Delhi ਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਲੱਗੀ ਅੱਗ
40 ਵਿਅਕਤੀਆਂ ਨੂੰ ਬਚਾਇਆ
ਨਵੀਂ ਦਿੱਲੀ, ਏਜੰਸੀ। ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਵੀਰਵਾਰ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਤੋਂ ਬਾਅਦ 40 ਵਿਅਕਤੀਆਂ ਨੂੰ ਬਚਾ ਲਿਆ ਗਿਆ। ਫਾਇਰ ਬ੍ਰਿਗੇਡ ਸੂਤਰਾਂ ਅਨੁਸਾਰ ਸਵੇਰੇ ਦੋ ਵੱਜ ਕੇ ਅੱਠ ਮਿੰਟ ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਕਬਾੜ ਦੀ ਇੱਕ ਦੁਕਾਨ ‘ਚ ਲੱਗੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੰਜ ਫਾਇਰ ਬ੍ਰਿਗੇਡ ਨੂੰ ਤੁਰੰਤ ਮੌਕੇ ‘ਤੇ ਰਵਾਨਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਮਾਰਤ ‘ਚੋਂ 40 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਦਿੱਲੀ ‘ਚ ਪਿਛਲੇ ਦਿਨੀਂ ਅੱਗ ਲੱਗਣ ਦੀਆਂ ਘਟਨਾਵਾਂ ਕਾਫੀ ਵਧ ਗਈਆਂ ਹਨ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ ‘ਚ, 23 ਦਸੰਬਰ ਨੂੰ ਕੱਪੜਾ ਗੋਦਾਮ ‘ਚ ਲੱਗੀ ਅੱਗ ‘ਚ 9 ਜਣਿਆਂ ਦੀ ਮੌਤ ਹੋ ਗਈ ਸੀ। 8 ਦਸੰਬਰ ਨੂੰ ਅਨਾਜ ਮੰਡੀ ‘ਚ ਫੈਕਟਰੀ ‘ਚ ਅੱਗ ਲੱਗਣ ਕਾਰਨ 43 ਲੋਕਾਂ ਦੀ ਮੌਤ ਹੋ ਗਈ ਸੀ। Delhi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।














