ਟਰਾਈਡੈਂਟ ਫੈਕਟਰੀ ਧੌਲਾ ਵਿਖੇ ਤੂੜੀ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

Barnala News
ਲੱਗੀ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਕਰਮੀ।

ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ਮਾਨਸਾ ਰੋਡ ’ਤੇ ਸਥਿਤ ਟਰਾਈਡੈਂਟ ਫੈਕਟਰੀ ਧੌਲਾ ਵਿਖੇ ਅੱਜ ਬਾਅਦ ਦੁਪਹਿਰ ਲੋਡਰ ਟਰੈਕਟਰ ਨਾਲ ਤੂੜੀ ਸਟੋਰ ਕਰਦੇ ਸਮੇਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦੀ ਤੂੜੀ ਸੜ ਕੇ ਸੁਆਹ ਹੋ ਗਈ ਤੇ ਟਰੈਕਟਰ ਲੋਡਰ ਵੀ ਅੱਗ ਦੀ ਲਪੇਟ ’ਚ ਆ ਕੇ ਮੱਚ ਗਿਆ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਟਰਾਈਡੈਂਟ ਫੈਕਟਰੀ ਧੌਲਾ ਵਿਖੇ ਟਰੈਕਟਰ ਲੋਡਰ ਨਾਲ ਤੂੜੀ ਸਟੋਰ ਕਰਦੇ ਸਮੇਂ ਅਚਾਨਕ ਅੱਗ ਲੱਗ ਗਈ, ਅੱਗ ਦਾ ਪਤਾ ਲੱਗਦਿਆਂ ਤੁਰੰਤ ਫਾਇਰ ਬਰਗੇਡ ਬਰਨਾਲਾ ਨੂੰ ਸੂਚਿਤ ਕੀਤਾ ਗਿਆ।

ਸੂਚਨਾ ਮਿਲਦੇ ਹੀ ਫਾਇਰ ਅਫਸਰ ਘਟਨਾ ਸਥਾਨ ’ਤੇ ਪੁੱਜ ਗਏ, ਜਿਨ੍ਹਾਂ ਅੱਗ ਨੂੰ ਬਝਾਉਣਾ ਸ਼ੁਰੂ ਕਰ ਦਿੱਤਾ ਪਰ ਤੂੜੀ ਨੂੰ ਅੱਗ ਜਿਆਦਾ ਲੱਗੀ ਹੋਣ ਕਾਰਨ ਅੱਗ ਬਝਾਉਣ ਵਾਲੀਆਂ ਗੱਡੀਆ ਬਠਿੰਡਾ, ਰਾਮਪੁਰਾ ਫੂਲ, ਸੰਗਰੂਰ ਤੇ ਹੋਰ ਕਈ ਥਾਂ ਤੋਂ ਗੱਡੀਆਂ ਬਲਾਉਣੀਆ ਪਈਆਂ, ਜਿਨ੍ਹਾਂ ਅੱਗ ’ਤੇ ਕਾਬੂ ਪਾਉਣ ਲਈ ਵੱਡੀ ਗਿਣਤੀ ’ਚ ਫਾਇਰ ਬਰਗੇਡ ਦੇ ਮੁਲਾਜ਼ਮਾਂ ਨੇ ਬੜੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਪਰ ਲੱਖਾਂ ਰੁਪਏ ਦੀ ਤੂੜੀ ਤੇ ਟਰੈਕਟਰ ਲੋਡਰ ਸੜਕੇ ਸੁਆਹ ਹੋ ਗਿਆ ਹੈ। ਖਬਰ ਲੈ ਕੇ ਜਾਣ ਤੱਕ ਪੂਰੇ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਹੈ, ਅੱਗ ਲੱਗਣ ਕਾਰਨ ਚਾਰੇ ਪਾਸੇ ਘੁੰਪ ਹਨੇਰਾ ਛਾ ਗਿਆ।

LEAVE A REPLY

Please enter your comment!
Please enter your name here