ਕੱਚੇ ਤੇਲ ’ਚ ਲੱਗੀ ਅੱਗ, ਘਰੇਲੂ ਪੱਧਰ ’ਤੇ ਪੈਟਰੋਲ-ਡੀਜ਼ਲ ’ਚ ਸ਼ਾਂਤੀ
(ਏਜੰਸੀ) ਨਵੀਂ ਦਿੱਲੀ। ਕੌਮਾਂਤਰੀ ਬਜ਼ਾਰ ’ਚ ਬ੍ਰੇਂਟ ਕਰੂਡ ਦੇ ਤਿੰਨ ਸਾਲ ਤੇ ਅਮਰੀਕੀ ਕਰੂਡ ਦੇ ਸੱਤ ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚਣ ਦਰਮਅਿਾਨ ਸੋਮਵਾਰ ਨੂੰ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਚਾਰ ਦਿਨਾਂ ਦੀ ਤੇਜ਼ੀ ਤੋਂ ਬਾਅਦ ਅੱਜ ਕੋਈ ਬਦਲਾਅ ਨਹੀਂ ਕੀਤਾ ਗਿਆ। ਐਤਵਾਰ ਨੂੰ ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਚੌਥੇ ਦਿਨ 35-35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਰਾਜਧਾਨੀ ਦਿੱਲੀ ’ਚ ਪੈਟਰੋਲ ਅੱਜ 105.84 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 94.57 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਿਹਾ ਇਸ ਤੋਂ ਪਿਛਲੇ ਸੋਮਵਾਰ ਨੂੰ ਲਗਾਤਾਰ ਸੱਤਵੇਂ ਦਿਨ ਘਰੇਲੂ ਪੱਧਰ ’ਤੇ ਪੈਟਰੋਲ 30 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਸੀ। ਇਸ ਤੋਂ ਬਾਅਦ ਦੋ ਦਿਨਾਂ ਤੱਕ ਸ਼ਾਂਤੀ ਰਹੀ ਪਰ ਉਸ ਤੋਂ ਬਾਅਦ ਤੇਜ਼ੀ ਬਣੀ ਹੋਈ ਸੀ।।
ਮੁੰਬਈ ’ਚ ਪੈਟਰੋਲ 111.77 ਰੁਪਏ ਤੇ ਡੀਜ਼ਲ 102.52 ਰੁਪਏ ਪ੍ਰਤੀ ਲੀਟਰ ’ਤੇ ਹੈ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਪੈਟਰੋਲ ਸਭ ਤੋਂ ਮਹਿੰਗਾ 114.45 ਰੁਪਏ ਪ੍ਰਤੀ ਲੀਟਰ ’ਤੇ ਅਤੇ ਡੀਜ਼ਲ 103.78 ਰੁਪਏ ਪ੍ਰਤੀ ਲੀਟਰ ’ਤੇ ਹੈ। ਹਾਲੇ ਦੇਸ਼ ਦੇ ਜ਼ਿਆਦਾਤਰ ਮੁੱਖ ਵੱਡੇ ਸ਼ਹਿਰਾਂ ’ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੋ ਗਈ ਹੈ ਤੇ ਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ ’ਚ ਡੀਜ਼ਲ ਵੀ ਸੈਂਕੜਾ ਲਾਉਣ ਵੱਲ ਵਧ ਰਿਹਾ ਹੈ। ਕੁਝ ਸ਼ਹਿਰਾਂ ’ਚ ਡੀਜ਼ਲ 100 ਰੁਪਏ ਤੋਂ ਪਾਰ ਪਹੁੰਚ ਚੁੱਕਿਆ ਹੈ ਇਸ ਮਹੀਨੇ ’ਚ ਹੁਣ ਤੱਕ 18 ਦਿਨਾਂ ’ਚੋਂ 14 ਦਿਨਾਂ ’ਚ ਇਨ੍ਹਾਂ ਦੋਵਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ ਇਸ ਮਹੀਨੇ ’ਚ ਹੁਣ ਤੱਕ ਪੈਟਰਲ 4.20 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 4.70 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ