ਜੰਮੂ ‘ਚ ਲੱਕੜ ਦੀ ਫੈਕਟਰੀ ‘ਚ ਭਿਆਨਕ ਅੱਗ

Fire, Wooden Factory, Jammu

ਜੰਮੂ ‘ਚ ਲੱਕੜ ਦੀ ਫੈਕਟਰੀ ‘ਚ ਭਿਆਨਕ ਅੱਗ

ਜੰਮੂ, ਏਜੰਸੀ।

ਜੰਮੂ-ਕਸ਼ਮੀਰ ਦੇ ਤੋਫ ਸ਼ੇਰਖਾਨਿਆਨ ਇਲਾਕੇ ‘ਚ ਮੰਗਲਵਾਰ ਸਵੇਰੇ ਲੱਕੜ ਦੀ ਇੱਕ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਜਿਸ ਵਿੱਚ ਲੱਖਾਂ ਦੀ ਸੰਪਤੀ ਸੜ੍ਹ ਕੇ ਸੁਆਹ ਹੋ ਗਈ। ਫਾਇਰਬ੍ਰਿਗੇਡ ਅਤੇ ਐਮਰਜੈਂਸੀ ਸੇਵਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੂਮ ‘ਚ ਅੱਜ ਸਵੇਰੇ ਸ਼ੇਰਖਾਨਿਆਨ ‘ਚ ਵਾਲਮਾਰਟ ਬੈਸਟ ਪ੍ਰਾਈਸ ਦੇ ਸਾਹਮਣੇ ਲੱਕੜ ਦੀ ਇੱਕ ਫੈਕਟਰੀ ‘ਚ ਅੱਗ ਦੀ ਘਟਨਾ ਦੇ ਬਾਰੇ ‘ਚ ਸੂਚਨਾ ਮਿਲੀ ਹੈ। ਉਨ੍ਹਾਂ ਨੇ ਕਿਹਾ ਉੱਤਰ ਤੇ ਦੱਖਣੀ ਸਟੇਸ਼ਨ ਤੋਂ ਫਾਇਰਬ੍ਰਿਗੇਡ ਦੀਆਂ 12 ਗੱਡੀਆਂ ਨੂੰ ਘਟਨਾ ਸਥਾਨ ਵੱਲ ਭੇਜਿਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here