ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਵੀ ਨਾਂਅ
ਏਜੰਸੀ, ਨਵੀਂ ਦਿੱਲੀ
ਦਿੱਲੀ ‘ਚ ਸਿਗਨੇਚਰ ਬ੍ਰਿਜ ਦੇ ਉਦਘਾਟਨ ਮੌਕੇ ਹੋਏ ਹੰਗਾਮੇ ਦਾ ਮਾਮਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖਾਨ ਖਿਲਾਫ਼ ਦਿੱਲੀ ਪੁਲਿਸ ‘ਚ ਐਫਆਈਆਰ ਦਰਜ ਕਰਵਾਈ ਗਈ ਹੈ ਐਫਆਈਆਰ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂਅ ਵੀ ਦਰਜ ਹੈ ਬ੍ਰਿਜ ਦੇ ਉਦਘਾਟਨ
ਸਮਾਰੋਹ ਦੇ ਦਿਨ ਇੱਕ ਤਰ੍ਹਾਂ ਜਿੱਥੇ ਮਨੋਜ ਤਿਵਾੜੀ ਦੀ ਦਿੱਲੀ ਪੁਲਿਸ ਦੇ ਅਫ਼ਸਰਾਂ ਤੋਂ ਇਲਾਵਾ ਅਅਢ ਵਰਕਰਾਂ ਨਾਲ ਝੜਪ ਹੋਈ ਸੀ, ਤਾਂ ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖਾਨ ਮਨੋਜ ਤਿਵਾੜੀ ਨੂੰ ਧੱਕਾ ਦਿੰਦੇ ਦਿਖਾਈ ਦਿੱਤੇ ਸਨ ਸੂਤਰਾਂ ਨੇ ਦੱਸਿਆ ਕਿ ਅਮਾਨਤੁੱਲ੍ਹਾ ਖਿਲਾਫ਼ ਆਈਪੀਸੀ ਦੀ 6 ਧਾਰਾਵਾਂ 323 (ਮਾਰਕੁੱਟ ਕਰਨਾ), 506 (ਜਾਨ ਤੋਂ ਮਾਰਨ ਦੀ ਧਮਕੀ ਦੇਣਾ), 308 (ਸੱਟ ਪਹੁੰਚਾਉਣਾ), 120 ਈ (ਅਪਰਾਧਿਕ ਸਾਜਿਸ਼ ਘੜਨਾ), 341 (ਰਸਤਾ ਰੋਕਣਾ) ਤੇ 34 (ਕਾਮਨ ਇੰਨਟੇਸ਼ਨ) ਤਹਿਤ ਮਾਮਲਾ ਦਰਜ ਕੀਤਾ ਗਿਆ
ਹੈਮਨੋਜ ਤਿਵਾੜੀ ਖਿਲਾਫ਼ ਨਹੀਂ ਦਰਜ ਹੋਈ ਐਫਆਈਆਰ
ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਆਪ ਦੇ ਵਿਧਾਇਕ ‘ਤੇ ਤਾਂ ਐਫਆਈਆਰ ਦਰਜ ਕਰ ਲਈ ਗਈ, ਪਰ ਦਿੱਲੀ ਭਾਜਪਾ ਦੇ ਇੰਚਾਰਜ਼ ਮਨੋਜ ਤਿਵਾੜੀ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕੀਤਾ ਨਾਲ ਹੀ ਪੁਲਿਸ ਵਾਲਿਆਂ ਨਾਲ ਵੀ ਝੜਪ ਹੋਈ ਇਸ ਮਾਮਲੇ ‘ਤੇ ਦਿੱਲੀ ਪੁਲਿਸ ਨੇ ਲਿਖਤੀ ਸ਼ਿਕਾਇਤ ਦੇਣ ਦੇ ਬਾਵਜ਼ੂਦ ਮਨੋਜ ਤਿਵਾੜੀ ਖਿਲਾਫ਼ ਕੋਈ ਐਫਆਈਆਰ ਦਰਜ ਨਹੀਂ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।