ਸਰਕਾਰ ਭਰੇਗੀ ਉਹਨਾਂ ਦਾ ਈਪੀਐਫ
72 ਲੱਖ ਕਰਮਚਾਰੀਆਂ ਨੂੰ ਮਿਲੇਗਾ ਫਾਇਦਾ
ਮੁੰਬਈ, ਏਜੰਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister) ਅੱਜ ਕੋਵਿਡ-19 ਦੇ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਬ੍ਰੇਕਅਪ ਬਾਰੇ ਜਾਣਕਾਰੀ ਦੇ ਰਹੇ ਹਨ। ਇਸ ਮੌਕੇ ਉਹਨਾਂ 15 ਹਜ਼ਾਰ ਤੋਂ ਘੱਟ ਤਨਖਾਹ ਵਾਲੇ ਕਰਮਚਾਰੀਆਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ ਕਿ ਜਿਹਨਾਂ ਕਰਮਚਾਰੀਆਂ ਦੀ ਤਨਖਾਹ 15 ਹਜ਼ਾਰ ਤੋਂ ਘੱਟ ਹੈ, ਉਹਨਾਂ ਦਾ ਈਪੀਐਫ ਹੁਣ ਸਰਕਾਰ ਦੇਵੇਗੀ। ਸਰਕਾਰ ਵੱਲੋਂ ਅਗਸਤ ਤੱਕ ਅਜਿਹੇ ਕਰਮਚਾਰੀਆਂ ਦੇ ਖਾਤਿਆਂ ‘ਚ ਈਪੀਐਫ ਸਰਕਾਰ ਪਾਵੇਗੀ ਤੇ ਕਰਮਚਾਰੀ ਦੇ ਖਾਤੇ ‘ਚੋਂ ਕੱਟੇ ਜਾਣ ਵਾਲੇ 12 ਫੀਸਦੀ ਈਪੀਐਫ ਦੀ ਥਾਂ 10 ਫੀਸਦੀ ਈਪੀਐਫ ਹੀ ਕੱਟਿਆ ਜਾਵੇਗਾ। ਇਸ ਸਰਕਾਰੀ ਸਕੀਮ ਦਾ ਲਾਭ ਲਗਭਗ 72 ਲੱਖ ਕਰਮਚਾਰੀਆਂ ਨੂੰ ਮਿਲੇਗਾ। ਸਰਕਾਰ ਵੱਲੋਂ ਇਹ ਲਾਭ ਅਗਸਤ ਤੱਕ ਦਿੱਤਾ ਜਾਵੇਗਾ।
ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੇ ਕਈ ਹਿੱਸਿਆਂ ‘ਚ ਵਿਸਥਾਰ ਨਾਲ ਚਰਚਾ ਤੋਂ ਬਾਅਦ ਇਸ ਪੈਕੇਜ ਦਾ ਵਿਜਨ ਰੱਖਿਆ ਸੀ ਅਤੇ ਸਾਡਾ ਟੀਚਾ ਆਤਮਨਿਰਭਰ ਭਾਰਤ ਹੈ। ਇਹ ਪੈਕੇਜ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਪੈਸ਼ਲ ਪੈਕੇਜ ‘ਚੋਂ ਲਘੂ ਅਤੇ ਮੱਧਮ ਉਦਯੋਗਾਂ ਭਾਵ ਐਮਐਸਐਮਈ ਲਈ 3 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਜਾਵੇਗਾ। ਉਹਨਾ ਦੱਸਿਆ ਕਿ ਇਹ ਗਾਰੰਟੀ ਫ੍ਰੀ ਲੋਨ 4 ਸਾਲ ਲਈ ਹੋਵੇਗਾ ਅਤੇ ਪਹਿਲੇ ਸਾਲ ਮੂਲਧਨ ਨਹੀਂ ਚੁਕਾਉਣਾ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।