ਸਾਡੇ ਨਾਲ ਸ਼ਾਮਲ

Follow us

22.1 C
Chandigarh
Thursday, February 12, 2026
More
    Home Breaking News ਲੁਧਿਆਣਾ &#821...

    ਲੁਧਿਆਣਾ ‘ਚ ਹੌਜਰੀ ਫੈਕਟਰੀ ‘ਚ ਅੱਗ ਲੱਗੀ, ਚਾਰ ਦੀ ਮੌਤ

    Fire, Hosiery, Factory, Four, Deaths

    ਲੱਖਾਂ ਰੁਪਏ ਦੀ ਮਸ਼ੀਨਰੀ ਅਤੇ ਹੋਰ ਸਮਾਨ ਸੜ ਕੇ ਸੁਆਹ

    ਲੁਧਿਆਣਾ, ਰਾਮਗੋਪਾਲ ਰਾਏਕੋਟੀ। ਲੁਧਿਆਣਾ ਦੇ ਬਾਜਵਾ ਨਗਰ ਇਲਾਕੇ ‘ਚ ਇੱਕ ਹੌਜਰੀ ਦੀ ਫੈਕਟਰੀ ‘ਚ Fire ਲੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਾਲੜਾ ਹੌਜਰੀ ਨਾਮਕ  ਫੈਕਟਰੀ ‘ਚ ਅੱਗ ਲੱਗਣ ਨਾਲ ਇਹ ਹਾਦਸਾ ਹੋਇਆ। ਇਹ ਚਾਰ ਮੰਜ਼ਿਲਾ ਫੈਕਟਰੀ ਸੀ ਅਤੇ ਇਸ ਦੇ ਅੰਦਰ ਕਾਫੀ ਸਟਾਕ ਸੀ। ਫੈਕਟਰੀ ਦੇ ਅੰਦਰ ਸੌਂ ਰਹੇ ਚਾਰ ਮਜਦੂਰਾਂ ਦੀ ਅੱਗ ਨਾਲ ਉਠੇ ਧੂੰਏਂ ‘ਚ ਦਮ ਘੁਟਣ ਕਾਰਨ ਮੌਤ ਹੋ ਗਈ। ਇਸ ਘਟਨਾ ‘ਚ ਕੱਪੜਾ ਅਤੇ ਲੱਖਾਂ ਰੁਪਏ ਦੀ ਕੀਮਤ ਦੀ ਮਸ਼ੀਨਰੀ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀਆਂ ਲਗਭਗ ਪੰਜ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਤੇ ਅੱਗ ‘ਤੇ ਕਾਬੂ ਪਾਉਣ ‘ਚ ਜੁਟ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here