ਹਸਪਤਾਲ ’ਚ ਲੱਗੀ ਅੱਗ, ਮਰੀਜਾਂ ਤੇ ਵਾਰਸਾਂ ’ਚ ਦਹਿਸ਼ਤ

IGMC

ਸ਼ਿਮਲਾ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਆਈਜੀਐਮਸੀ ਹਸਪਤਾਲ (IGMC Hospital) ਦੀ ਕੰਟੀਨ ਵਿੱਚ ਭਿਆਨਕ ਅੱਗ ਲੱਗ ਗਈ। ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਅੱਗ ਲੱਗ ਗਈ। ਫਾਇਰ ਬਿ੍ਰਗੇਡ ਦੀ ਟੀਮ ਅੱਗ ’ਤੇ ਕਾਬੂ ਪਾਉਣ ’ਚ ਲੱਗੀ ਹੋਈ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਆਈਜੀਐਮਸੀ ਹਸਪਤਾਲ ਦੇ ਨਵੇਂ ਓਪੀਡੀ ਬਲਾਕ ਦੀ ਉਪਰਲੀ ਮੰਜਲ ’ਤੇ ਬਣੀ ਡਾਕਟਰਾਂ ਦੀ ਕੰਟੀਨ ’ਚ ਵੀਰਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਫਟਣ ਕਾਰਨ ਇਹ ਘਟਨਾ ਵਾਪਰੀ ਹੈ।

ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਘਟਨਾ ਤੋਂ ਬਾਅਦ ਮਰੀਜ ਅਤੇ ਉਨ੍ਹਾਂ ਦੇ ਵਾਰਸ ਨੂੰ ਭੱਜਦੇ ਵੇਖੇ ਗਏ। ਜਦੋਂ ਕਿ ਹਸਪਤਾਲ (IGMC Hospital) ਦੇ ਕਰਮਚਾਰੀ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਦੱਸ ਦਈਏ ਕਿ ਪੁਰਾਣੀ ਇਮਾਰਤ ਤੋਂ ਆਈਜੀਐਮਸੀ ਨੂੰ ਜਾਂਦੀ ਸੜਕ ਟੁੱਟੀ ਹੋਈ ਹੈ। ਇਸ ਕਾਰਨ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੂੰ ਵੀ ਇੱਥੇ ਪੁੱਜਣ ਵਿੱਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਫਾਇਰ ਬਿ੍ਰਗੇਡ ਅੱਗ ’ਤੇ ਕਾਬੂ ਪਾਉਣ ’ਚ ਲੱਗੀ ਹੋਈ ਹੈ। ਸੈਂਕੜੇ ਮਰੀਜਾਂ ਦੇ ਸੇਵਾਦਾਰ ਕੰਟੀਨ ਵਿੱਚ ਖਾਣਾ ਖਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here