6 ਬੱਕਰੀਆਂ ਤੇ ਇਕ ਮੱਝ ਦੀ ਮੌਤ , ਵੈਨਟਰੀ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ | Abohar Fire Accident
Abohar Fire Accident: ਅਬੋਹਰ, (ਮੇਵਾ ਸਿੰਘ)। ਤਹਿ: ਅਬੋਹਰ ਦੀ ਢਾਹਣੀ ਕੜਾਕਾ ਸਿੰਘ ‘ਚ ਬੀਤੀ ਰਾਤ ਕਰੀਬ 2 ਵਜੇ ਪਸ਼ੂਆਂ ਦੇ ਨਹੁਰੇ ਵਿਚ ਅਚਾਨਕ ਹੀ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਨਹੁਰੇ ਵਿਚ ਬੱਝੀਆਂ ਬੱਕਰੀਆਂ, ਮੱਝ ਅਤੇ ਇਕ ਕੱਟੀ ਬੁਰੀ ਤਰ੍ਹਾਂ ਜਲ ਗਈਆਂ। ਜਾਣਕਾਰੀ ਅਨੁਸਾਰ ਇਥੋਂ ਦੇ ਸਾਬਕਾ ਪੰਚਾਇਤ ਮੈਂਬਰ ਮੰਗਲ ਸਿੰਘ ਦੇ ਘਰ ਬਣੇ ਪਸ਼ੂਆਂ ਦੇ ਨਹੁਰੇ ਵਿਚ ਬੀਤੀ ਰਾਤ 6 ਬੱਕਰੀਆਂ ਇਕ ਬੱਕਰਾ ਤੇ ਇਕ ਨਵੀਂ ਸੂਈ ਮੱਝ ਤੇ ਛੋਟੀ ਕੱਟੀ ਬੰਨ੍ਹੀਆਂ ਹੋਈਆਂ ਸਨ।
ਮੰਗਲ ਸਿੰਘ ਨੇ ਦੱਸਿਆ ਕਿ ਉਸ ਦਾ ਸਾਰਾ ਪਰਿਵਾਰ ਇਕ ਵਿਆਹ ਸਮਾਗਮ ਵਿਚ ਗਿਆ ਸੀ ਤੇ ਉਹ ਤੇ ਉਸ ਦੀ ਪਤਨੀ ਹੀ ਘਰ ਵਿਚ ਸਨ। ਉਨ੍ਹਾਂ ਨਹੁਰੇ ਵਿਚ ਰੋਸ਼ਨੀ ਵਾਸਤੇ ਇਕ ਬਲਬ ਲਾਇਆ ਹੋਇਆ ਹੈ, ਜਿਸ ਦੀ ਤਾਰ ਪਸ਼ੂਆਂ ਦੇ ਵਾੜੇ ਦੇ ਉਪਰ ਦੀ ਲੰਘਦੀ ਹੈ। ਮੰਗਲ ਸਿੰਘ ਨੇ ਦੱਸਿਆ ਕਿ ਕਰੀਬ ਰਾਤ 2ਕੁ ਵਜੇ ਜਦੋਂ ਉਸ ਨੇ ਪਸ਼ੂਆਂ ਦੇ ਵਾੜੇ ਵਿਚ ਅੱਗ ਲੱਗੀ ਦੇਖੀ ਤਾਂ ਉਸ ਨੇ ਅੱਗ ਨੂੰ ਬਝਾਉਣ ਦੀ ਕੋਸ਼ਿਸ ਕੀਤੀ, ਪਰੰਤੂ ਉਦੋਂ ਤੱਕ ਅੱਗ ਆਪਣਾ ਭਿਆਨਕ ਰੂਪ ਧਾਰ ਚੁੱਕੀ ਸੀ, ਜਿਸ ਕਰਕੇ ਨਹੁਰੇ ਵਿਚਲੇ ਸਾਰੇ ਪਸ਼ੂਆਂ ਦੀ ਅੱਗ ਦੀ ਲਪੇਟ ਵਿਚ ਆਉਣ ਕਰਕੇ ਮੌਤ ਹੋ ਗਈ।
ਇਹ ਵੀ ਪੜ੍ਹੋ: Murder: ਕਿਰਚ ਮਾਰ ਕੇ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ
ਪਰੰਤੂ ਛੋਟਾ ਨਵਜਾਤ ਕੱਟੀ ਜੋ ਕਿ ਜਿਉਂਦੀ ਹਾਲਤ ਵਿਚ ਸੀ ਉਸ ਨੂੰ ਅੱਗ ਚੋਂ ਸੁਰੱਖਿਅਤ ਬਾਹਰ ਕੱਢਣ ਸਮੇਂ ਉਸ ਦਾ ਮੂੰਹ ਤੇ ਹੱਥ ਵੀ ਜਲ ਗਏ, ਤੇ ਨਵਜਾਤ ਕੱਟੀ ਵੀ ਬੁਰੀ ਤਰ੍ਹਾਂ ਜਲ ਗਈ,ਤੇ ਉਸ ਨੂੰ ਅਧਜਲੀ ਹਾਲਤ ਵਿਚ ਬਾਹਰ ਕੱਢਿਆ ਗਿਆ। ਉਸ ਨੇ ਦੱਸਿਆ ਕਿ ਛੋਟੇ ਕੱਟੀ ਨੂੰ ਬਾਹਰ ਕੱਢਣ ਸਮੇਂ ਉਸ ਦਾ ਭਰਾ ਵੀ ਬੇਹੋਸ ਹੋ ਗਿਆ, ਜੇਗਰ ਉਸ ਨੂੰ ਉਥੋਂ ਬਾਹਰ ਨਾ ਕੱਢਿਆ ਜਾਂਦਾ ਤਾਂ ਹੋ ਸਕਦਾ ਉਹ ਵੀ ਵਾੜੇ ਵਿਚ ਲੱਗੀ ਅੱਗ ਦੀ ਲਪੇਟ ਵਿਚ ਆ ਕੇ ਮੱਚ ਜਾਂਦਾ।
ਇਧਰ ਇਸ ਅੱਗ ਦੀ ਘਟਨਾ ਦਾ ਪਤਾ ਚੱਲਣ ’ਤੇ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਬਬਲੂ, ਸਾਬਕਾ ਪੰਚ ਪ੍ਰੀਤਮ ਸਿੰਘ ਤੇ ਢਾਹਣੀ ਦੇ ਹੋਰ ਲੋਕ ਮੌਕੇ ’ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ। ਇਧਰ ਘਟਨਾਂ ਦੀ ਸੂਚਨਾ ਮਿਲਣ ’ਤੇ ਵੈਨਟਰੀ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਟੀਮ ਵੀ ਬਚਾਅ ਕਾਰਜਾਂ ਲਈ ਮੌਕੇ ’ਤੇ ਪਹੁੰਚੇ ਗਏ ਸਨ। Abohar Fire Accident