ਕਦੇ ਵੀ ਹੋ ਸਕਦੀ ਹੈ ਗ੍ਰਿਫਤਾਰੀ
ਸੱਚ ਕਹੂੰ ਨਿਊਜ਼, ਮੋਹਾਲੀ
ਰੈਪਰ ਤੇ ਗਾਇਕ ਹਨੀ ਸਿੰਘ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੋਹਾਲੀ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਹਨੀ ਸਿੰਘ ‘ਤੇ ਉਨ੍ਹਾਂ ਦੇ ਨਵੇਂ ਗੀਤ ‘ਮੱਖਣਾ’ ‘ਚ ਮਹਿਲਾਵਾਂ ਨੂੰ ਲੈ ਕੇ ਇਤਰਾਜ਼ਯੋਗ ਤੇ ਅਸ਼ਲੀਲ ਸ਼ਬਦਾਂ ਦਾ ਇਸਤੇਮਾਲ ਕਰਨ ਦਾ ਦੋਸ਼ ਹੈ। ਬੀਤੇ ਦਿਨੀਂ ਇਸ ਮਾਮਲੇ ‘ਤੇ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਿਸ ‘ਚ ਸ਼ਿਕਾਇਤ ਦਰਜ ਕੀਤੀ ਸੀ।
ਰਾਜ ਮਹਿਲਾ ਕਮਿਸ਼ਨ ਦੀ ਸ਼ਿਕਾਇਤ ‘ਤੇ ਹਨੀ ਸਿੰਘ ਤੇ ਭੂਸ਼ਣ ਕੁਮਾਰ ਖਿਲਾਫ ਪੰਜਾਬ ਦੇ ਮੋਹਾਲੀ ਦੇ ਮਟੌਰ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ‘ਤੇ ਸੈਕਸ਼ਨ 294 (ਗੀਤਾਂ ਦੇ ਜ਼ਰੀਏ ਅਸ਼ਲੀਲਤਾ ਫੈਲਾਉਣਾ) ਅਤੇ 506 (ਧਮਕਾਉਣਾ) ਸਮੇਤ ਕੁਝ ਹੋਰ ਧਾਰਾਵਾਂ ‘ਚ ਇਹ ਮਾਮਲਾ ਦਰਜ ਹੋਇਆ ਹੈ। ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਹਨੀ ਸਿੰਘ ਦੀ ਹਾਲੇ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਉਨ੍ਹਾਂ ਦੀ ਗ੍ਰਿਫਤਾਰੀ ਕਦੇ ਵੀ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਜਲਦ ਥਾਣੇ ਸੱਦਿਆ ਜਾ ਸਕਦਾ ਹੈ।
ਮੋਹਾਲੀ ਦੇ ਮਟੌਰ ਥਾਣੇ ‘ਚ ਦਰਜ ਐੱਫ. ਆਈ. ਆਰ. ਦਰਜ ਹੋਈ ਹੈ। ਟੀ-ਸੀਰੀਜ਼ ਦੇ ਐਮਡੀ ਭੂਸ਼ਣ ਕੁਮਾਰ ਖਿਲਾਫ ਵੀ ਐੱਫ. ਆਈ. ਆਰ. ਦਰਜ ਹੋਈ ਹੈ। ਡੀ. ਜੀ. ਪੀ. ਨੇ ਮੋਹਾਲੀ ਦੇ ਐੱਸ. ਐੱਸ.ਪੀ. ਨੂੰ ਮਾਮਲੇ ਦੀ ਜਾਂਚ ਸੌਂਪੀ ਸੀ। ਮਹਿਲਾ ਕਮਿਸ਼ਨ ਦੇ ਦਖਲ ਤੋਂ ਬਾਅਦ ਮਸਲਾ ਉੱਠਿਆ ਸੀ।
ਦੱਸਣਯੋਗ ਹੈ ਕਿ ਪੌਪ ਸਟਾਰ ਹਨੀ ਸਿੰਘ ਦੇ ਗੀਤ ‘ਮੱਖਣਾ’ ‘ਤੇ ਵਿਵਾਦ ਹੋ ਗਿਆ ਸੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਗੀਤ ਦਾ ਨੋਟਿਸ ਲਿਆ ਹੈ ਤੇ ਪੁਲਿਸ ਤੋਂ 12 ਜੁਲਾਈ ਤੱਕ ਇਸ ਮਾਮਲੇ ‘ਚ ਕਾਰਵਾਈ ਰਿਪੋਰਟ ਮੰਗੀ ਹੈ ਗੀਤ ‘ਮੱਖਣਾ’ ਦੇ ਬੋਲਾਂ ‘ਤੇ ਮਹਿਲਾ ਕਮਿਸ਼ਨ ਨੇ ਔਰਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਵਰਤੇ ਜਾਣ ਦੇ ਦੋਸ਼ ਲਾਏ ਹਨ ਇਸ ਗੀਤ ਨੂੰ ਨੇਹਾ ਕੱਕੜ ਨੇ ਗਾਇਆ ਹੈ ਜ਼ਿਕਰਯੋਗ ਹੈ ਕਿ ਇਸ ਤੋਂ?ਪਹਿਲਾਂ ਵੀ ਹਨੀ ਸਿੰਘ ਦਾ ਇੱਕ ਗੀਤ ‘ਮੈਂ ਹੂੰ ਬਲਾਤਕਾਰੀ’ ਵਰਗੇ ਸ਼ਬਦਾਂ ਕਾਰਨ ਵਿਵਾਦਾਂ ‘ਚ ਰਹਿ ਚੁੱਕਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।