ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home ਸੂਬੇ ਪੰਜਾਬ ਵਕਰਸ਼ਾਪ ’ਚ ਖੜ੍...

    ਵਕਰਸ਼ਾਪ ’ਚ ਖੜ੍ਹੀ ਕਾਰ ਨੂੰ ਲੱਗੀ ਅੱਗ

    Fire in Car Sachkahoon

    ਵਕਰਸ਼ਾਪ ’ਚ ਖੜ੍ਹੀ ਕਾਰ ਨੂੰ ਲੱਗੀ ਅੱਗ

    ਸੁਖਜੀਤ ਮਾਨ, ਬਠਿੰਡਾ। ਇੱਥੋਂ ਦੇ ਨਾਮਦੇਵ ਰੋਡ ’ਤੇ ਇੱਕ ਵਰਕਸ਼ਾਪ ’ਚ ਖੜ੍ਹੀ ਕਾਰ ਨੂੰ ਅੱਗ ਲੱਗਣ ’ਤੇ ਉਹ ਸੜਕੇ ਸੁਆਹ ਹੋ ਗਈ ਘਟਨਾ ਮੌਕੇ ਇੱਕ ਮਕੈਨਿਕ ਗੱਡੀ ਨੂੰ ਵੈਲਡਿੰਗ ਕਰ ਰਿਹਾ ਸੀ ਜਿਸਦੀ ਚੰਗਿਆੜੀ ਗੱਡੀ ’ਚੋਂ ਕਿਧਰੇ ਲੀਕ ਹੋਏ ਪੈਟਰੋਲ ਨੂੰ ਪੈਣ ਕਾਰਨ ਅੱਗ ਲੱਗ ਗਈ ਮੌਕੇ ’ਤੇ ਪਹੁੰਚਕੇ ਅੱਗ ਬੁਝਾਊ ਦਸਤੇ ਦੀ ਟੀਮ ਨੇ ਅੱਗ ’ਤੇ ਕਾਬੂ ਪਾ ਕੇ ਹੋਰ ਵਧੇਰੇ ਨੁਕਸਾਨ ਹੋਣ ਤੋਂ ਬਚਾਅ ਲਿਆ।

    ਫਾਇਰ ਅਫ਼ਸਰ ਮੱਖਣ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਸੀ ਕਾਰ ਨੂੰ ਅੱਗ ਲੱਗਣ ਦੀ ਤਾਂ ਉਹ ਮੌਕੇ ’ਤੇ ਪੁੱਜੇ ਉਨ੍ਹਾਂ ਦੱਸਿਆ ਕਿ ਆ ਕੇ ਦੇਖਿਆ ਕਿ ਵਰਕਸ਼ਾਪ ’ਚ ਕਾਫੀ ਜ਼ਿਆਦਾ ਧੂੰਆਂ ਫੈਲਿਆ ਹੋਇਆ ਸੀ ਪਰ ਉਨ੍ਹਾਂ ਦੀ ਟੀਮ ’ਚ ਸ਼ਾਮਿਲ ਸੁਖਵਿੰਦਰ ਸਿੰਘ ਫਾਇਰ ਫਾਈਟਰ ਨੇ ਹਿੰਮਤ ਅਤੇ ਦਲੇਰੀ ਨਾਲ ਅੰਦਰ ਜਾ ਕੇ ਦੇਖਿਆ ਕਿ ਕਾਰ ਨੂੰ ਅੱਗ ਲੱਗੀ ਹੋਈ ਸੀ ਤਾਂ ਉਸਨੇ ਅੱਗ ਨੂੰ ਕੰਟਰੋਲ ਕੀਤਾ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਨਾਲ ਇੱਕ ਗੱਡੀ ਦਾ ਨੁਕਸਾਨ ਜ਼ਰੂਰ ਹੋ ਗਿਆ ਪਰ ਬਾਕੀ ਉੱਥੇ ਮੌਜੂਦ ਗੱਡੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

    ਵਰਕਸ਼ਾਪ ’ਚ ਵੇਖਿਆ ਗਿਆ ਕਿ ਕਾਰ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਗਈ ਉੱਥੇ ਹੀ ਕੋਲ ਖੜ੍ਹੀ ਗੱਡੀ ਨੂੰ ਵੀ ਅੱਗ ਪੈ ਗਈ ਸੀ ਪਰ ਅੱਗ ਬੁਝਾਊ ਟੀਮ ਨੇ ਮੌਕੇ ’ਤੇ ਪੁੱਜਕੇ ਅੱਗ ’ਤੇ ਪਾਏ ਕਾਬੂ ਕਾਰਨ ਹੋਰ ਵਧੇਰੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਵਰਕਸ਼ਾਪ ਦੇ ਮਾਲਕ ਨੇ ਦੱਸਿਆ ਕਿ ਵਰਕਸ਼ਾਪ ’ਚ ਡੈਂਟਰ ਗੱਡੀ ਨੂੰ ਹੇਠਾਂ ਤੋਂ ਵੈਲਡਿੰਗ ਕਰ ਰਿਹਾ ਸੀ ਇਸੇ ਦੌਰਾਨ ਗੱਡੀ ਦੀ ਪੈਟਰੋਲ ਪਾਈਪ ਲੀਕ ਹੋ ਗਈ ਜਿਸ ਕਾਰਨ ਇਹ ਹਾਦਸਾ ਹੋ ਗਿਆ ਉਨ੍ਹਾਂ ਦੱਸਿਆ ਕਿ ਪੂਰੀ ਗੱਡੀ ਖਤਮ ਹੋ ਗਈ ਅਤੇ ਕੋਲ ਖੜ੍ਹੀ ਇੱਕ ਹੋਰ ਗੱਡੀ ਦਾ ਵੀ ਨੁਕਸਾਨ ਹੋ ਗਿਆ ਉਨ੍ਹਾਂ ਮੌਕੇ ’ਤੇ ਪੁੱਜਕੇ ਭਾਰੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਟੀਮ ਦਾ ਧੰਨਵਾਦ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।