ਫੈਕਟਰੀ ‘ਚ ਸ਼ਾਰਟ ਸਰਕਿਟ ਨਾਲ ਲੱਗੀ ਅੱਗ, 12 ਕਾਰੀਗਰਾਂ ਦੀ ਮੌਤ

Fire, Factory, died, Mumbai

ਏਜੰਸੀ
ਮੁੰਬਈ, 18 ਦਸੰਬਰ

ਸ਼ਹਿਰ ਦੇ ਸਾਕੀਨਾਕਾ ਇਲਾਕੇ ‘ਚ ਇੱਕ ਨਮਕੀਨ ਫੈਕਟਰੀ ‘ਚ ਸੋਮਵਾਰ ਸਵੇਰੇ ਭਿਆਨਕ ਅੱਗ ਲੱਗ ਗਈ ਇਸ ‘ਚ ਫੈਕਟਰੀ ਅੰਦਰ ਸੁੱਤੇ ਪਏ 12 ਕਾਰੀਗਰ ਅੱਗ ਦੀ ਲਪੇਟ ‘ਚ ਆ ਗਏ ਅਤੇ ਸਾਰਿਆਂ ਦੀ ਸੜਨ ਕਾਰਨ ਮੌਤ ਹੋ ਗਈ ਜਾਣਕਾਰੀ ਮੁਤਾਬਕ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਫਿਲਹਾਲ, ਫੈਕਟਰੀ ‘ਚ ਲੱਗੀ ਅੱਗ ਨੂੰ ਬੁਝਾ ਦਿੱਤਾ ਗਿਆ ਹੈ ਅਤੇ ਫਾਇਰ ਬ੍ਰਿਗੇਡ ਦੀ ਟੀਮ ਕੂਲਿੰਗ ਦਾ ਕੰਮ ਕਰ ਰਹੀ ਹੈ

ਸਾਕੀਨਾਕਾ ਪੁਲਿਸ ਸਟੇਸ਼ਨ ਦੇ ਸੀਨੀਅਰ ਪੁਲਿਸ ਇੰਸਪੈਕਟਰ ਏ.ਧਰਮਾਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਸਵੇਰੇ 4 ਵਜੇ ਖੈਰਾਨੀ ਰੋਡ ‘ਚ ਸਥਿਤ ਭਾਨੂ ਫਰਸਾਨ ਫੈਕਟਰੀ ‘ਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਫਾਇਰ ਬ੍ਰਿਗੇਡ ਮੁਤਾਬਕ ਇਹ ਲੇਵਲ 1 (ਬਹੁਤ ਭਿਆਨਕ) ਅੱਗ ਸੀ ਇਸ ਤੋਂ ਬਾਅਦ ਮੌਕੇ ਲਈ 6 ਫਾਇਰ ਇੰਜਣ ਅਤੇ ਤਿੰਨ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ ਕੁਝ ਹੀ ਦੇਰ ‘ਚ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ ਅੱਗ ਇੰਨੀ ਭਿਆਨਕ ਸੀ ਕਿ ਉਸਨੇ ਫੈਕਟਰੀ ‘ਚ ਸੁੱਤੇ ਪਏ ਸਾਰੇ 12 ਵਿਅਕਤੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਕਿਹਾ ਜਾ ਰਿਹਾ ਹੈ ਕਿ ਫੈਕਟਰੀ ਦੇ ਬਾਹਰ ਸੁੱਤੇ ਪਏ ਕੁਝ ਹੋਰ ਵਿਅਕਤੀ ਝੁਲਸੇ ਹਨ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ

ਫੈਕਟਰੀ ਦੇ ਓਨਰ ਮੁਤਾਬਕ ਹਾਦਸੇ ਸਮੇਂ ਬਿਲਡਿੰਗ ‘ਚ 10 ਤੋਂ 15 ਵਿਅਕਤੀ ਸਨ ਇਨ੍ਹਾਂ ‘ਚੋਂ ਕੁਝ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਜਖ਼ਮੀਆਂ ਨੂੰ ਮੁੰਬਈ ਦੇ ਰਾਜਵਾੜੀ ਇਲਾਕੇ ‘ਚ ਦਾਖਲ ਕਰਵਾਇਆ ਗਿਆ ਹੈ ਇੱਕ ਪੁਲਿਸ ਅਫਸਰ ਮੁਤਾਬਕ ਕੁਝ ਵਰਕਰ ਫੈਕਟਰੀ ਦੀ ਅੱਗ ਤੋਂ ਬਚ ਕੇ ਬਾਹਰ ਨਿਕਲਣ ‘ਚ ਸਫਲ ਹੋਏ ਹਨ, ਪਰ ਝੁਲਸੇ ਹੋਏ ਲੋਕਾਂ ‘ਚ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ, ਇਸ ਲਈ ਮੌਤ ਦਾ ਅੰਕੜਾ ਵਧ ਸਕਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।