ਫਿੰਚ ਨੇ ਟੀ20 ‘ਚ ਰੋਹਿਤ ਨੂੰ ਛੱਡਿਆ ਪਿੱਛੇ

45 ਗੇਂਦਾਂ ‘ਚ ਠੋਕਿਆ ਸੈਂਕੜਾ ਟੀ20 ਂਚ 6ਵਾਂ ਸੈਂਕੜਾ

4 ਅਗਸਤ

 

ਜ਼ਬਰਦਸਤ ਲੈਅ ‘ਚ ਚੱਲ ਰਹੇ ਆਸਟਰੇਲੀਆ ਦੇ ਆਰੋਨ ਫਿੰਚ ਨੇ ਇੰਗਲੈਂਡ ‘ਚ ਖੇਡੇ ਜਾ ਰਹੇ ਟੀ20 ਬਲਾਸਟ ਟੂਰਨਾਮੈਂਟ ‘ਚ ਸਰ੍ਹੇ ਵੱਲੋਂ ਖੇਡਦਿਆਂ ਉਹਨਾਂ ਮਿਡਲਸੇਕਸ ਵਿਰੁੱਧ ਚੌਕਿਆਂ-ਛੱਕਿਆਂ ਦੀ ਵਾਛੜ ਕਰਦਿਆਂ ਸਿਰਫ਼ 45 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ ਫਿੰਚ ਨੇ 52 ਗੇਂਦਾਂ ਦੀ ਆਪਣੀ ਨਾਬਾਦ ਪਾਰੀ ‘ਚ 117 ਦੌੜਾਂ ਬਣਾਈਆਂ ਅਤੇ ਉਹਨਾਂ ਦੀ ਟੀਮ ਨੇ ਨਿਰਧਾਰਤ ਟੀਚੇ ਨੂੰ 16 ਓਵਰਾਂ ‘ਚ 222-1 ਨਾਲ ਹਾਸਲ ਕਰ ਲਿਆ ਫਿੰਚ ਨੇ ਆਪਣੀ ਪਾਰੀ ਦੌਰਾਨ 11 ਚੌਕੇ ਅਤੇ 8 ਛੱਕੇ ਲਗਾਏ

 
ਮਿਡਲਸੇਕਸ ਨੇ ਪਾਲ ਸਟਰਲਿੰਗ ਦੀਆਂ 58 ਗੇਂਦਾਂ ‘ਚ 109 ਦੌੜਾਂ ਦੀ ਮੱਦਦ ਨਾਲ 20 ਓਵਰਾਂ ‘ਚ 221-5 ਦਾ ਸਕੋਰ ਕੀਤਾ  ਸਟਰਲਿੰਗ ਨੇ ਆਪਣੀ ਪਾਰੀ ‘ਚ 9 ਚੌਕੇ ਅਤੇ 7 ਛੱਕੇ ਲਾਏ ਜਵਾਬ ‘ਚ ਟੀਚੇ ਦਾ ਪਿੱਛਾ ਕਰਨ ਉੱਤਰੀ ਸਰੇ ਨੂੰ ਜੇਸਨ ਰਾਏ ਅਤੇ ਫਿੰਚ ਨੇ ਤੂਫ਼ਾਨੀ ਸ਼ੁਰੂਆਤ ਦਿੱਤੀ ਦੋਵਾਂ ਨੇ ਪਹਿਲੀ ਵਿਕਟ ਲਈ 13.5 ਓਵਰਾਂ ‘ਚ ਹੀ 191 ਦੌੜਾਂ ਜੋੜੀਆਂ ਰਾਏ ਨੇ 37 ਗੇਂਦਾਂ ‘ਚ 84 ਦੌੜਾਂ ‘ਚ 7 ਛੱਥੇ ਲਾਏ  ਰਾਏ ਤੋਂ ਬਾਅਦ ਫਿੰਚ ਨੇ ਨਿਕ ਨਾਲ ਮਿਲ ਕੇ ਮੈਚ 16 ਓਵਰਾਂ ‘ਚ ਹੀ 9 ਵਿਕਟਾਂ ਨਾਲ ਆਪਣੀ ਟੀਮ ਨੂੰ ਜਿਤਵਾ ਦਿੱਤਾ ਦਿਲਚਸਪ ਰਿਹਾ ਕਿ ਇਸ ਮੈਚ ‘ਚ 27 ਛੱਕੇ ਲੱਗੇ

 

ਰੋਹਿਤ ਸ਼ਰਮਾ ਨੂੰ ਛੱਡਿਆ ਪਿੱਛੇ

ਇਸ ਸੈਂਕੜੇ ਦੇ ਨਾਲ ਟੀ20 ‘ਚ ਸੈਂਕੜੇ ਲਾਉਣ ਦੇ ਮਾਮਲੇ ‘ਚ ਫਿੰਚ ਨੇ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਅਤੇ ਹੁਣ ਉਹ ਸੈਂਕੜੇ ਲਾਉਣ ਦੇ ਮਾਮਲੇ ‘ਚ ਸਾਂਝੇ ਤੌਰ ‘ਤੇ ਡੇਵਿਡ ਵਾਰਨਰ ਨਾਲ ਤੀਸਰੇ ਨੰਬਰ ‘ਤੇ ਕਾਬਜ਼ ਹਨ ਟੀ20 ‘ਚ ਛੱਕੇ ਲਾਉਣ ਦੇ ਮਾਮਲੇ ‘ਚ ਆਰੋਨ ਫਿੰਚ (232 ਟੀ20 ਮੈਚਾਂ ‘ਚ 308 ਛੱਕੇ) 8ਵੇਂ ਨੰਬਰ ‘ਤੇ ਹਨ ਅਤੇ ਉਹ ਟੀਮ20 ‘ਚ ਰੋਹਿਤ ਸ਼ਰਮਾਂ (289 ਮੈਚਾਂ ‘ਚ 313 ਛੱਕੇ )ਦੇ ਛੱਕਿਆਂ ਦੇ ਰਿਕਾਰਡ ਨੂੰ ਵੀ ਛੇਤੀ ਹੀ ਤੋੜ ਸਕਦੇ ਹਨ

ਟੀ20 ‘ਚ ਜ਼ਿਆਦਾ ਸੈਂਕੜੇ

ਕ੍ਰਿਸ ਗੇਲ ਵੈਸਟਇੰਡੀਜ਼21
ਮਾਈਕਲ ਕਲਿੰਗਰਆਸਟਰੇਲੀਆ7
ਲਿਊਕ ਰਾਈਟ ਇੰਗਲੈਂਡ7
ਬ੍ਰੈਂਡਨ ਮੈਕੁਲਮ ਨਿਊਜ਼ੀਲੈਂਡ7
ਫਿੰਚ ਤੇ ਵਾਰਨਰ6
ਰੋਹਿਤ ਸ਼ਰਮਾ5

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।