ਸਾੜੀ ਦੀ ਦੁਕਾਨ ’ਚ ਲੱਗੀ ਅੱਗ, ਦੋ ਦੀ ਮੌਤ

Fire
ਸੰਕੇਤਕ ਫੋਟੋ।

ਸਾੜੀ ਦੀ ਦੁਕਾਨ ’ਚ ਲੱਗੀ ਅੱਗ, ਦੋ ਦੀ ਮੌਤ

(ਏਜੰਸੀ)
ਝਾਂਸੀl  ਉੱਤਰ ਪ੍ਰਦੇਸ਼ ’ਚ ਝਾਂਸੀ ਦੇ ਕੋਤਵਾਲੀ ਥਾਣਾ ਖੇਤਰ ’ਚ ਬੁੱਧਵਾਰ ਸਵੇਰੇ ਸਾੜ੍ਹੀਆਂ ਦੀ ਦੁਕਾਨ ਅਤੇ ਉੱਪਰ ਸਥਿਤ ਰਿਹਾਇਸ਼ੀ ਇਲਾਕੇ ’ਚ ਭਿਆਨਕ ਅੱਗ ਲੱਗ ਗਈ ਹਾਦਸੇ ਸਮੇਂ ਪਰਿਵਾਰ ਦੇ ਨੌਂ ਮੈਂਬਰ ਉਪਰਲੇ ਹਿੱਸੇ ਵਿੱਚ ਸੁੱਤੇ ਹੋਏ ਸਨ ਹੇਠਾਂ ਸਾੜੀਆਂ ਦੀ ਦੁਕਾਨ ਤੋਂ ਲੱਗੀ ਅੱਗ ਤੇਜ਼ੀ ਨਾਲ ਉਪਰਲੀ ਮੰਜ਼ਿਲ ਤੱਕ ਪਹੁੰਚ ਗਈ ਅਤੇ ਇਸ ਦੀ ਲਪੇਟ ’ਚ ਆ ਕੇ ਬਜ਼ੁਰਗ ਜੋੜੇ ਦੀ ਮੌਤ ਹੋ ਗਈl

ਪੁਲਿਸ ਅਤੇ ਗੁਆਂਢੀਆ ਦੀ ਮੱਦਦ ਨਾਲ ਪਰਿਵਾਰ ਦੇ 7 ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਕੋਤਵਾਲੀ ਥਾਣਾ ਖੇਤਰ ਦੇ ਨਾਰੀਆ ਬਾਜ਼ਾਰ ’ਚ ਸਥਿਤ ਸਾੜ੍ਹੀ ਸੈਂਟਰ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟਰੇਟ ਰਵਿੰਦਰ ਕੁਮਾਰ ਅਤੇ ਐਸਐਸਪੀ ਸ਼ਿਵਹਰੀ ਮੀਨਾ ਸਮੇਤ ਕਈ ਥਾਣਿਆ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਫਾਇਰ ਬਿ੍ਰਗੇਡ ਅਤੇ ਸਥਾਨਕ ਲੋਕਾਂ ਦੀ ਮੱਦਦ ਨਾਲ ਅੱਗ ’ਚ ਫਸੇ ਸਾਰੇ 9 ਲੋਕਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆl

ਇਸ ’ਚ ਅਜੇ ਅਤੇ ਸੰਜੇ ਸਮੇਤ 7 ਲੋਕਾਂ ਦਾ ਬਚਾਅ ਹੋ ਗਿਆ ਜਦਕਿ ਸ਼੍ਰੀਰਾਮ ਅਗਰਵਾਲ (70) ਅਤੇ ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ (68) ਗੰਭੀਰ ਰੂਪ ’ਚ ਝੁਲਸ ਗਏ ਦੋਵਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਉਥੇ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਮਿ੍ਰਤਕ ਐਲਾਨ ਦਿੱਤਾ ਗਿਆ ਬਚਾਅ ਕਾਰਜ ’ਚ ਕੋਤਵਾਲੀ ਦੇ ਐਸਐਚਓ ਤੁਲਸੀ ਰਾਮ ਪਾਂਡੇ ਜ਼ਖ਼ਮੀ ਹੋ ਗਏ ਅਤੇ ਫਾਇਰ ਬਿ੍ਰਗੇਡ ਦੇ ਦੋ ਕਰਮਚਾਰੀ ਹਰੀਸ਼ਨ ਸਿੰਘ ਅਤੇ ਇੱਕ ਹੋਰ ਵੀ ਝੁਲਸ ਗਏ ਪਾਂਡੇ ਨੂੰ ਵੀ ਡਾਕਟਰੀ ਇਲਾਜ ਲਈ ਭੇਜਿਆ ਗਿਆ ਸੀl

ਜਿੱਥੇ ਧੂੰਏਂ ਕਾਰਨ ਉਸ ਦੇ ਫੇਫੜਿਆਂ ਵਿੱਚ ਭਰਨ ਕਾਰਨ ਸਾਹ ਲੈਣ ’ਚ ਮੁਸ਼ਕਲ ਹੋ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਸੀ ਦੋਵੇਂ ਪੁਲਿਸ ਮੁਲਾਜ਼ਮਾਂ ਦਾ ਵੀ ਇਲਾਜ ਚੱਲ ਰਿਹਾ ਹੈ ਫਿਲਹਾਲ ਮੌਕੇ ’ਤੇ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ ਜ਼ਿਕਰਯੋਗ ਹੈ ਕਿ ਨਾਰੀਆ ਬਾਜ਼ਾਰ ’ਚ ਪੂਨਮ ਸਰੀ ਭੰਡਾਰ ਦੇ ਨਾਂਅ ’ਤੇ ਸ਼੍ਰੀਰਾਮ ਅਗਰਵਾਲ ਦੀ ਦੁਕਾਨ ਹੈ ਤਿੰਨ ਮੰਜ਼ਿਲਾ ਇਮਾਰਤ ’ਚ ਸ਼੍ਰੀਰਾਮ ਘਰ ਦੇ ਉਪਰੇਲ ਹਿੱਸੇ ’ਚ ਆਪਣੇ ਦੋ ਪੁੱਤਰਾਂ ਅਜੇ ਅਤੇ ਸੰਜੇ ਨਾਲ ਰਹਿ ਰਹੇ ਹਨ ਅੱਜ ਸਵੇਰੇ 4 ਵਜੇ ਦੇ ਦਰੀਬ ਸਾੜ੍ਹੀ ਸੈਂਟਰ ਦੇ ਹੇਠਾਂ ਅਚਾਨਕ ਅੱਗ ਲੱਗ ਗਈl

ਜੋ ਜਲਦੀ ਹੀ ਉਪਰਲੇ ਹਿੱਸੇ ਤੱਕ ਫੈਲ ਗਈ ਜਦੋਂ ਤੱਕ ਪਰਿਵਾਰਕ ਮੈਂਬਰਾ ਦੀਆਂ ਅੱਖਾਂ ਖੁੱਲ੍ਹੀਆਂ ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਸਾਰੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਸੀ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇੱਕਠੇ ਹੋ ਗਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀl