Tamil Nadu: ਤਾਮਿਲਨਾਡੂ ’ਚ ਵੱਡਾ ਹਾਦਸਾ, ਪਟਾਕਾ ਫੈਕਟਰੀ ’ਚ ਧਮਾਕਾ, 6 ਦੀ ਮੌਤ

Tamil Nadu
ਫਾਈਲ ਫੋਟੋ।

ਵਿਰੁਧੁਨਗਰ (ਏਜੰਸੀ)। Tamil Nadu: ਤਾਮਿਲਨਾਡੂ ਦੇ ਵਿਰੁਧੁਨਗਰ ’ਚ ਇੱਕ ਪਟਾਕਾ ਫੈਕਟਰੀ ’ਚ ਧਮਾਕੇ ’ਚ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਕਈ ਲੋਕ ਜ਼ਖਮੀ ਹੋ ਗਏ ਹਨ। ਵਿਰੁਧਨਗਰ ਜ਼ਿਲ੍ਹੇ ਦੇ ਸਤੂਰ ਇਲਾਕੇ ’ਚ ਸਥਿਤ ਇੱਕ ਪਟਾਕਾ ਫੈਕਟਰੀ ’ਚ ਧਮਾਕਾ ਹੋਇਆ। ਮਰਨ ਵਾਲਿਆਂ ’ਚ ਫੈਕਟਰੀ ਦੇ ਹੀ 6 ਮੁਲਾਜ਼ਮ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਫੈਕਟਰੀ ’ਚ ਚਾਰ ਕਮਰੇ ਸਨ, ਜੋ ਧਮਾਕੇ ਤੋਂ ਬਾਅਦ ਢਹਿ ਗਏ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ। Firecracker Factory

ਇਹ ਖਬਰ ਵੀ ਪੜ੍ਹੋ : Bathinda Bus Accident: ਟੋਹਾਣਾ ਕਿਸਾਨ ਮਹਾਂ ਪੰਚਾਇਤ ‘ਚ ਜਾਂਦੀ ਕਿਸਾਨਾਂ ਦੀ ਬੱਸ ਪਲਟੀ

ਕੁਝ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਸ਼ਾਰਟ-ਸਰਕਟ ਕਾਰਨ ਵਾਪਰਿਆ ਹੈ। ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ’ਚ ਪਟਾਕਿਆਂ ਦੀਆਂ ਕਈ ਫੈਕਟਰੀਆਂ ਹਨ ਤੇ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ। ਪਿਛਲੇ ਸਾਲ ਇੱਕ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਪਟਾਕੇ ਫੈਕਟਰੀਆਂ ’ਚ ਸੁਰੱਖਿਆ ਨਿਯਮਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਬਾਵਜੂਦ ਹਾਦਸੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਹਨ। Tamil Nadu

ਤੇਲੰਗਾਨਾ ’ਚ ਵੀ ਪਟਾਕਾ ਫੈਕਟਰੀ ’ਚ ਧਮਾਕਾ | Tamil Nadu

ਤੇਲੰਗਾਨਾ ਦੇ ਯਾਦਾਦਰੀ-ਭੁਵਨਗਿਰੀ ਜ਼ਿਲ੍ਹੇ ’ਚ ਸ਼ਨਿੱਚਰਵਾਰ ਨੂੰ ਇੱਕ ਫੈਕਟਰੀ ’ਚ ਧਮਾਕੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਸਥਿਰ ਹੈ। ਮੁੱਢਲੀ ਜਾਣਕਾਰੀ ਮੁਤਾਬਕ ਧਮਾਕਾ ਉਸ ਫੈਕਟਰੀ ’ਚ ਹੋਇਆ ਜਿੱਥੇ ਧਮਾਕਾਖੇਜ਼ ਸਮੱਗਰੀ ਬਣਾਈ ਜਾਂਦੀ ਹੈ। Tamil Nadu

LEAVE A REPLY

Please enter your comment!
Please enter your name here