ਪਟਿਆਲਾ ਦੀ ਇੱਕ ਸਪੋਰਟਸ ਫੈਕਟਰੀ ‘ਚ ਲੱਗੀ ਅੱਗ

ਪਟਿਆਲਾ ਦੀ ਇੱਕ ਸਪੋਰਟਸ ਫੈਕਟਰੀ ‘ਚ ਲੱਗੀ ਅੱਗ

ਪਟਿਆਲਾ (ਖੁਸ਼ਵੀਰ ਤੂਰ)। ਪਟਿਆਲਾ ਦੇ ਫੋਕਲ ਪੁਆਇੰਟ ‘ਚ ਐਸਕੇ ਸਪੋਰਟਸ ਨਾਂਅ ਦੀ ਫੈਕਟਰੀ ‘ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਫੈਕਟਰੀ ਪਲਾਟ ਨੰ ਏ.7 ਸਾਹਮਣੇ ਬਿਜਲੀ ਗਰਿੱਡ ਮੇਨ ਰੋਡ ਪਟਿਆਲਾ ਵਿਖੇ ਸਥਿਤ ਹੈ ਅਤੇ ਇਸ ਫੈਕਟਰੀ ‘ਚ ਖੇਡਾਂ ਦਾ ਸਾਮਾਨ ਬਣਾਇਆ ਜਾਂਦਾ ਸੀ। ਅੱਗ ਲੱਗਣ ਦਾ ਪਤਾ ਲੱਗਣ ‘ਤੇ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਦੱਸਣਯੋਗ ਹੈ ਕਿ ਅੱਗ ਲੱਗਣ ਦੇ ਕਾਰਨ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰ ਫੈਕਟਰੀ ‘ਚ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।