Amul Milk Raises Prices: ਨਵੀਂ ਦਿੱਲੀ (ਏਜੰਸੀ)। ਜਿਵੇਂ ਹੀ ਚੋਣਾਂ ਖ਼ਤਮ ਹੋਈਆਂ ਉਸ ਤੋਂ ਇੱਕ ਦਿਨ ਬਾਅਦ ਹੀ ਅਮੂਲ ਦੁੱਧ ਨੇ ਆਪਣੇ ਪੈਕਿੰਗ ਵਾਲੇ ਦੁੱਧ ਦੀਆਂ ਸਾਰੀਆਂ ਸ੍ਰੇਣੀਆਂ ਦੀਆਂ ਕੀਮਤਾਂ ’ਚ 1 ਰੁਪਏ ਪ੍ਰਤੀ ਅੱਧਾ ਲੀਟਰ ਤੇ ਦੋ ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਅਤੇ 3 ਜੂਨ ਤੋਂ ਨਵੀਆਂ ਕੀਮਤਾਂ ਲਾਗੂ ਕਰ ਦਿੱਤੀਆਂ। ਇੱਕ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ।
ਅਮੂਲ ਦੁੱਧ ’ਚ ਕੀਤੇ ਗਏ ਵਾਧੇ ਨਾਲ ਅਮੂਲ ਗੋਲਡ ਤੇ ਅਮੂਲ ਤਾਜ਼ਾ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲੀਟਰ, ਅਮੂਲ ਮੱਝ ਦੇ ਦੁੱਧ ਦੀਆਂ ਕੀਮਤਾਂ 3 ਰੁਪਏ ਪ੍ਰਤੀ ਲੀਟਰ ਤੇ ਬਾਕੀ ਕੀਮਤਾਂ 1 ਰੁਪਏ ਪ੍ਰਤੀ ਲੀਟਰ ਵਧ ਗਈਆਂ। ਅਮੂਲ ਬ੍ਰਾਂਡ ਨਾਂਅ ਦੇ ਤਹਿਤ ਦੁੱਧ ਅਤੇ ਦੁੱਧ ਉਤਪਾਦਾਂ ਦੇ ਵੰਡਕਰਤਾ ਗੁਜਰਾਤ ਸਹਿਕਾਰੀ ਦੁੱਧ ਵੰਡ ਸੰਘ ਨੇ ਦੇਸ਼ ਭਰ ਦੇ ਸਾਰੇ ਬਜ਼ਾਰਾਂ ’ਚ 3 ਜੂਨ 2024 ਤੋਂ ਤਾਜ਼ਾ ਪਾਊਚ ਦੁੱਧ ਦੀਆਂ ਕੀਮਤਾਂ ’ਚ ਲਗਭਗ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਮੀਡੀਆ ਰਿਪੋਰਟਾਂ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। (Amul Milk Raises Prices)
2 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਮਤਲਬ ਹੈ ਕਿ ਐੱਮਆਰਪੀ ’ਚ 3-4ਫ਼ੀਸਦੀ ਦਾ ਵਾਧਾ ਹੋਵਗੇਾ, ਜੋ ਖੁਰਾਕ ਮੁਦਰਾਸਫ਼ੀਤੀ ਦੇ ਔਸਤ ਤੋਂ ਬਹੁਤ ਘੱਟ ਹੈ। ਜ਼ਿਕਰਯੋਗ ਹੈ ਕਿ ਫਰਵਰੀ 2023 ਤੋਂ, ਅਮੂਲ ਨੇ ਮੁੱਖ ਬਜ਼ਾਰਾਂ ’ਚ ਤਾਜ਼ਾ ਪਾਊਚ ਦੁੱਧ ਦੀਆਂ ਕੀਮਤਾਂ ’ਚ ਕੋਈ ਵਾਧਾ ਨਹੀਂ ਕੀਤਾ ਹੇ। ਰਿਪੋਰਟਾਂ ਅਨੁਸਾਰ ਦੁੱਧ ਦੇ ਸੰਚਾਲਨ ਤੇ ਉਤਪਾਦਨ ਦੀ ਸਮੱਗਰੀ ਲਾਗਤ ਨਾਲ ਨਜਿੱਠਣ ਲਈ ਕੀਮਤਾਂ ’ਚ ਵਾਧਾ ਕੀਤਾ ਗਿਆ ਹੈ। ਵਾਧੇ ਦਾ ਕਾਰਨ ਦੱਸਦੇ ਹੋਏ ਅਮੂਲ ਨੇ ਕਿਹਾ ਕਿ ਇਹ ਮੁੱਲ ਵਾਧਾ ਸੰਚਾਲਨ ਅਤੇ ਦੁੱਧ ਦੇ ਉਤਪਾਦਨ ਦੀ ਸਮੱਗਰੀ ਲਾਗਤ ’ਚ ਵਾਧੇ ਕਾਰਨ ਕੀਤਾ ਜਾ ਰਿਹਾ ਹੇ। ਸਾਡੇ ਮੈਂਬਰ ਸੰਘਾਂ ਨੇ ਵੀ ਪਿਛਲੇ ਇੱਕ ਸਾਲ ’ਚ ਕਿਸਾਨਾਂ ਦੀਆਂ ਕੀਮਤਾਂ ’ਚ ਲਗਭਗ 6-8 ਫ਼ੀਸਦੀ ਦਾ ਵਾਧਾ ਕੀਤਾ ਹੈ।
ਅਮੂਲ ਦੁੱਧ ਦੀਆਂ ਨਵੀਆਂ ਕੀਮਤਾਂ | Amul Milk Raises Prices
ਦੁੱਧ ’ਚ ਵਾਧੇ ਦੇ ਨਾਲ ਅਮੂਲ ਗੋਲਡ ਅੱਧਾ ਲੀਟਰ ਪਾਊਚ ਹੁਣ 33 ਰੁਪਏ ਦੀ ਬਜਾਇ 34 ਰੁਪਏ ਅਤੇ ਐਮਆਰਪੀ ’ਤੇ ਉਪਲੱਬਧ ਹੋਵੇਗਾ, ਜਦੋਂਕਿ ਇੱਕ ਲੀਟਰ ਪਾਊਚ 66 ਰੁਪਏ ਦੀ ਬਜਾਇ 68 ਰੁਪਏ ਦੇ ਐਮਆਰਪੀ ’ਤੇ ਵੇਚਿਆ ਜਾਵੇਗਾ। ਇਸੇ ਤਰ੍ਹਾਂ ਅਮੂਲ ਗਾਂ ਦੇ ਦੁੰਧ ਦਾ ਅੱਧਾ ਲੀਟਰ ਵਾਲਾ ਪਾਊਚ 28 ਰੁਪਏ ਦੀ ਜਗ੍ਹਾ 29 ਰੁਪਏ ਦੀ ਐਮਆਰਪੀ ’ਤੇ ਵੇਚਿਆ ਜਾਵੇਗਾ, ਜਦੋਂਕਿ ਇਸ ਦਾ ਇੱਕ ਲੀਟਰ ਵਾਲਾ ਪਾਊਚ 56 ਰੁਪਏ ਦੀ ਜਗ੍ਹਾ 57 ਰੁਪਏ ਦੀ ਐਮਆਰਪੀ ’ਤੇ ਵੇਚਿਆ ਜਾਵੇਗਾ।
Also Read : ਪੰਜਾਬ ਦੀ ਕੈਬਨਿਟ ਮੰਤਰੀ ਬੱਝਣਗੇ ਵਿਆਹ ਬੰਧਨ ’ਚ, ਜਾਣੋ ਕਦੋ ਹੋਵੇਗਾ ਵਿਆਹ
ਐਨਾ ਹੀ ਨਹੀਂ, ਅਮੂਲ ਤਾਜਾ ਦਾ ਅੱਧਾ ਲੀਟਰ ਵਾਲਾ ਪਾਊਚ ਹੁਣ 28 ਰੁਪਏ ਦਾ ਹੋਵੇਗਾ, ਜਦੋਂਕਿ ਪਹਿਲਾਂ ਇਸ ਦੀ ਕੀਮਤ 27 ਰੁਪਏ ਸੀ। ਇਸ ਦੇ ਇੱਕ ਲੀਟਰ ਵਾਲੇ ਪੈਕ ਦੀ ਕੀਮਤ 54 ਰੁਪਏ ਦੀ ਜਗ੍ਹਾ 56 ਰੁਪਏ ਹੋਵੇਗੀ। ਅਮੂਲ ਸਲਿਮ ਐਂਡ ਟ੍ਰਿਮ ਲਈ ਗਾਹਕਾਂ ਨੂੰ ਅੱਧਾ ਲੀਟਰ ਅਤੇ ਇੱਕ ਲੀਟਰ ਵਾਲੇ ਪਾਊਚ ਲਈ ਐਮਆਰਪੀ ’ਤੇ 1 ਰੁਪਏ ਜ਼ਿਆਦਾ ਖਰਚ ਕਰਨਾ ਹੋਵੇਗਾ। ਹੁਦ ਅੱਧਾ ਲੀਟਰ ਵਾਲਾ ਪਾਊਚ 25 ਰੁਪਏ ਦਾ ਹੋਵੇਗਾ, ਜਦੋਂਕਿ ਇੱਕ ਲੀਟਰ ਵਾਲੇ ਪਾਊਚ ਲਈ ਗਾਹਕਾਂ ਨੂੰ 49 ਰੁਪਏ ਦੀ ਕੀਮਤ ਭੁਗਤਾਉਣੀ ਹੋਵੇਗੀ।