ਚਾਲਕ ਵਾਲ-ਵਾਲ ਬਚਿਆ, ਕਾਰ ਪੂਰੀ ਤਰ੍ਹਾਂ ਹੋਈ ਸੁਆਹ | Fire Accident News
Fire Accident News: (ਮੇਵਾ ਸਿੰਘ) ਅਬੋਹਰ। ਤਹਿ: ਅਬੋਹਰ ਦੇ ਪਿੰਡ ਸੇਰੇਵਾਲਾ ਦੇ ਨਜ਼ਦੀਕ ਬੀਤੀ ਰਾਤ ਇੱਕ ਕਾਰ ਵਿੱਚ ਹੀਟਰ ਚੱਲਣ ਕਾਰਨ ਅਚਾਨਕ ਹੀ ਅੱਗ ਲੱਗ ਗਈ, ਜਿਸ ਨਾਲ ਕਾਰ ਚਾਲਕ ਤਾਂ ਵਾਲ-ਵਾਲ ਬਚ ਗਿਆ, ਜਦੋਂ ਕਿ ਉਸ ਦੀ ਕਾਰ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈ। ਕਾਰ ਸਵਾਰ ਵਿਅਕਤੀ ਪਿੰਡ ਰਾਜਾਂ ਵਾਲੀ ਤੋਂ ਸ੍ਰੀ ਗੰਗਾਨਗਰ ਜਾ ਰਿਹਾ ਸੀ।
ਇਹ ਵੀ ਪੜ੍ਹੋ: Crime News: ਪੰਜਾਬ ਪੁਲਿਸ ਵੱਲੋਂ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਗੰਗਾਨਗਰ ਰਾਮਦੇਵ ਕਾਲੌਨੀ ਦੇ ਨਿਵਾਸੀ ਭਾਨੂੰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੰਦੀਪ ਕੱਲ੍ਹ ਆਪਣੀ ਕਾਰ ਵਿੱਚ ਬਠਿੰਡਾ ਕਿਸੇ ਕੰਮ ਗਿਆ ਸੀ ਤੇ ਦੇਰ ਰਾਤ ਜਦੋਂ ਉਹ ਉੱਥੋਂ ਵਾਪਿਸ ਆ ਰਿਹਾ ਸੀ ਤਾਂ ਰਾਜਾਂ ਵਾਲੀ ਪਿੰਡ ਵਿੱਚ ਆਪਣੇ ਇੱਕ ਦੋਸਤ ਨੂੰ ਉਸ ਦੇ ਘਰ ਛੱਡਕੇ ਕਾਰ ’ਤੇ ਹੀ ਵਾਪਸ ਸ੍ਰੀ ਗੰਗਾਨਗਰ ਘਰ ਆ ਰਿਹਾ ਸੀ ਤਾਂ ਜਦੋਂ ਉਹ ਪਿੰਡ ਸੇਰੇਵਾਲਾ ਨੇੜੇ ਪਹੁੰਚਿਆ ਤਾਂ ਅਚਾਨਕ ਹੀ ਕਾਰ ਵਿੱਚ ਕੁਝ ਜਲਣ ਮਹਿਸੂਸ ਹੋਣ ਲੱਗੀ, ਕਿਉਂਕਿ ਕਾਰ ਵਿੱਚ ਕਾਫੀ ਸਮੇਂ ਤੋਂ ਹੀਟਰ ਚੱਲ ਰਿਹਾ ਸੀ, ਇਸ ਨੂੰ ਦੇਖਦੇ ਹੋਏ ਉਹ ਕਾਰ ਵਿੱਚੋਂ ਬਾਹਰ ਨਿਕਲਿਆ ਤਾਂ ਕਾਰ ਵਿੱਚ ਅਚਾਨਕ ਹੀ ਪਟਾਖੇ ਵੱਜਣ ਵਰਗੀ ਅਵਾਜ ਆਈ, ਦੇਖਦੇ ਹੀ ਦੇਖਦੇ ਕਾਰ ਬੁਰੀ ਤਰ੍ਹਾਂ ਨਾਲ ਅੱਗ ਦੀਆਂ ਲਾਟਾਂ ਵਿੱਚ ਘਿਰ ਗਈ, ਜਿਸ ਨਾਲ ਉਹ ਤਾਂ ਵਾਲ ਵਾਲ ਬਚ ਗਿਆ ਪਰ ਉਸ ਦੀ ਕਰੀਬ 6 ਲੱਖ ਰੁਪਏ ਦੀ ਕਾਰ ਅੱਗ ਲੱਗਣ ਕਰਕੇ ਸੁਆਹ ਹੋ ਗਈ।