕਟਰੀ ’ਚ ਧਮਾਕਾ ਹੋਇਆ। ਹਾਦਸੇ ਤੋਂ ਬਾਅਦ ਫੈਕਟਰੀ ਵਿੱਚੋਂ ਲਗਾਤਾਰ ਧੂੰਆਂ ਉੱਠਦਾ ਵੇਖਿਆ ਗਿਆ ਤੇ ਅੰਦਰੋਂ ਪਟਾਕੇ ਫਟਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। Sivakasi Factory Explosion
ਵੇਖੋ ਹਾਦਸੇ ਦੀਆਂ ਤਸਵੀਰਾਂ…