ਮਾਲਕ ਤੇ ਪਤਨੀ ਦੀ ਮੌਤ, 2 ਗੰਭੀਰ
ਲਖਨਊ (ਏਜੰਸੀ)। ਐਤਵਾਰ ਸਵੇਰੇ ਲਖਨਊ ’ਚ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ ਹੋਇਆ। ਧਮਾਕੇ ਨਾਲ ਪੂਰੀ ਇਮਾਰਤ ਜ਼ਮੀਨ ’ਤੇ ਢਹਿ ਗਈ। ਆਸ-ਪਾਸ ਦੇ 2-3 ਘਰ ਵੀ ਢਹਿ ਗਏ। ਧਮਾਕੇ ਦੀ ਆਵਾਜ਼ 2 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਹਾਸਲ ਹੋਏ ਵੇਰਵਿਆਂ ਮੁਤਾਬਕ ਇਸ ਹਾਦਸੇ ’ਚ ਫੈਕਟਰੀ ਮਾਲਕ ਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ। 2 ਲੋਕ ਗੰਭੀਰ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਮਲਬੇ ਹੇਠ ਦੱਬੇ ਹੋਏ ਹਨ। ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਡੀਐਮ-ਜੁਆਇੰਟ ਸੀਪੀ ਮੌਕੇ ’ਤੇ ਪਹੁੰਚ ਗਏ। ਧਮਾਕਾ ਇੰਨਾ ਭਿਆਨਕ ਸੀ ਕਿ ਲਗਭਗ 10 ਲੋਕ ਜ਼ਖਮੀ ਹੋ ਗਏ।
ਇਹ ਖਬਰ ਵੀ ਪੜ੍ਹੋ : Lehragaga News: ਭਾਰੀ ਮੀਂਹ ਦੇ ਕਾਰਨ ਬਜ਼ੁਰਗ ਮਹਿਲਾ ਦੀ ਮੌਤ
ਮੌਕੇ ’ਤੇ ਹਫੜਾ-ਦਫੜੀ ਦਾ ਮਾਹੌਲ ਹੈ। ਸਥਾਨਕ ਲੋਕ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਜ਼ਖਮੀਆਂ ਨੂੰ ਹਸਪਤਾਲ ਲੈ ਗਏ। ਬਾਰਾਬੰਕੀ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਪਹੁੰਚ ਗਈਆਂ। ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੂਰ ਗੁਡੰਬਾ ਥਾਣਾ ਖੇਤਰ ਦੇ ਬੇਹਟਾ ਪਿੰਡ ’ਚ ਹੋਇਆ। ਫੋਰੈਂਸਿਕ ਟੀਮ ਨੇ ਮੌਕੇ ਤੋਂ ਨਮੂਨੇ ਇਕੱਠੇ ਕੀਤੇ। 2 ਗੰਭੀਰ ਜ਼ਖਮੀ ਲੋਕਾਂ ਦਾ ਕੇਜੀਐਮਯੂ ਦੇ ਟਰਾਮਾ ਸੈਂਟਰ ’ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ, ਦੋਵਾਂ ਦੇ ਸਰੀਰ ਦਾ 70 ਫੀਸਦੀ ਤੋਂ ਵੱਧ ਹਿੱਸਾ ਸੜ ਗਿਆ ਹੈ।