ਬੱਚਿਆਂ ਦੀ ਸਿਹਤ ਦਾ ਖਾਸ ਖਿਆਲ ਸਰਕਾਰ
- 23 ਹਜ਼ਾਰ ਕਰੋੜ ਦੀ ਤਜਵੀਜ਼
- ਕੋਰੋਨਾ ਪ੍ਰਭਾਵਿਤ ਸੈਕਟਰ ਲਈ 1.1 ਲੱਖ ਕਰੋੜ ਲੋਨ ਗਾਰੰਟੀ ਸਕੀਮ ਦਾ ਐਲਾਨ
ਏਜੰਸੀ ਨਵੀਂ ਦਿੱਲੀ। ਕੋਰੋਨਾ ਕਾਲ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਆਰਥਿਕ ਰਾਹਤ ਪੈਕੇਜ਼ ਦਾ ਐਲਾਨ ਕੀਤਾ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ’ਚ ਕੋਰੋਨਾ ਤੋਂ ਪ੍ਰਭਾਵਿਤ ਸੈਕਟਰਾਂ ਲਈ 1.1 ਲੱਖ ਕਰੋੜ ਰੁਪਏ ਦੀ ਲੋਨ ਗਾਰੰਟੀ ਸਕੀਮ ਦਾ ਐਲਾਨ ਕੀਤਾ ਹੈ ਇਸ ਯੋਜਨਾ ਤਹਿਤ 50 ਹਜ਼ਾਰ ਕਰੋੜ ਰੁਪਏ ਦੀ ਲੋਨ ਗਾਰੰਟੀ ਹੈਲਥ ਸੈਕਟਰ ਨੂੰ , ਜਦੋਂਕਿ 60 ਹਜ਼ਾਰ ਕਰੋੜ ਰੁਪਏ ਹੋਰ ਸੈਕਟਰਾਂ ਨੂੰ ਦਿੱਤੇ ਜਾ ਰਹੇ ਹਨ।
ਇਸ ਤਹਿਤ 100 ਕਰੋੜ ਤੱਕ ਦਾ ਲੋਨ 7.95 ਫੀਸਦੀ ਵਿਆਜ ’ਤੇ ਦਿੱਤਾ ਜਾਵੇਗਾ ਜਦੋਂਕਿ ਹੋਰ ਖੇਤਰਾਂ ਲਈ ਵਿਆਜ ਦਰ 8.25 ਫੀਸਦੀ ਤੋਂ ਜ਼ਿਆਦਾ ਨਹੀਂ ਹੋਵੇਗਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਲਾਨ ਕਰਦਿਆਂ ਕਿਹਾ ਕਿ 3 ਸਾਲ ਲਈ ਕ੍ਰੈਡਿਟ ਗਾਰੰਟੀ ਯੋਜਨਾ ਹੈ ਛੋਟੇ ਉਧਾਰਦਾਤਾਵਾਂ ਨੂੰ ਲੋਨ ਦੀ ਸੁਵਿਧਾ ਦਿੱਤੀ ਜਾਵੇਗੀ 11 ਹਜ਼ਾਰ ਟੂਰਿਸਟ ਗਾਈਡ ਨੂੰ ਮੱਦਦ ਦਿੱਤੀ ਜਾਵੇਗੀ ਵਿੱਤ ਮੰਤਰੀ ਨੇ ਸੈਰ-ਸਪਾਟਾ ਖੇਤਰ ਨੂੰ ਰਾਹਤ ਦੇਣ ਦੇ ਉਪਾਵਾਂ ਦਾ ਐਲਾਨ ਕੀਤਾ ਟ੍ਰੈਵਲ ਏਜੰਸੀਆਂ ਨੂੰ 10 ਰੁਪਏ ਤੱਕ ਦਾ ਕਰਜ਼, ਸੈਰ-ਸਪਾਟਾ ਗਾਈਡ ਨੂੰ ਇੱਕ ਲੱਖ ਰੁਪਏ ਤੱਕ ਦਾ ਕਰਜ਼ ਮਿਲੇਗਾ ਨਿਰਮਲਾ ਨੇ ਕਿਹਾ ਕਿ ਯਾਤਰਾ ਪਾਬੰਦੀਆਂ ਦੇ ਸਮਾਪਤ ਹੋਣ ਤੋਂ ਬਾਅਦ ਸਰਕਾਰ ਦੇਸ਼ ਦੀ ਯਾਤਰਾ ’ਤੇ ਆਉਣ ਵਾਲੇ ਪਹਿਲੇ ਪੰਜ ਲੱਖ ਯਾਤਰੀਆਂ ਲਈ ਵੀਜਾ ਫੀਸ ਤੋਂ ਛੋਟ ਦੇਵੇਗੀ ਉੱਥੇ ਜਨ ਸਿਹਤ ’ਤੇ ਇੱਕ ਸਾਲ ’ਚ 23,220 ਕਰੋੜ ਰੁਪਏ ਖਰਚ ਹੋਣਗੇ ਇਸ ’ਚ ਖਾਸ ਤੌਰ ’ਤੇ ਬੱਚਿਆਂ ਅਤੇ ਪੇਡਿਆਟ੍ਰਿਕ ਕੇਅਰ ’ਤੇ ਫੋਕਸ ਰਹੇਗਾ।
ਆਰਥਿਕ ਰਾਹਤ ਪੈਕੇਜ਼
- ਕੋਵਿਡ-19 ਤੋਂ ਪ੍ਰਭਾਵਿਤ ਸੈਕਟਰ ਲਈ 1.1 ਲੱਖ ਕਰੋੜ ਰੁਪਏ ਦੀ ਲੋਨ ਗਾਰੰਟੀ ਸਕੀਮ
- ਹੈਲਥ ਸੈਕਟਰ ਲਈ 50 ਹਜ਼ਾਰ ਕਰੋੜ ਰੁਪਏ
- ਹੋਰ ਸੈਕਟਰਾਂ ਲਈ 60 ਹਜ਼ਾਰ ਕਰੋੜ ਰੁਪਏ
- ਹੈਲਥ ਸੈਕਟਰ ਲਈ ਲੋਨ ’ਤੇ 7.95 ਫੀਸਦੀ ਸਾਲਾਨਾ ਤੋਂ ਜ਼ਿਆਦਾ ਵਿਆਜ ਨਹੀਂ ਹੋਵੇਗਾ
- ਹੋਰ ਸੈਕਟਰਾਂ ਲਈ ਵਿਆਜ 8.25ਫੀਸਦੀ ਤੋਂ ਜ਼ਿਆਦਾ ਨਹੀਂ ਹੋਵੇਗਾ।
ਵਿੱਤ ਮੰਤਰੀ ਸੀਤਾਰਮਣ ਨੇ ਕਿਹਾ ਕਿ ਖੇਤੀ ਖੇਤਰ ’ਚ ਹਾੜੀ ਸੀਜਨ 2020-21 ’ਚ 389.92 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ ਸੀ ਉਥੇ 2021-22 ’ਚ 432.48 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਇਸ ਦੇ ਬਦਲੇ 85 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਰਿਕਾਰਡ ਭੁਗਤਾਨ ਕੀਤਾ ਗਿਆ ਉੱਥੇ ਡੀਏਪੀ ਸਮੇਤ ਹਰ ਤਰ੍ਹਾਂ ਦੇ ਨਿਊਟ੍ਰੀਸ਼ਨ ਲਈ ਸਬਸਿਡੀ ’ਚ 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਾਧਾ ਕੀਤਾ ਗਿਆ ਇਸ ਨਾਲ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।