ਓਬੀਸੀ ਬੈਂਕ ਨੂੰ ਲੱਗੀ ਅੱਗ

Fire, In, OBC Bank

ਸਾਰਾ ਸਮਾਨ, ਫਰਨੀਚਰ ਸੜਕੇ ਸੁਆਹ

ਬਰਨਾਲਾ/ਤਪਾ ਮੰਡੀ, ਸੱਚ ਕਹੂੰ ਨਿਊਜ਼। ਤਪਾ ਮੰਡੀ ਵਿਖੇ ਸਥਿਤ ਓਰੀਐਂਟਲ ਬੈਂਕ ਆਫ਼ ਕਾਮਰਸ  (ਓਬੀਸੀ) ‘ਚ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਬੈਂਕ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਬਰਨਾਲਾ ਦੇ ਕਸਬਾ ਤਪਾ ਮੰਡੀ ਵਿਖੇ ਸਵੇਰੇ 4 ਵਜੇ ਓਰੀਐਂਟਲ ਬੈਂਕ ਆਫ ਕਾਮਰਸ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੈਂਕ ਦੀ ਬਿਲਡਿੰਗ, ਅੰਦਰ ਪਿਆ ਫ਼ਰਨੀਚਰ, ਕੰਪਿਊਟਰ ਅਤੇ ਹੋਰ ਸਮਾਨ ਅੱਗ ਦੀ ਭੇਟ ਚੜ੍ਹ ਗਿਆ। ਬੈਂਕ ਅਧਿਕਾਰੀਆਂ ਵਲੋਂ ਰਿਕਾਰਡ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

Fire, In, OBC Bank

ਇਸ ਸਬੰਧੀ ਬੈਂਕ ਦੇ ਗਾਰਡ ਸੂਰਜ ਕੁਮਾਰ ਨੇ ਦੱਸਿਆ ਕਿ ਉਹ ਬੈਂਕ ਵਿੱਚ ਸਥਿਤ ਏਟੀਐਮ ‘ਤੇ ਰਾਤ ਦੀ ਸਿਫਟ ‘ਤੇ ਡਿਊਟੀ ਦੇ ਰਿਹਾ ਸੀ ਕਿ ਸਵੇਰੇ ਲਗਭਗ 4 ਵਜੇ ਬੈਂਕ ‘ਚੋਂ ਧੂੰਆਂ ਨਿੱਕਲਦਾ ਦੇਖਿਆ ਤਾਂ ਉਸ ਨੇ ਉਚ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਨੂੰ ਇਸ ਸਬੰਧੀ ਸੂਚਿਤ ਕੀਤਾ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਅੱਗ ਬੁਝਾਊ ਦਸਤੇ ਅਤੇ ਸ਼ਹਿਰ ਵਾਸੀਆਂ ਨੇ ਮਿਲ ਕੇ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਸਬੰਧੀ ਸਥਾਨਕ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here