ਸਾਡੇ ਨਾਲ ਸ਼ਾਮਲ

Follow us

11.9 C
Chandigarh
Wednesday, January 21, 2026
More
    Home Breaking News Bathinda News...

    Bathinda News: ਕੌਮੀ ਝੰਡਾ ਤਿਰੰਗਾ ਸਾੜਨ ਦੇ ਮਾਮਲੇ ‘ਚ ਪਰਚਾ ਦਰਜ਼

    Ludhiana News

    Bathinda News: ਬਠਿੰਡਾ (ਸੁਖਜੀਤ ਮਾਨ)। ਇੱਥੋਂ ਦੇ ਭਾਰਤ ਨਗਰ ਵਿੱਚ ਬੀਤੀ ਰਾਤ ਅਣਪਛਾਤਿਆਂ ਵੱਲੋਂ ਭਾਰਤ ਦੇ ਕੌਮੀ ਝੰਡੇ ਤਿਰੰਗੇ ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਪੁਲਿਸ ਵੱਲੋਂ ਇਸ ਸਬੰਧ ‘ਚ ਕੇਸ ਦਰਜ਼ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

    Read Also : Punjab News: ਪੰਜਾਬ ਦੇ ਇਸ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

    ਵੇਰਵਿਆਂ ਮੁਤਾਬਿਕ ਕੌਮੀ ਝੰਡੇ ਨੂੰ ਸਾੜਨ ਦੀ ਘਟਨਾ ਥਾਣਾ ਕੈਂਟ ‘ਚ ਪੈਂਦੇ ਭਾਰਤ ਨਗਰ ਦੀ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਕਿਸੇ ਰਾਹਗੀਰ ਵੱਲੋਂ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪੁੱਜੀ। ਕੌਮੀ ਝੰਡਾ ਸਾੜ ਕੇ ਸ਼ਾਂਤੀ ਭੰਗ ਕਰਨ ਦੀ ਇਸ ਕੋਝੀ ਹਰਕਤ ਨੂੰ ਪੁਲਿਸ ਹਲਕੇ ਵਿੱਚ ਨਹੀਂ ਲੈ ਰਹੀ। ਪੁਲਿਸ ਨੇ ਇਸ ਸਬੰਧੀ ਥਾਣਾ ਕੈਂਟ ਵਿੱਚ ਧਾਰਾ 152 ਬੀਐਨਐਸ ਤੇ ਕੌਮੀ ਸਨਮਾਨ ਦਾ ਅਪਮਾਨ ਕਰਨ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। Bathinda News

    LEAVE A REPLY

    Please enter your comment!
    Please enter your name here