ਫਿਨਲੈਂਡ ਨਾਟੋ ਨਾਲ ਰਲੇਵੇਂ ਲਈ ਤਿਆਰ
ਮਾਸਕੋ l ਯੂਕਰੇਨ ਵਿੱਚ ਰੂਸੀ ਫੌਜੀ ਕਾਰਵਾਈ ਦੇ ਕਾਰਨ ਫਿਨਲੈਂਡ ਨੇ ਨਾਟੋ ਦੇ ਨਾਲ ਆਪਣੇ ਸੰਭਾਵਿਤ ਵਿਲੀਨਤਾ ’ਤੇ ਚਰਚਾ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਸਬੰਧ ਵਿਚ ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨਿਨਿਸਤੋ ਨੇ ਕਿਹਾ ਹੈ ਕਿ ਯੂਕਰੇਨ ਵਿਚ ਰੂਸੀ ਫੌਜੀ ਹਮਲੇ ਤੋਂ ਬਾਅਦ ਪੂਰਬੀ ਅਤੇ ਉੱਤਰੀ ਯੂਰਪ ਵਿਚ ਸਥਿਤੀ ਕਾਫੀ ਬਦਲ ਗਈ ਹੈ, ਜਿਸ ਕਾਰਨ ਉਹ ਨਾਟੋ ਦੀ ਮੈਂਬਰਸ਼ਿਪ ’ਤੇ ਵਿਚਾਰ ਕਰਨ ਲਈ ਤਿਆਰ ਹਨ। ਉਹਨਾ ਕਿਹਾ, ‘‘ਫਿਨਲੈਂਡ ਅਤੇ ਸਵੀਡਨ ਦੋਵਾਂ ਵਿੱਚ ਸਥਿਤੀ ਬਦਲ ਗਈ ਹੈ। ਅਸੀਂ ਚੋਣਾਂ ਵਿੱਚ ਪਹਿਲੀ ਵਾਰ ਦੇਖ ਰਹੇ ਹਾਂ ਕਿ ਜ਼ਿਆਦਾਤਰ ਲੋਕ ਨਾਟੋ ਵਿੱਚ ਸ਼ਾਮਲ ਹੋਣ ਦੇ ਸਮਰਥਨ ਵਿੱਚ ਹਨ। ਹੁਣ ਅਸੀਂ ਸੰਸਦ ਵਿੱਚ ਇਸ ਬਾਰੇ ਚਰਚਾ ਕਰਨ ਲਈ ਤਿਆਰ ਹਾਂ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ